
ਅੱਜਕੱਲ ਕਾਲਜਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸੇ ਸੰਬੰਧ ਵਿੱਚ ਵਿਦਿਆਰਥੀ ਵੱਖ-ਵੱਖ ਕਾਲਜਾਂ ਵਿੱਚ ਜਾ ਕੇ ਇਸ ਵਾਸਤੇ ਪੁੱਛਗਿੱਛ ਕਰਦੇ ਹਨ, ਤਾਂ ਕਿ ਉਹ ਆਪਣੇ ਭਵਿੱਖ ਵਾਸਤੇ ਇੱਕ ਚੰਗੇ ਕਾਲਜ ਨੂੰ ਚੁਣ ਕੇ ਇੱਕ ਚੰਗੀ ਸ਼ੁਰੂਆਤ ਕਰ ਸਕਣ। ਇਸੇ ਸੰਬੰਧ ਵਿੱਚ ਨਵਾਂ ਸ਼ਹਿਰ ਦੇ ਸੀ.ਬੀ.ਐਸ.ਈ. ਦੇ ਟਾਪਰ ਰਿਸ਼ਵ ਵਰਮਾ ਜਿਸਨੇ ਆਪਣੇ ਦਸਵੀਂ ਵਿੱਚੋਂ 96.8% ਅਤੇ 10+2 ਵਿੱਚੋਂ 96.4% ਨੰਬਰ ਹਾਸਲ ਕਰਕੇ ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਆਪਣਾ ਦਾਖਲਾ ਕਰਵਾਇਆ ਹੈ। ਇਸ ਦੇ ਨਾਂ ਨਾਲ-ਨਾਲ ਉਸਨੇ ਚਾਰਟਡ ਅਕਾਊਂਟੈਂਟ (ਸੀਏ) ਨੂੰ ਵੀ ਪਰਸਿਊ ਕਰਨ ਦਾ ਵੀ ਮਨ ਬਣਾਇਆ ਹੈ। ਰਿਸ਼ਵ ਵਰਮਾ ਦੇ ਅਨੁਸਾਰ ਲਾਇਲਪੁਰ ਖ਼ਾਲਸਾ ਕਾਲਜ ਕਾਮਰਸ ਵਿਸ਼ੇ ਵਿੱਚ ਵਿਦਿਆ ਪ੍ਰਾਪਤ ਕਰਨ ਦੇ ਲਈ ਉਸਦਾ ਸਰਵਪੱਖੀ ਵਿਕਾਸ ਕਰਨ ਵਿੱਚ ਇੱਕ ਅਹਿਮ ਰੋਲ ਅਦਾ ਕਰੇਗਾ। ਲਾਇਪੁਰ ਖ਼ਾਲਸਾ ਕਾਲਜ ਵਿੱਚ ਦਾਖਲਾ ਲੈ ਕੇ ਰਿਸ਼ਵ ਬਹੁਤ ਖੁਸ਼ ਹੈ ਤੇ ਇਸ ਮੌਕੇ ਨੂੰ ਆਪਣੇ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਮੰਨਦਾ ਹੈ। ਰਿਸ਼ਵ ਇਸ ਗੱਲ ਨੂੰ ਵੀ ਯਕੀਨ ਦਿਵਾਉਂਦਾ ਹੈ ਕਿ ਉਹ ਆਪਣੇ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਮਿਹਨਤ ਕਰਕੇ ਆਪਣਾ, ਆਪਣੇ ਮਾਤਾ ਪਿਤਾ ਅਤੇ ਲਾਇਲਪੁਰ ਖ਼ਾਲਸਾ ਕਾਲਜ ਦਾ ਨਾਮ ਹੋਰ ਵੀ ਜ਼ਿਆਦਾ ਰੋਸ਼ਨ ਕਰੇਗਾ। ਇਸ ਕਾਲਜ ਵਿੱਚ ਦਾਖਲਾ ਲੈਣ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਅਤੇ ਕਾਮਰਸ ਵਿਭਾਗ ਦੇ ਮੁਖੀ ਡਾ. ਰਸ਼ਪਾਲ ਸਿੰਘ ਸੰਧੂ ਨੇ ਰਿਸ਼ਵ ਵਰਮਾ ਨੂੰ ਜੀ ਆਇਆ ਆਖਿਆ ਅਤੇ ਬਾਕੀ ਸੀਨੀਅਰ ਅਧਿਆਪਕਾਂ ਨੇ ਵੀ ਉਸ ਨੂੰ ਮੁਬਾਰਕਬਾਦ ਦੇ ਕੇ ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖਾਲਸਾ ਕਾਲਜ ਵਿੱਚ ਸਵਾਗਤ ਕੀਤਾ। ਇਸ ਮੌਕੇ ਡਾ. ਹਰਜੀਤ ਸਿੰਘ, ਮੁਖੀ ਗਣਿਤ ਵਿਭਾਗ ਵੀ ਹਾਜ਼ਰ ਸਨ।