
ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੇਹਰ ਚੰਦ ਪੋਲੀਟੈਕਨਿਕ ਦੇ ਰੈਡ ਰਿਬਨ ਕਲੱਬ ਵਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸੈਮੀਨਾਰ ਵਿਚ ਮੇਜਰ ਪੰਕਜ ਗੁਪਤਾ ਨੇ ਵਿਦਿਆਰਥੀਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਨਸ਼ੇ ਕਰਨ ਵਾਲਾ ਇਨਸਾਨ ਆਪਣੇ ਪਰਿਵਾਰ ਅਤੇ ਸਾਰੇ ਸਮਾਜ ਵਾਸਤੇ ਖਤਰਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਸ਼ਾ ਮੁਕਤ ਰਹਿ ਕੇ ਹੀ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕਦੇ ਹਾਂ ਰੈਡ ਰਿਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ ਨੇ ਦੱਸਿਆ ਕੇ ਨਸ਼ਾ ਕਰਨ ਵਾਲੇ ਏਡਜ਼ ਅਤੇ ਕਾਲਾ ਪੀਲੀਆ ਦੇ ਸ਼ਿਕਾਰ ਹੋ ਜਾਂਦੇ ਹਨ ਕਿਉਕਿ ਉਹ ਨਸ਼ਿਆ ਵਾਸਤੇ ਵਰਤੀਆਂ ਹੋਈਆ ਸੂਈਆਂ ਅਤੇ ਸਰਿੰਜਾ ਇਸਤੇਮਾਲ ਕਰਦੇ ਹਨ ਇਸ ਮੌਕੇ ਤੇ ਵਿਦਿਆਰਥੀਆਂ ਨੇ ਨਸ਼ਿਆ ਵਿਰੁੱਧ ਬੈਨਰ ਚੁੱਕੇ ਹੋਏ ਸਨ ਇਸ ਸੈਮੀਨਾਰ ਵਿਚ ਤਕਰੀਬਨ 100 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਅਖੀਰ ਵਿਚ ਵਿਦਿਆਰਥੀਆਂ ਨੇ ਜ਼ਿੰਦਗੀ ਭਰ ਨਸ਼ਾ ਨਾ ਕਰਨ ਦਾ ਸੰਕਲਪ ਲਿਆ ਹੈ ਇਸ ਮੌਕੇ ਤੇ ਕਾਲਜ ਦੇ ਸਟਾਫ ਮੈਂਬਰ ਵੀ ਮੌਜੂਦ ਸਨ।