ਫਗਵਾੜਾ 12 ਸਤੰਬਰ (ਫਗਵਾੜਾ) ਪਿੰਡ ਸੰਗਤਪੁਰ ਦੇ ਲੰਬੜਦਾਰ ਤਜਿੰਦਰ ਨਾਗਰਾ ਅਤੇ ਉਹਨਾਂ ਦੀ ਧਰਮ ਪਤਨੀ ਨਵਦੀਪ ਨਾਗਰਾ ਨੇ ਆਪਣੇ ਐਨ.ਆਰ.ਆਈ. ਭਾਣਜੇ ਕਰਨ ਰਾਏ, ਗੁਰਵੀਰ ਭੁੱਲਰ, ਰਵਨੀਤ ਭੁੱਲਰ, ਪਾਰਸ ਕੁਮਾਰ ਅਤੇ ਭਾਣਜੀ ਤਨਵੀ ਕੌਰ ਯੂ.ਐਸ.ਏ. ਵਲੋਂ ਸਰਕਾਰੀ ਮਿਡਲ ਸਕੂਲ ਸੰਗਤਪੁਰ ਦੇ ਵਿਕਾਸ ਲਈ ਅੱਜ 51 ਹਜਾਰ ਰੁਪਏ ਦਾ ਚੈੱਕ ਸੰਤ ਬਾਬਾ ਨਿਹਾਲ ਸਿੰਘ ਸਕੂਲ ਡਿਵੈਲਪਮੈਂਟ ਕਮੇਟੀ ਦੇ ਚੇਅਰਮੈਨ ਅਤੇ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕੀਤਾ। ਪਿ੍ਰੰਸੀਪਲ ਬੰਗੜ ਨੇ ਨਾਗਰਾ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਭਾਣਜਿਆਂ ਤੇ ਭਾਣਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਕਿਹਾ ਕਿ ਇਸ ਰਕਮ ਨਾਲ ਸਕੂਲ ਦੇ ਕਈ ਵਿਕਾਸ ਕਾਰਜ ਪੂਰੇ ਹੋ ਸਕਣਗੇ। ਉਹਨਾਂ ਦੱਸਿਆ ਕਿ ਸਕੂਲ ਦੇ ਵਿਕਾਸ ਵਿਚ ਪ੍ਰਵਾਸੀ ਭਾਰਤੀਆਂ ਦਾ ਵੀ ਵਢਮੁੱਲਾ ਯੋਗਦਾਨ ਮਿਲ ਰਿਹਾ ਹੈ ਜਿਸਦੇ ਲਈ ਉਹ ਸਮੂਹ ਦਾਨੀ ਸੱਜਣਾ ਅਤੇ ਐਨ.ਆਰ.ਆਈ. ਵੀਰਾਂ ਦਾ ਧੰਨਵਾਦ ਕਰਦੇ ਹਨ। ਨਾਗਰਾ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸਕੂਲ ਦੀ ਇਮਾਰਤ ਨੂੰ ਨਵਾਂ ਤੇ ਆਧੂਨਿਕ ਰੂਪ ਦਿੱਤਾ ਜਾ ਰਿਹਾ ਹੈ ਜਿੱਥੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪ੍ਰਾਈਵੇਟ ਸਕੂਲਾਂ ਵਾਂਗੁ ਵਧੀਆ ਸਹੂਲਤਾਂ ਮਿਲਣਗੀਆਂ। ਉਹਨਾਂ ਭਵਿੱਖ ਵਿਚ ਹੋਰ ਆਰਥਕ ਸਹਾਇਤਾ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸਰਕਾਰੀ ਮਿਡਲ ਸਕੂਲ ਦੇ ਇੰਚਾਰਜ ਪਰਮਜੀਤ ਕੌਰ ਦਾਦਰਾ, ਬੀਬੀ ਬਲਵਿੰਦਰ ਕੌਰ ਸੰਗਤਪੁਰ, ਸੁਖਦੇਵ ਸਿੰਘ ਸੰਗਤਪੁਰ, ਜਸਵਿੰਦਰ ਕੁਮਾਰ ਹੈੱਪੀ, ਸੁਰਿੰਦਰ ਸਿੰਘ ਪੰਚ, ਨੀਤਿਕਾ, ਪਰਵੀਨ ਕੌਰ, ਹਰਸ਼ ਦੇਵ ਹੈਰੀ, ਮੋਂਟੀ ਸੰਗਤਪੁਰ ਆਦਿ ਹਾਜਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।