31 ਅਗਸਤ, ਜਲੰਧਰ ( ਰਾਜਪਾਲ ਕੌਰ ) ਸ੍ਰੀ ਠਾਕੁਰ ਦਲੀਪ ਸਿੰਘ ਜੀ ਦੁਆਰਾ ਜਿੱਥੇ ਸੰਗਤ ਨੂੰ ਆਪਣੇ ਖੁਸ਼ੀ ਦੇ ਮੌਕੇ ਗਰੀਬਾਂ ਨਾਲ ਸਾਂਝੇ ਕਰਨ ਦੀ ਪ੍ਰੇਰਣਾ ਮਿਲਦੀ ਹੈ, ਉਸੇ ਤਰ੍ਹਾਂ ਸਮਾਜ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲਿਸ ਕਰਮਚਾਰੀਆਂ ਦੀ ਵੀ ਸੇਵਾ ਕਰਨ ਦੀ ਸਿੱਖਿਆ ਦਿੰਦੇ ਹਨ। ਠਾਕੁਰ ਦਲੀਪ ਸਿੰਘ ਜੀ ਦਾ ਕਹਿਣਾ ਹੈ ਕਿ ਜਿਹੜੇ ਪੁਲਿਸ ਕਰਮਚਾਰੀ ਦਿਨ-ਰਾਤ ਜਾਗ ਕੇ ਕਰੜੀ ਠੰਡ ਅਤੇ ਗਰਮੀ ਵਿਚ ਖਲੋ ਕੇ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਉਹਨਾਂ ਨੂੰ ਤਿਉਹਾਰਾਂ ਸਮੇਂ ਵੀ ਛੁੱਟੀ ਨਹੀਂ ਮਿਲਦੀ, ਇਸ ਲਈ ਸਾਨੂੰ ਉਹਨਾਂ ਦੀ ਡਿਊਟੀ ਦੌਰਾਨ ਜਲ-ਪਾਨ ਕਰਵਾਉਣ ਦੀ ਸੇਵਾ ਕਰਨੀ ਚਾਹੀਦੀ ਹੈ। ਸਮਾਜ ਸੇਵਿਕਾ ਜਸਬੀਰ ਕੌਰ ਅਤੇ ਮੈਡਮ ਰਾਜਪਾਲ ਕੌਰ ਨੇ ਦੱਸਿਆ ਕਿ ਅੱਜ ਅਸੀਂ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਨਾਲ ਇਹਨਾਂ ਨੂੰ ਰੱਖੜੀ ਬੰਨ੍ਹ ਕੇ ਇਹਨਾਂ ਨੂੰ ਜਲ-ਪਾਨ ਛਕਾਉਣ ਆਏ ਹਾਂ, ਕਿਉਂਕਿ ਇਹ ਸਾਡੇ ਰੱਖਿਅਕ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਜਲੰਧਰ ਦੇ ਵੱਖ ਵੱਖ ਚੌਂਕਾਂ ਵਿਚ ਜਾ ਕੇ ਪੁਲਿਸ ਕਰਮਚਾਰੀਆਂ ਨੂੰ ਰੱਖੜੀ ਬੰਨ੍ਹ ਕੇ ਸਤਿਕਾਰ ਦਿੱਤਾ ਤਾਂ ਉਹ ਬਹੁਤ ਖੁਸ਼ ਹੋਏ ਅਤੇ ਉਹ ਸਾਨੂੰ ਸ਼ਗਨ ਵੀ ਦੇਣ ਲੱਗ ਪਏ। ਪਰ, ਅਸੀਂ ਕਿਹਾ ਕਿ ਇਹ ਨਹੀਂ ਲੈਣਾ, ਕਿਉਂਕਿ ਤੁਹਾਡੀ ਸਮਾਜ ਨੂੰ ਪਹਿਲਾਂ ਹੀ ਬਹੁਤ ਵੱਡੀ ਦੇਣ ਹੈ। ਸੋ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਰਿਹਾ ਅਤੇ ਉਹਨਾਂ ਨੂੰ ਇੰਨੀ ਧੁੱਪ ਵਿਚ ਖੜੇ ਵੇਖ ਸਾਨੂੰ ਉਹਨਾਂ ਦੀ ਅਹਿਮੀਅਤ ਦਾ ਵੀ ਅਹਿਸਾਸ ਹੋਇਆ।
ਪਲਵਿੰਦਰ ਸਿੰਘ ਅਤੇ ਰਾਜਪਾਲ ਕੌਰ ਨੇ ਇਹ ਵੀ ਦੱਸਿਆ ਕਿ ਸਾਡੇ ਗੁਰੂ ਜੀ :ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਇਸ ਵਾਰ ਅਸੀਂ ਰੱਖੜੀ ਗਰੀਬ ਬਸਤੀਆਂ ਵਿਚ ਜਾ, ਉਹਨਾਂ ਦੀਆਂ ਖੁਸ਼ੀਆਂ ਲੈ ਕੇ ਅਤੇ ਪੁਲਿਸ ਕਰਮਚਾਰੀਆਂ ਦੀਆਂ ਸੇਵਾ ਕਰ ਕੇ ਮਨਾਈ। ਸਾਨੂੰ ਬਹੁਤ ਚੰਗਾ ਮਹਿਸੂਸ ਹੋਇਆ ਅਤੇ ਇਹ ਉਪਰਾਲਾ ਵੱਖ ਵੱਖ ਥਾਵਾਂ ਤੋਂ ਨਾਮਧਾਰੀ ਸੰਗਤ ਦੁਆਰਾ ਕੀਤਾ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।