ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ ਕੈਪਸ ਪਲੇਸਮੈਂਟ ਦੌਰਾਨ ਇਲੈਕਟ੍ਰੀਕਲ ਵਿਭਾਗ ਦੇ 7 ਵਿੱਦਿਆਰਥੀਆਂ ਨੂੰ 1 ਲੱਖ 50 ਹਜਾਰ ਦੇ ਸਲਾਨਾ ਪੈਕੇਜ ਵਿੱਚ ਟਾਟਾ ਪਾਵਰ ਸੋਲਰ ਅਤੇ ਜੋਤੀ ਇਲੈਕਟ੍ਰੋਨਿਕਸ ਐਡ ਇਲੈਕਟ੍ਰੀਕਲ ਕੰਪਨੀਆਂ ਵਲੋ ਚੁਣਿਆਂ ਗਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਚੁਣੇ ਹੋਏ ਵਿੱਦਿਆਰਥੀਆਂ ਜਤਿਨ,ਸਨਜੀਵ ਕੁਮਾਰ, ਸੁਖਵੀਰ ਸਿੰਘ , ਗੋਰਵ, ਆਕਾਸ਼ ਕੁਮਾਰ, ਤਰਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਵਧਾਈ ਦਿੱਤੀ।ਇਲੈਕਟ੍ਰੀਕਲ ਵਿਭਾਗ ਦੇ ਮੁੱਖੀ ਦਿਲਦਾਰ ਸਿੰਘ ਰਾਣਾ ਅਤੇ ਪੋ. ਕਸ਼ਮੀਰ ਕੁਮਾਰ ਵਲੋਂ ਕੰਮਪਨੀਆਂ ਦੀ ਤਰਫ਼ੋ ਆਏ ਹੋਏ ਮਾਹਿਰਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਪ੍ਰਿਸੀਪਲ ਸਾਹਿਬ ਜੀ ਨੇ ਦੱਸਿਆ ਕਿ 15 ਮਾਰਚ ਤੋਂ 15 ਅਪੈ੍ਰਲ 2022 ਤੱਕ ਕਾਲਜ ਵਿੱਚ ਪਲੇਸਮੈਂਟ ਡਰਾਈਵ ਕਰਵਾਈ ਜਾ ਰਹੀਂ ਹੈ ਅਤੇ ਚਾਹਵਾਨ ਵਿੱਦਿਆਰਥੀਆਂ ਨੂੰ ਨਾਮੀ ਕੰਮਪਨੀਆਂ ਵਿੱਚ ਇੰਟਰਵੀਊ ਕਰਵਾ ਕੇ ਚੰਗੇ ਪੈਕੇਜ ਨਾਲ ਅਡਜੈਸਟ ਕੀਤਾ ਜਾ ਰਿਹਾ ਹੈ।ਉਨ੍ਹਾਂ ਪਲੇਸਮੈਂਟ ਅਫਸਰ ਸ਼੍ਰੀ ਰਾਜੇਸ਼ ਕੁਮਾਰ ਅਤੇ ਇਸ ਇੰਟਰਵੀਊ ਵਿੱਚ ਕੋਆਰਡੀਨੇਟ੍ਰ ਦਾ ਰੋਲ ਨਿਭਾ ਰਹੇਂ ਸ਼੍ਰੀ ਅਰਵਿੰਦ ਦੱਤਾ ਦੀ ਸ਼ਲਾਘਾ ਕੀਤੀ।ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ 60% ਦੇ ਕਰੀਬ ਵਿੱਦਿਆਰਥੀ ਉਚੇਰੀ ਸਿੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਡਿਪਲੋਮਾਂ ਕਰਨ ਤੋਂ ਬਾਅਦ ਨਾਮੀ ਕਾਲਜਾਂ ਵਿੱਚ ਲੀਟ ਰਾਹੀਂ ਬੀ.ਟੈਕ ਵਿੱਚ ਦਾਖਲਾ ਲੈਂਦੇ ਹਨ। 30% ਦੇ ਕਰੀਬ ਵਿੱਦਿਆਰਥੀ ਨੋਕਰੀ ਦੇ ਚਾਹਵਾਨ ਹੁੰਦੇ ਹਨ ਤੇ ਉਹ ਮਲਟੀਨੈਸ਼ਨਲ ਅਤੇ ਨੈਸ਼ਨਲ ਕੰਮਪਨੀਆਂ ਵੱਲ ਰੁਖ ਕਰਦੇ ਹਨ। 10% ਵਿੱਦਿਆਰਥੀ ਉੱਦਮੀ ਬਣਨ ਦਾ ਰਾਹ ਚੁਣਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।