ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਕਾਲਜ ਨੂੰ ਨੈਸ਼ਨਲ ਐਵਾਰਡ ਮਿਲਣ ਤੋਂ ਬਾਅਦ ਵਿਦਿਆਰਥੀਆਂ ਨਾਲ ਰੁਬਰੂ ਹੋਏ ਜਿਨ੍ਹਾਂ ਵਿੱਚ ਸਾਰੇ ਹੀ ਵਿਭਾਗਾਂ ਦੇ ਵਿਦਿਆਰਥੀ ਨੁਮਾਇਂਦੇ ਵੀ ਸ਼ਾਮਿਲ ਹੋਏ ।ਡਾ. ਜਗਰੂਪ ਸਿੰਘ ਨੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਤੇ ਨਾਲ ਹੀ ਦੱਸਿਆ ਕਿ ਇਹ ਐਵਾਰਡ ਉਹਨਾਂ ਦੇ ਕਾਲਜ ਨੂੰ ਕਿਉਂ ਤੇ ਕਿਵੇਂ ਮਿਲਿਆ।ਇਸ ਦੇ ਸਾਰੇ ਪਹਿਲੂਆਂ ਉਪਰ ਵਿਦਿਆਰਥੀਆਂ ਨਾਲ ਚਰਚਾ ਕੀਤੀ । ਉਹਨਾਂ ਸਾਰੇ ਹੀ ਮਾਪਦੰਡਾ ਦਾ ਇੱਕ – ਇੱਕ ਕਰਕੇ ਜਿਕਰ ਕੀਤਾ ਜਿਨ੍ਹਾਂ ਕਰਕੇ ਨਿੱਟਰ ਚੰਡੀਗੜ੍ਹ ਵਰਗੀ ਮਿਆਰੀ ਰਿਸਰਚ ਕੇਂਦਰੀ ਸੰਸਥਾ ਕਿਸੇ ਬਹੁਤਕਨੀਕੀ ਕਾਲਜ ਦੀ ਚੋਣ ਕਰਦੀ ਹੈ। ਉਹਨਾਂ ਕਾਲਜ ਦੀਆਂ ਸ਼ਕਤੀਆਂ ਯਾਨੀ ਮਜ਼ਬੂਤ ਪੁਆਇਟਾਂ ਅਤੇ ਕਮਜੋਰੀਆਂ ਦਾ ਵੀ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਨਿੱਟਰ ਚੰਡੀਗੜ੍ਹ ਵਲੋਂ ਜਿਨ੍ਹਾਂ ਮਾਪਦੰਡਾ ਨੂੰ ਤਰਜੀਹ ਦਿੱਤੀ ਗਈ, ਉਹਨਾਂ ਵਿੱਚ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ , ਸਫ਼ਲ ਹੋਣ ਦੀ ਪਾਸ ਪ੍ਰਤੀਸ਼ਤ, ਪਲੇਸਮੈਂਟ , ਰਿਸਰਚ , ਨਵੇਂ ਕੋਰਸ, ਪਿੰਡਾ ਵਿੱਚ ਤਕਨਾਲੋਜੀ ਤਬਾਦਲੇ ਲਈ ਕੀਤੀ ਪਹੁੰਚ , ਸਟਾਫ ਅਤੇ ਵਿਦਿਆਰਥੀਆਂ ਦੀ ਰਿਸਰਚ ਪ੍ਰਕਾਸ਼ਨਾ, ਕੇਂਦਰੀ ਗ੍ਰਾਂਟ ਪ੍ਰਾਪਤੀ, ਇਨਫਰਾਸਟਰਕਚਰ ਵਿਕਾਸ , ਵਿਦਿਆਰਥੀ ਵਿੱਚ ਸਿੱਖਣ ਪ੍ਰਕਿਰਿਆਂ ਦੀ ਪਹੁੰਚ , ਢੰਗ ਅਤੇ ਨਤੀਜਾ ਪ੍ਰਾਪਤੀ, ਸਟਾਫ ਅਤੇ ਵਿਦਿਆਰਥੀਆਂ ਨੂੰ ਮਿਲੇ ਐਵਾਰਡ, ਅੰਦਰੂਨੀ ਮਾਲੀਆਂ ਉਤਪਾਦਨ ਲਈ ਸੁਹਿਰਦਤਾ, ਸਟਾਫ ਟਰੇਨਿੰਗ , ਯੋਗਤਾ ਵਿੱਚ ਸੁਧਾਰ, ਪੀ.ਐਚ.ਡੀ ਤੇ ਮਾਸਟਰਜ਼ ਸਟਾਫ ਦੀ ਗਿਣਤੀ , ਸੈਮਾਨਾਰਾਂ ਅਤੇ ਮਾਹਿਰਾਂ ਦੇ ਭਾਸ਼ਣ ਅਤੇ ਐਨ.ਬੀ.ਏ ਐਕਰੀਡੀਟੇਸ਼ਨ ਪ੍ਰੋਗਾਮਾ ਦੀ ਸਫਲਤਾ ਅਤੇ ਸਟਾਫ ਅਤੇ ਵਿਦਿਆਰਤੀਆਂ ਦੀ ਫੀਡਬੈਕ ਆਦਿ ਨੂੰ ਸ਼ਾਮਿਲ ਕੀਤਾ ਗਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਐਨ.ਬੀ.ਏ ਐਕਰੀਡੀਟੇਸ਼ਨ ਅਤੇ ਨੈਸ਼ਨਲ ਐਵਾਰਡ ਲੈਣਾ ਆਸਾਨ ਹੈ, ਪਰ ਇਸ ਉੱਤਮ ਪ੍ਰਾਪਤੀ ਦੀ ਪਹੁੰਚ ਨੂੰ ਬਣਾਈ ਰੱਖਣਾ ਸਭ ਤੇ ਮੁਸ਼ਕਿਲ ਕੰਮ ਹੈ ਤੇ ਇਸ ਲਈ ਸਟਾਫ ਅਤੇ ਵਿਦਿਆਰਥੀਆਂ ਨੂੰ ਲਗਾਤਾਰਤ ਵਿੱਚ ਮੇਹਨਤ ਕਰਨੀ ਪਵੇਗੀ।ਪੂਰੇ ਹਿੰਦੋਸਤਾਨ ਵਿੱਚ ਪਹਿਲੇ ਤਿੰਨ ਬਹੁਤਕਨੀਕੀ ਕਾਲਜਾਂ ਵਿੱਚ ਚੁਣਿਆ ਜਾਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਸਮੂਹ ਵਿਦਿਆਰਥੀਆਂ ਤੇ ਉਹਨਾਂ ਦੇ ਨੁਮਾਇਦਿਆਂ ਨੇ ਪ੍ਰਿੰਸੀਪਲ ਸਾਹਿਬ ਨੂੰ ਯਕੀਨ ਦੁਆਇਆ ਕਿ ਉਹ ਇਸੇ ਤਰ੍ਹਾਂ ਦ੍ਰਿੜਤਾ ਨਾਲ ਮੇਹਰਚੰਦ ਪੋਲੀਟੈਕਨਿਕ ਦੇ ਵਿਕਾਸ ਅਤੇ ਤਰੱਕੀ ਲਈ ਕੰਮ ਕਰਦੇ ਰਹਿਣਗੇ ਤੇ ਇਕ ਵਧੀਆ ਇੰਜੀਨੀਅਰ ਬਣਕੇ ਦੇਸ਼ ਅਤੇ ਕਾਲਜ ਦਾ ਨਾਂ ਰੌਸ਼ਨ ਕਰਨਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।