ਜਲੰਧਰ, 25 ਅਪ੍ਰੈਲ (ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਵਲੋਂ ਅੱਜ ਫਿਲੌਰ ਅਸੰਬਲੀ ਹਲਕੇ ਦੇ ਪਿੰਡਾਂ ਦਾ ਦੌਰਾ ਕਰਦੇ ਹੋਏ ਜਦੋਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਗਈਆਂ  ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਜੈਕਾਰਿਆਂ ਲਗਾਕੇ ਹਿਮਾਇਤ ਦਾ ਐਲਾਨ ਕੀਤਾ |ਪਵਨ ਟੀਨੂੰ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਆਪਣੇ 2 ਸਾਲਾਂ ਦੇ ਸੰਖਪ ਕਾਰਜਕਾਲ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ, 45000 ਸਰਕਾਰੀ ਨੌਕਰੀਆਂ ਦਿਤੀਆਂ, ਪੰਚਾਇਤੀ ਜ਼ਮੀਨਾਂ ਤੋਂ ਧਾਕੜ ਲੋਕਾਂ ਦੇ ਕਬਜੇ ਛੁਡਵਾਏ, ਸੜਕੀ ਹਾਦਸੇ ਰੋਕਣ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ, ਦੂਰ ਦੁਰਾਡੇ ਦੇ ਖੇਤਾਂ ਤਕ ਨਹਿਰੀ ਪਾਣੀਆਂ ਦੀ ਪਹੁੰਚ ਬਣਾਈ, ਮੁਹੱਲਾ ਕਲੀਨਿਕਾਂ ਦੀ ਕਾਇਮੀ ਵਰਗੇ €ਅਨੇਕਾਂ ਲੋਕ ਹਿਤੂ ਫੈਸਲਿਆਂ ਨੂੰ  ਅਮਲ ਵਿੱਚ ਲਿਆਂਦਾ | ਸ੍ਰੀ ਟੀਨੂੰ ਦੇ ਅਜਿਹੇ ਸੰਬੋਧਨ ਨੇ ਵੋਟਰਾਂ ਵਿੱਚ ਵੱਡਾ ਉਤਸ਼ਾਹ ਪੈਦਾ ਕੀਤਾ | ਪਵਨ ਟੀਨੂੰ ਵੱਲੋਂ ਅੱਜ ਫਿਲੌਰ ਹਲਕੇ ਦੇ ਬੁੰਡਾਲਾ, ਘੁੜਕਾ, ਰੁੜਕੀ, ਬੀੜ ਬੰਸੀਆਂ, ਪਾਸਲਾ, ਦਾਰਾਪੁਰ, ਪ੍ਰਤਾਬਪੁਰਾ, ਗੰਨਾ ਪਿੰਡ ਤੋਂ ਇਲਾਵਾ ਫਿਲੌਰ ਸ਼ਹਿਰ ਦੇ ਵਾਰਡ ਨੰਬਰ 2 ਤੇ 6 ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ |ਇਸ ਮੌਕੇ ਪਿ੍ੰ: ਪ੍ਰੇਮ ਕੁਮਾਰ ਅਸੰਬਲੀ ਹਲਕਾ ਇੰਚਾਰਜ ਫਿਲੌਰ ਸਮੇਤ ਹਰਕੰਵਲ ਸਿੰਘ ਬੇਗਮਪੁਰਾ ਸਰਪੰਚ ਤੇ ਕੋਆਰਡੀਨੇਟਰ ਕਿਸਾਨ ਵਿੰਗ, ਰਣਜੀਤ ਸਿੰਘ ਬਲਾਕ ਪ੍ਰਧਾਨ, ਜਗਤ ਰਾਮ ਭੱਟੀ ਬਲਾਕ ਪ੍ਰਧਾਨ, ਸੰਤੋਖ ਸਿੰਘ ਬਲਾਕ ਪ੍ਰਧਾਨ , ਅਵਤਾਰ ਸਿੰਘ ਬਲਾਕ ਪ੍ਰਧਾਨ, ਤਰਸੇਮ ਸਿੰਘ ਬਲਾਕ ਪ੍ਰਧਾਨ, ਪ੍ਰਮਜੀਤ ਭਾਰਤੀ ਬਲਾਕ ਪ੍ਰਧਾਨ, ਡਾ. ਵੈਭਵ ਸ਼ਰਮਾ ਕੌਂਸਲਰ, ਦਵਿੰਦਰ ਸਿੰਘ ਚਾਹਲ, ਮਨਜੀਤ ਸਿੰਘ, ਦੀਪਾ ਪਾਸਲਾ, ਬਹਾਦਰ ਸਿੰਘ ਕੰਗ ਅਰਾਈਆਂ, ਰਘਬੀਰ ਸਿੰਘ ਦਾਰਾਪੁਰ, ਤਰਨਜੀਤ ਸਿੰਘ, ਚਰਨਜੀਤ ਸਿੰਘ ਮਹਿਸਮਪੁਰ, ਜੀਤ ਰਾਮ ਦਾਰਾਪੁਰ, ਰਿਤਿਕ ਤੇ ਯੂਵਾ ਆਗੂ ਰਾਜ ਕੁਮਾਰੀ ਆਦਿ ਆਗੂਆਂ ਨੇ ਭਾਰੀ ਇਕੱਠ ਨਾਲ ਪਵਨ ਟੀਨੂੰ ਦਾ ਸਵਾਗਤ ਕੀਤਾ |

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।