ਫਗਵਾੜਾ 15 ਅਪ੍ਰੈਲ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਅਠੌਲੀ ਵਿਖੇ ਬਾਬਾ ਸਾਹਿਬ ਡਾਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਵਸ ਡਾਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਰਜਿਵਲੋਂ ਸੁਸਾਇਟੀ ਦੇ ਪ੍ਰਧਾਨ ਨਿਰਮਲ ਨਿਗਾਹ (ਗੋਰਾਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਦੇ ਡਾਅੰਬੇਡਕਰ ਭਵਨ ਵਿਖੇ ਆਯੋਜਿਤ ਸਮਾਗਮ ਦੌਰਾਨ ਸਮੂਹ ਪਤਵੰਤਿਆਂ ਨੇ ਬਾਬਾ ਸਾਹਿਬ ਡਾਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਤੇ ਫੁੱਲਮਾਲਾਵਾਂ ਭੇਂਟ ਕਰਕੇ ਆਪਣੀ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਵੱਖ ਵੱਖ ਬੁਲਾਰਿਆਂ ਵਲੋਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ਾਂ ਬਾਰੇ ਚਾਨਣਾ ਪਾਇਆ ਗਿਆ। ਸਮਾਗਮ ਦੌਰਾਨ ਆਜਾਦ ਰੰਗ ਮੰਚ (ਰਜਿ.) ਚੱਕ ਦੇਸਰਾਜ ਵਲੋਂ ਬਾਬਾ ਸਾਹਿਬ ਦੇ ਜੀਵਨ ‘ਤੇ ਅਧਾਰਤ ਇਕ ਨਾਟਕ ਵੀ ਖੇਡਿਆ ਗਿਆ। ਨਿਰਮਲ ਨਿਗਾਹ (ਗੋਰਾਨੇ ਸਮੂਹ ਹਾਜਰੀਨ ਨੂੰ ਡਾਅੰਬੇਡਕਰ ਜਯੰਤੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਬਾਬਾ ਸਾਹਿਬ ਡਾਅੰਬੇਡਕਰ ਜੀ ਦੇ ਸੰਘਰਸ਼ਾਂ ਦੀ ਬਦੌਲਤ ਹੀ ਅੱਜ ਅਸੀਂ ਭਾਰਤੀ ਸਮਾਜ ਵਿਚ ਬਰਾਬਰੀ ਦੇ ਦਰਜੇ ਦਾ ਸੁੱਖ ਮਾਣ ਰਹੇ ਹਾਂ। ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੇ ਚਲਦਿਆਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾ ਕੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੁਕ ਕਰਨਾ ਚਾਹੀਦਾ ਹੈ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਸ਼ਰਧਾ ਰਾਮਗੁਰਦੀਪ ਰਾਮ ਸਕੱਤਰਮੁਲਖਰਾਜਮੰਗਲਜੀਤ ਨਿਗਾਹਜੋਗਿੰਦਰ ਪਾਲਪ੍ਰਭਨੂਰ ਨਿਗਾਹਗੁਰਪ੍ਰੀਤਓਮ ਲਾਲਇੰਦਰਜੀਤਤਰੁਨ ਨਿਗਾਹਮਨਜੀਤ ਲਾਲਮੋਹਿਤ ਨਿਗਾਹ ਆਦਿ ਹਾਜਰ ਸਨ

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।