ਫਗਵਾੜਾ, 6 ਮਾਰਚ (ਸ਼ਿਵ ਕੋੜਾ) ਇਤਿਹਾਸਕ ਨਗਰ ਪਲਾਹੀ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਦਾ ਨਵਾਂ ਸੈਸ਼ਨ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਆਰੰਭ ਕੀਤਾ ਗਿਆ। ਇਸ ਮੌਕੇ ‘ਤੇ ਸੰਗਤ ਦੀ ਹਾਜ਼ਰੀ ‘ਚ ਬੋਲਦਿਆਂ ਬਲਾਕ ਸਿੱਖਿਆ ਅਧਿਕਾਰੀ ਹਰਜਿੰਦਰ ਕੌਰ ਨੇ ਕਿਹਾ ਕਿ ਸਿੱਖਿਆ ਅਨਮੋਲ ਗਹਿਣਾ ਹੈ ਅਤੇ ਮਾਪਿਆਂ ਦਾ ਸਭ ਤੋਂ ਵੱਡਾ ਫ਼ਰਜ਼ ਬੱਚਿਆਂ ਨੂੰ ਸਿੱਖਿਆ ਦੇਣਾ ਹੈ। ਵਿਦਿਅਕ ਸੈਸ਼ਨ ਦੇ ਆਰੰਭ ਵਿੱਚ ਵੱਡੀ ਗਿਣਤੀ ‘ਚ ਬੱਚਿਆਂ ਦੇ ਮਾਪੇ, ਵਿਦਿਆਰਥੀ, ਪ੍ਰਬੰਧਕ ਕਮੇਟੀ ਮੈਂਬਰ ਅਤੇ ਗ੍ਰਾਮ ਪੰਚਾਇਤ ਪਲਾਹੀ ਦੇ ਸਰਪੰਚ ਰਣਜੀਤ ਕੌਰ ਅਤੇ ਪੰਚ ਸਾਹਿਬਾਨ ਹਾਜ਼ਰ ਸਨ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਸਰਕਾਰ ਦੀ ਸਹਾਇਤਾ ਅਤੇ ਲੋਕਾਂ ਦੀ ਸਹਾਇਤਾ ਨਾਲ ਸਕੂਲਾਂ ਦਾ ਢਾਂਚਾ ਬਨਾਉਣ ਲਈ ਉਪਰਾਲੇ ਜਾਰੀ ਰਹਿਣਗੇ। ਅੱਜ ਬੱਚਿਆਂ ਲਈ  ਬਣਾਏ ਨਵੇਂ ਹਾਲ ਦਾ ਸ਼ੁਭ ਆਰੰਭ ਵੀ ਹੋਇਆ। ਇਸ ਸਮੇਂ ਚੇਅਰਮੈਨ ਮਦਨ ਲਾਲ, ਸੁਖਵਿੰਦਰ ਸਿੰਘ ਸੱਲ, ਮਨੋਹਰ ਸਿੰਘ ਪੰਚ, ਰਵੀ ਪਾਲ ਪੰਚ, ਪੀਟਰ ਕੁਮਾਰ ਸਾਬਕਾ ਪੰਚ, ਜਸਬੀਰ ਸਿੰਘ ਬਸਰਾ, ਗੁਰਨਾਮ ਸਿੰਘ, ਫੋਰਮੈਨ ਬਲਵਿੰਦਰ ਸਿੰਘ, ਗੋਬਿੰਦ ਸਿੰਘ ਸੱਲ ਆਦਿ ਹਾਜ਼ਰ ਸਨ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।