ਫਗਵਾੜਾ 15 ਫਰਵਰੀ (ਸ਼ਿਵ ਕੋੜਾ) ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ (ਤਹਿ.ਫਗਵਾੜਾ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19 ਅਤੇ 20 ਫਰਵਰੀ ਨੂੰ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਪ੍ਰਬੰਧ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਲਾਨਾ ਗਿਆਰਵੀਂ ਉਰਸ ਸਬੰਧੀ ਅੱਜ ਸਮਾਗਮ ਦਾ ਪੋਸਟਰ ਰਿਲੀਜ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਾਂਈ ਕਰਨੈਲ ਸ਼ਾਹ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪਹਿਲੇ ਦਿਨ 19 ਫਰਵਰੀ ਨੂੰ ਸ਼ਾਮ ਸਮੇਂ ਚਰਾਗ਼ ਅਤੇ ਰਾਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। ਦੂਸਰੇ ਦਿਨ ਮੰਗਲਵਾਰ 20 ਫਰਵਰੀ ਨੂੰ ਸਵੇਰੇ 10 ਵਜੇ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਜਿਸ ਤੋਂ ਬਾਅਦ ਦੁਪਿਹਰ 1 ਵਜੇ  ਸੰਗਤਾਂ ‘ਚ ਕੜੀ ਦਾ ਪ੍ਰਸਾਦ ਵੰਡਿਆ ਜਾਵੇਗਾ। ਰਾਤ ਨੂੰ ਮਹਿਫਿਲ-ਏ-ਕੱਵਾਲ ਵੀ ਸਜਾਈ ਜਾਵੇਗੀ ਜਿਸ ਵਿੱਚ ਨਾਮਵਰ ਕੱਵਾਲ ਕੁਲਦੀਪ ਰੁਹਾਨੀ ਭੁੱਲਾਰਾਈ, ਪਾਲੀ ਭਾਰ ਸਿੰਘਪੁਰਾ ਅਤੇ ਗਾਇਕ ਸਲਾਮਤ ਅਲੀ ਮਲੇਰਕੋਟਲਾ ਵਾਲੇ ਸੂਫੀਆਨਾ ਕਲਾਮ ਪੇਸ਼ ਕਰਨਗੇ। ਸਲਾਨਾ ਉਰਸ ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਉਹਨਾਂ ਸਮੂਹ ਸੰਗਤਾਂ ਨੂੰ ਇਸ ਸਲਾਨਾ ਉਰਸ ਵਿਚ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਦਰਬਾਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਹਰਨੇਕ ਸਿੰਘ, ਚੁੰਨੀ ਰਾਮ ਨਿੱਕਾ, ਜਰਨੈਲ ਸਿੰਘ, ਮੇਜਰ ਸਿੰਘ, ਰਾਮਪਾਲ ਸਾਹਨੀ, ਊਸ਼ਾ ਰਾਣੀ, ਪਰਮਜੀਤ ਕੌਰ ਤੋਂ ਇਲਾਵਾ ਅਮਰੀਕ ਸਿੰਘ ਮੀਕਾ, ਲਸ਼ਕਰੀ ਰਾਮ, ਪ੍ਰੇਮਨਾਥ, ਨਿਰਮਲ ਸਿੰਘ ਚੱਕ ਹਕੀਮ, ਜੋਵਨਜੀਤ, ਅਵੀ, ਬਾਬਾ ਧੰਨਾ ਜੀ, ਬੱਬੂ ਲੱਖਪੁਰ, ਨਰੇਸ਼ ਕੁਮਾਰ, ਸੇਵਾ ਰਾਮ, ਕੁਲਵੀਰ ਸਿੰਘ, ਇੰਦਰਜੀਤ, ਹਨੀ ਕੋਸ਼ਲ, ਚਮਨ ਲਾਲ ਕਾਲੂਪੁਰ, ਲਛਮਣ ਸਾਹਨੀ, ਸੁਰਿੰਦਰ ਸਿੰਘ, ਡੋਰੀ ਲਾਲ, ਹਰਦੀਪ ਸਿੰਘ, ਸੁਰਜੀਤ ਰਾਮ ਰਾਜੋਵਾਲ, ਰਾਜ ਕੁਮਾਰ, ਕਮਲਜੀਤ ਕੰਬਾ ਪ੍ਰੇਮਪੁਰ, ਰਾਜੂ ਢੋਲੀ, ਗੁਰਪ੍ਰੀਤ ਕਾਹਲੋਂ, ਸੂਬਾ ਸਾਹਨੀ, ਪਰਵੀਨ ਸਾਹਨੀ, ਰਾਜਾ ਸਾਹਨੀ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਓਮ ਪ੍ਰਕਾਸ਼, ਰਣਜੀਤ ਸਿੰਘ ਕਾਹਲੋਂ, ਜਸਬੀਰ ਸਿੰਘ ਕਾਹਲੋਂ, ਬਲਦੇਵ ਰਾਜ ਰਾਮਾ ਮੰਡੀ, ਅਮਰੀਕ ਸਿੰਘ, ਹਰਮੇਸ਼ ਹਲਵਾਈ, ਰੂਪ ਲਾਲ ਹੁਸ਼ਿਆਰਪੁਰ, ਕਾਲਾ ਸਾਹਨੀ, ਸਨੀ ਸਾਹਨੀ ਆਦਿ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।