
ਪੀ.ਐਫ. ਵਿਭਾਗ ਵੱਲੋਂ ਸਪੋਰਟਸ ਐਸੋਸੀਏਸ਼ਨ ਨੂੰ “ਪ੍ਰਧਾਨ ਮੰਤਰੀ
ਵਿਕਸਿਤ ਭਾਰਤ ਰੋਜ਼ਗਾਰ ਯੋਜਨਾ” ਬਾਰੇ ਜਾਗਰੂਕ ਕੀਤਾ
ਕਰਮਚਾਰੀ ਭਵਿੱਖ ਨਿਧਿ ਸੰਗਠਨ, ਮਜ਼ਦੂਰ ਤੇ ਰੋਜ਼ਗਾਰ ਮੰਤਰਾਲਾ, ਭਾਰਤ ਸਰਕਾਰ ਦੇ ਖੇਤਰੀ ਦਫ਼ਤਰ ਜਲੰਧਰ
ਵੱਲੋਂ ਸਪੋਰਟਸ ਗੁਡਸ ਮੈਨਿਊਫੈਕਚਰਰਜ਼ ਐਂਡ ਏਕਸਪੋਰਟਰਜ਼ ਐਸੋਸੀਏਸ਼ਨ ਨਾਲ ਜੁੜੇ ਨਿਯੋਗਤਾਵਾਂ ਲਈ ਪ੍ਰਧਾਨ ਮੰਤਰੀ
ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼
ਨਿਯੋਗਤਾਵਾਂ ਨੂੰ ਯੋਜਨਾ ਦੀਆਂ ਖ਼ਾਸ ਵਿਸ਼ੇਸ਼ਤਾਵਾਂ, ਯੋਗਤਾ ਨਿਯਮਾਂ, ਕਰਮਚਾਰੀਆਂ ਅਤੇ ਨਿਯੋਗਤਾਵਾਂ ਨੂੰ ਮਿਲਣ ਵਾਲੇ ਲਾਭਾਂ
ਅਤੇ ਸਰਕਾਰੀ ਪ੍ਰੋਤਸਾਹਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣਾ ਸੀ।
ਸੈਮੀਨਾਰ ਦੀ ਅਗਵਾਈ ਖੇਤਰੀ ਆਯੁਕਤ ਸ੍ਰੀ ਬੀ.ਕੇ. ਵਰਮਾ ਨੇ ਕੀਤੀ। ਇਸ ਮੌਕੇ ਸ਼੍ਰੀ ਹਰਮੀਤ ਕਾਜਲ ਸਹਾਇਕ
ਆਯੁਕਤ, ਸ਼੍ਰੀ ਪੰਕਜ ਸਰਪਾਲ ਡੀਪੀਏ, ਸ਼੍ਰੀ ਹਰਚਰਨ ਸਿੰਘ ਈਓ ਅਤੇ ਸ਼੍ਰੀ ਰਾਜਦੀਪ ਸਿੰਘ ਈਓ ਵੀ ਮੌਜੂਦ ਸਨ। ਸ਼੍ਰੀ ਵਰਮਾ
ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਯੋਜਨਾ ਦੇਸ਼ ਭਰ ਵਿੱਚ ਉਦਯੋਗਿਕ ਰੋਜ਼ਗਾਰ ਨੂੰ ਵਧਾਉਣ ਅਤੇ ਸੰਗਠਿਤ ਖੇਤਰ
ਵਿੱਚ ਕਰਮਚਾਰੀਆਂ ਨੂੰ ਲਾਭ ਪਹੁੰਚਾਉਣ ਲਈ ਲਾਗੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕਰਮਚਾਰੀਆਂ ਨੂੰ ਵਿੱਤੀ
ਇਨਸੈਂਟਿਵ ਮਿਲ ਰਿਹਾ ਹੈ, ਉੱਥੇ ਨਿਯੋਗਤਾਵਾਂ ਨੂੰ ਵੀ ਨਵੇਂ ਰੋਜ਼ਗਾਰ ਦੇਣ ‘ਤੇ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ, ਜੋ
ਸੰਸਥਾਵਾਂ ਦੀ ਉਤਪਾਦਨ ਲਾਗਤ ਨੂੰ ਘਟਾਏਗੀ।
ਯੋਜਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਸ੍ਰੀ ਪੰਕਜ ਸਰਪਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਿਕਸਿਤ ਭਾਰਤ
ਰੋਜ਼ਗਾਰ ਯੋਜਨਾ 1 ਅਗਸਤ 2025 ਤੋਂ ਲਾਗੂ ਹੋ ਚੁੱਕੀ ਹੈ ਅਤੇ 31 ਜੁਲਾਈ 2027 ਤੱਕ ਰਜਿਸਟ੍ਰੇਸ਼ਨ ਲਈ ਖੁੱਲੀ ਰਹੇਗੀ। ਇਸ
ਯੋਜਨਾ ਅਧੀਨ ਉਹ ਕਰਮਚਾਰੀ ਜਿਨ੍ਹਾਂ ਦੀ ਕੁੱਲ ਮਹੀਨਾਵਾਰ ਤਨਖ਼ਾਹ ਇੱਕ ਲੱਖ ਰੁਪਏ ਤੱਕ ਹੈ ਅਤੇ ਜੋ ਪਹਿਲੀ ਵਾਰ ਪੀ.ਐਫ. ਵਿੱਚ
ਰਜਿਸਟਰ ਹੋ ਕੇ ਨੌਕਰੀ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਪੰਦਰਾਂ ਹਜ਼ਾਰ ਰੁਪਏ ਤੱਕ ਪ੍ਰੋਤਸਾਹਨ ਰਾਸ਼ੀ ਦੋ ਕਿਸ਼ਤਾਂ ਵਿੱਚ
ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਸੱਤ ਹਜ਼ਾਰ ਪੰਜ ਸੌ ਰੁਪਏ ਤੱਕ ਦੀ ਹੋਵੇਗੀ, ਜੋ ਨੌਕਰੀ ਦੇ ਛੇ ਮਹੀਨੇ ਪੂਰੇ ਹੋਣ ‘ਤੇ ਦਿੱਤੀ ਜਾਵੇਗੀ,
ਜਦਕਿ ਦੂਜੀ ਕਿਸ਼ਤ ਵੀ ਸੱਤ ਹਜ਼ਾਰ ਪੰਜ ਸੌ ਰੁਪਏ ਤੱਕ ਦੀ ਹੋਵੇਗੀ, ਜੋ ਬਾਰ੍ਹਾਂ ਮਹੀਨੇ ਦੀ ਲਗਾਤਾਰ ਸੇਵਾ ਪੂਰੀ ਹੋਣ ‘ਤੇ ਜਾਰੀ ਕੀਤੀ
ਜਾਵੇਗੀ।
ਨਿਯੋਗਤਾਵਾਂ ਨੂੰ ਵੀ ਇਸ ਯੋਜਨਾ ਤਹਿਤ ਲਾਭ ਮਿਲੇਗਾ। ਉਦਯੋਗ ਖੇਤਰ ਦੇ ਨਿਯੋਗਤਾਵਾਂ ਨੂੰ ਇਹ ਲਾਭ 4 ਸਾਲ ਤੱਕ
ਅਤੇ ਹੋਰ ਖੇਤਰਾਂ ਦੇ ਨਿਯੋਗਤਾਵਾਂ ਨੂੰ 2 ਸਾਲ ਤੱਕ ਮਿਲੇਗਾ। ਨਵੇਂ ਭਰਤੀ ਕੀਤੇ ਕਰਮਚਾਰੀਆਂ ਦੀ ਤਨਖ਼ਾਹ ਦੇ ਅਧਾਰ ‘ਤੇ
ਨਿਯੋਗਤਾ ਨੂੰ ਮਹੀਨਾਵਾਰ ਪ੍ਰੋਤਸਾਹਨ ਮਿਲੇਗਾ:
10,000 ਰੁਪਏ ਤੱਕ ਤਨਖ਼ਾਹ ਵਾਲਿਆਂ ‘ਤੇ 1,000 ਰੁਪਏ ਪ੍ਰਤੀ ਮਹੀਨਾ,
10,001 ਤੋਂ 20,000 ਰੁਪਏ ਤਨਖ਼ਾਹ ਵਾਲਿਆਂ ‘ਤੇ 2,000 ਰੁਪਏ ਪ੍ਰਤੀ ਮਹੀਨਾ,
20,001 ਤੋਂ 1 ਲੱਖ ਰੁਪਏ ਤਨਖ਼ਾਹ ਵਾਲਿਆਂ ‘ਤੇ 3,000 ਰੁਪਏ ਪ੍ਰਤੀ ਮਹੀਨਾ।
ਇਹ ਰਕਮ ਸਿੱਧੀ ਨਿਯੋਗਤਾ ਦੇ ਖਾਤੇ ਵਿੱਚ ਜਮ੍ਹਾਂ ਹੋਵੇਗੀ, ਪਰ ਸ਼ਰਤ ਇਹ ਹੈ ਕਿ ਸੰਸਥਾ EPFO ਨਾਲ ਰਜਿਸਟਰ ਹੋਵੇ
ਅਤੇ ਨਵੀਆਂ ਭਰਤੀਆਂ ਯੋਜਨਾ ਦੇ ਨਿਯਮਾਂ ਅਨੁਸਾਰ ਕੀਤੀਆਂ ਜਾਣ। ਇਹ ਯੋਜਨਾ ਰੋਜ਼ਗਾਰ ਵਧਾਉਣ ਅਤੇ ਨੌਜਵਾਨਾਂ
ਨੂੰ ਸੰਗਠਿਤ ਖੇਤਰ ਨਾਲ ਜੋੜਨ ਵੱਲ ਇੱਕ ਵੱਡਾ ਕਦਮ ਹੈ।
ਸੈਮੀਨਾਰ ਦੌਰਾਨ ਖੇਤਰੀ ਆਯੁਕਤ ਸ਼੍ਰੀ ਬੀ.ਕੇ. ਵਰਮਾ ਨੇ ਨਿਯੋਗਤਾਵਾਂ ਦੀਆਂ ਸਾਰੀਆਂ ਸ਼ੰਕਾਵਾਂ ਦਾ ਮੌਕੇ ਤੇ ਹੀ ਨਿਪਟਾਰਾ
ਕੀਤਾ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਨਿਯੋਗਤਾ ਇਸ ਯੋਜਨਾ ਨਾਲ ਜੁੜਨ, ਕਿਉਂਕਿ ਇਹ ਉਦਯੋਗਾਂ ਨੂੰ ਪ੍ਰੋਤਸਾਹਿਤ
ਕਰਨ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਵੱਲ ਇੱਕ ਮਹੱਤਵਪੂਰਨ ਪਹਿਲ ਹੈ। ਇਸ ਮੌਕੇ ਸਪੋਰਟਸ ਗੁਡਸ ਮੈਨਿਊਫੈਕਚਰਰਜ਼
ਐਂਡ ਏਕਸਪੋਰਟਰਜ਼ ਐਸੋਸੀਏਸ਼ਨ ਦੇ ਕਈ ਮਾਣਯੋਗ ਹਸਤੀਆਂ ਮੌਜੂਦ ਸਨ, ਜਿਨ੍ਹਾਂ ਵਿੱਚ ਚੇਅਰਮੈਨ ਰਾਜੇਸ਼ ਖਰਬੰਦਾ, ਸੀਨੀਅਰ
ਵਾਈਸ ਚੇਅਰਮੈਨ ਵਿਕਾਸ ਗੁਪਤਾ, ਧ੍ਰੁਵ ਮਹਾਜਨ, ਮਨੀਸ਼ ਮਹਾਜਨ, ਅਰਵਿੰਦ ਅਬਰੋਲ, ਅਸ਼ਵਨੀ ਮਾਗੋ, ਪੰਕਜੂ ਸ਼ਰਮਾ, ਦੁਰਗੇਸ਼
ਵਾਢੇਰਾ, ਰਾਜੇਸ਼ ਕੁਮਾਰ, ਅਭੈ ਮਹਾਜਨ, ਮੁਕੇਸ਼ ਬੱਸਨ, ਯੋਗੇਸ਼ ਖਿੰਦਰ, ਡਾਇਮੰਡ ਭਾਏਜਾਦਾ ਅਤੇ ਰਾਹੁਲ ਖਿੰਦਰ ਸਮੇਤ ਹੋਰ
ਕਈ ਸ਼ਾਮਲ ਸਨ।