ਅੱਜ ਮਿਤੀ 14 ਅਕਤੂਬਰ ਜਲੰਧਰ ਅਤੇ ਫਗਵਾੜੇ ਦੇ ਵੱਖ-ਵੱਖ ਇਲਾਕਿਆਂ ਵਿਚ ਪੀ.ਐਸ.ਪੀ.ਸੀ.ਐਲ. ਵਲੋਂ ਸਵੇਰੇ ਤੜਕੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੁੱਖ ਇੰਜੀ ਹਲਕਾ ਜਲੰਧਰ ਇੰਜੀ. ਗੁਲਸ਼ਨ ਕੁਮਾਰ ਚੁਟਾਨੀ ਜੀ ਨੇ ਦੱਸਿਆ ਕਿ ਮਾਣਯੋਗ ਡਾਇਰੈਟਰ ਡਿਸਟ੍ਰਿਬਿਊਸ਼ਨ ਅਤੇ ਮੁੱਖ ਇੰਜੀ. ਨਾਰਥ ਜ਼ੋਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਚੈਕਿੰਗ ਡਰਾਈਵ ਚਲਾਈ ਗਈ। ਇਸ ਡਰਾਈਵ ਦੌਰਾਨ ਜਲੰਧਰ ਸਰਕਲ ਦੇ 4 ਮੰਡਲ ਦਫਤਰ ਅਤੇ ਫਗਵਾੜਾ ਮੰਡਲ ਦਫਤਰ ਅਧੀਨ ਆਉਂਦੇ ਇਲਾਕਿਆਂ ਵਿਖੇ ਕੁੱਲ 17 ਟੀਮਾਂ ਵਲੋਂ ਚੈਕਿੰਗ ਕੀਤੀ ਗਈ ਜਿਸ ਦੀ ਅਗਵਾਈ ਇੰਜੀ. ਸੰਨੀ ਭਾਗਰਾ, ਵਧੀਕ ਨਿਗਰਾਨ ਇੰਜੀ. ਪੱਛਮ ਮੰਡਲ ਜਲੰਧਰ ਅਤੇ ਇੰਜੀ. ਅਵਤਾਰ ਸਿੰਘ, ਵਧੀਕ ਨਿਗਰਾਨ ਇੰਜੀ. ਕੈਂਟ ਮੰਡਲ, ਇੰਜੀ. ਹਰਦੀਪ ਕੁਮਾਰ, ਵਧੀਕ ਨਿਗਰਾਨ ਇੰਜੀ. ਫਗਵਾੜਾ ਮੰਡਲ ਅਤੇ ਇੰਜੀ. ਜਸਪਾਲ ਸਿੰਘ ਪਾਲ, ਸੀਨੀਅਰ ਕਾਰਜਕਾਰੀ ਇੰਜੀ. ਮਾਡਲ ਟਾਊਨ ਮੰਡਲ, ਜਲੰਧਰ ਵਲੋਂ ਕੀਤੀ ਗਈ।
ਇੰਜੀ. ਗੁਲਸ਼ਨ ਚੁਟਾਨੀ ਵਲੋਂ ਇਹ ਦੱਸਿਆ ਗਿਆ ਕਿ ਇਸ ਚੈਕਿੰਗ ਡਰਾਈਵ ਦੌਰਾਨ ਜਲੰਧਰ ਇਲਾਕੇ ਦੇ ਦੀਪ ਨਗਰ, ਰੰਧਾਵਾ ਮਸੰਦਾ, ਨੀਲਾ ਮਹਿਲ, ਲਾਭ ਸਿੰਘ ਨਗਰ, ਗੁਰਬੰਤਾ ਸਿੰਘ ਨਗਰ, ਬਸਤੀ ਪੀਰ ਦਾਦ, ਅਲੀ ਮੁਹੱਲਾ, ਪੱਕਾ ਬਾਗ, ਨੰਦਨਪੁਰਾ ਆਦਿ ਏਰੀਆ ਦੀ ਚੈਕਿੰਗ ਕੀਤੀ ਗਈ ਅਤੇ ਕੁੱਲ 725 ਨੰ. ਕੁਨੈਕਸ਼ਨਾਂ ਦੀ ਚੈਕਿੰਗ ਕਰਦਿਆਂ 29 ਨੰ. ਚੋਰੀ ਦੇ ਕੇਸ ਅਤੇ 16 ਨੰ. ਵਾਧੂ ਲੋਡ ਦੇ ਕੇਸ ਫੜੇ ਗਏ। ਇਸੇ ਤਰ੍ਹਾਂ ਫਗਵਾੜਾ ਮੰਡਲ ਦਫਤਰ ਅਧੀਨ ਆਉਂਦੇ ਪਿੰਡ ਜਲਵੇਰਾ, ਹਦੀਆਬਾਦ, ਬਾਬਾ ਗਦੀਆ ਅਤੇ ਚੇੜੂ ਆਦਿ ਇਲਾਕਿਆਂ ਵਿਖੇ ਚੈਕਿੰਗ ਕਰਦਿਆਂ ਕੁੱਲ 223 ਨੰ. ਖਾਤਿਆਂ ਦੀ ਚੈਕਿੰਗ ਕਰਦਿਆਂ 22 ਨੰ. ਵਾਧੂ ਲੋਡ ਦੇ ਕੇਸ ਫੜੇ ਗਏ। ਉੱਪ ਮੁੱਖ ਇੰਜੀ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਅੱਜ ਦੀ ਇਸ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਚੈਕ ਕੀਤੇ ਗਏ ਕੁੱਲ 948 ਨੰ. ਕੇਸਾਂ ਵਿੱਚ ਬਿਜਲੀ ਚੋਰੀ ਦੇ 29 ਨੰ. ਕੇਸਾਂ ਵਿਚ ਕੁੱਲ 20.92 ਲੱਖ ਰੁਪਏ ਅਤੇ ਵਾਧੂ ਲੋਡ/ਅਨ-ਅਧਿਕਾਰਤ ਲੋਡ ਦੇ ਕੁੱਲ 46 ਨੰ. ਕੇਸਾਂ ਵਿਚ 2.82 ਲੱਖ ਰੁਪਏ ਦਾ ਜੁਰਮਾਨਾ ਚਾਰਜ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪਾਵਰਕੋਮ ਮੈਨੇਜਮੈਂਟ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਵਿੱਖ ਵਿਚ ਵੀ ਅਜਿਹੀਆ ਸਪੈਸ਼ਲ ਚੈਕਿੰਗ ਡਰਾਈਵਜ਼ ਚਲਾਈਆਂ ਜਾਣਗੀਆਂ ਤਾਂ ਜੋ ਬਿਜਲੀ ਦੀ ਹੋ ਰਹੀ ਚੋਰੀ ਨੂੰ ਠੱਲ ਪਾਈ ਜਾ ਸਕੇ ਅਤੇ ਖਪਤਕਾਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਿਕ ਘਰੇਲੂ ਖਪਤਕਾਰਾਂ ਨੂੰ 2 ਮਹੀਨਿਆਂ ਦੀ 600 ਯੂਨਿਟਾਂ ਮੁਆਫ ਕੀਤੀਆਂ ਜਾ ਰਹੀਆ ਹਨ, ਇਸ ਕਰਕੇ ਖਪਤਕਾਰਾਂ ਨੂੰ ਬਿਜਲੀ ਚੋਰੀ ਤੋਂ ਗੁਰੇਜ਼ ਕਰਦਿਆਂ ਸੰਜਮ ਨਾਲ ਬਿਜਲੀ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।