
ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪਾਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੀ. ਟੀ. ਆਈ. ਐਸ. ਯੁਵਕ ਮੇਲੇ 2025 ਵਿੱਚ ਹਿੱਸਾ ਲੈਕੇ ਇਵੈਂਟ “ਸ਼ਬਦਗਾਇਨ” ਵਿੱਚ ਦੂਜਾ, ਇਵੈਂਟ “ਕੋਰੀਉਗਰਾਫੀ” ਵਿੱਚ ਤੀਜਾ ਅਤੇ ਇਵੈਂਟ “ਲੋਕ ਗੀਤ” ਮੁਕਾਬਲੇ ਵਿੱਚ ਵੀ ਤੀਜਾ ਸਥਾਨ ਹਾਸਲ ਕੀਤਾ।ਕੋਰੀਉਗਰਾਫੀ ਮੁਕਾਬਲੇ ਵਿੱਚ ਈਸ਼ਾ, ਹਿਮਾਂਸ਼ੂ, ਰਾਹੁਲ ਯਾਦਵ, ਬੰਧਨ ਕੁਮਾਰ, ਸਿਮਰਨ ਅਤੇ ਅੰਕੁਰ ਨੇ ਪ੍ਰਦਰਸ਼ਨ ਕੀਤਾ।ਸ਼ਬਦ ਗਾਇਨ ਮੁਕਾਬਲੇ ਵਿੱਚ ਰਾਧੀਕਾ, ਸ਼ਰਨਜੀਤ ਕੌਰ ਅਤੇ ਗੁਰਜੋਤ ਸਿੰਘ ਅਤੇ ਲੋਕ ਗੀਤ ਮੁਕਾਬਲੇ ਵਿੱਚ ਰਾਧੀਕਾ ਸ਼ਾਮਲ ਸਨ । ਇਹ ਮੁਕਾਬਲੇ 11ਟਹ ੰੳਰਚਹ 2025 ਤਂੋ 13ਟਹ ੰੳਰਚਹ 2025 ਤੱਕ ਗੁਰੂ ਨਾਨਕ ਭਵਨ ਵਿਖੇ ਜੀ. ਪੀ. ਸੀ. ਲੁਧਿਆਨਾ ਵੱਲੋਂ ਕਰਵਾਏ ਗਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮੇਜਰ ਪੰਕਜ ਗੁਪਤਾ (ਪ੍ਰਧਾਨ ਕਲਚਰਲ ਸੋਸਾਈਟੀ), ਮਿਸ ਪ੍ਰੀਤ ਕੰਵਲ (ਇੰਚਾਰਜ), ਸ਼੍ਰੀ ਮਨੀਸ਼ ਸਚਦੇਵਾ (ਇੰਚਾਰਜ) ਅਤੇ ਮਿਸ ਦੇਵਿਕਾ (ਇੰਚਾਰਜ) ਦੇ ਵਿਦਿਆਰਥੀਆਂ ਪ੍ਰਤੀ ਕੀਤੇ ਗਏ ਅਨਥਕ ਯਤਨਾਂ ਦੀ ਸ਼ਲਾਘਾ ਕੀਤੀ।ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।