ਪੰਜਾਬ ਦੇ ਪੋਲੀਟੈਕਨਿਕ ਕਾਲਜਾਂ ਵਿਚ ਐਡਮਿਸ਼ਨ ਦੇ ਚਾਹਵਾਨ ਵਿਦਿਆਰਥੀਆਂ ਲਈ ਪੰਜਾਬ ਸਟੇਟ ਤਕਨੀਕੀ ਬੋਰਡ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਬੰਧੀ ਆਨ ਲਾਈਨ ਰਜਿਸਟਰੇਸ਼ਨ 15 ਮਈ ਦਿਨ ਵੀਰਵਾਰ ਨੂੰ ਸ਼ੁਰੂ ਹੋਵੇਗੀ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਦੱਸਵੀ ਪਾਸ ਵਿਦਿਆਰਥੀ ਆਪਣੇ ਕਿਸੇ ਵੀ ਮਨਪੰਸਦ ਕੋਰਸ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਜਿੰਨ੍ਹਾਂ ਵਿਦਿਆਰਥੀਆਂ ਨੇ ਦੱਸਵੀ ਦੇ ਪੇਪਰ ਦਿੱਤੇ ਹਨ , ਪਰ ਅਜੇ ਨਤੀਜਾ ਨਹੀਂ ਆਇਆ, ਉਹ ਵੀ ਰਜਿਸਟਰੇਸ਼ਨ ਦੇ ਯੋਗ ਹਨ। ਨਾਲ ਮੈਡੀਕਲ, +2 ਵਿਦਿਆਰਥੀਆਂ , ਜਾਂ +2 ਵੋਕੇਸ਼ਨਲ ਜਾਂ ਆਈ.ਟੀ.ਆਈ ਪਾਸ ਵਿਦਿਆਰਥੀ ਵੀ ਲੀਟ ਐਟਰੀ ਰਾਂਹੀ ਸਿੱਧੇ ਹੀ ਦੂਜੇ ਸਾਲ ਵਿੱਚ ਦਾਖਲੇ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਰਜਿਸਟਰੇਸ਼ਨ ਮੁਕੰਮਲ ਹੋਣ ਤੋਂ ਬਾਅਦ ਸਰਟੀਫਿਕੇਟ ਅਪਲੋਡ , ਵੈਰੀਫਿਕੇਸ਼ਨ ਤੇ ਪੈਸੇ ਭਰਨ ਸਬੰਧੀ ਮੁਕੰਮਲ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਾਲ ਐਸ.ਸੀ/ਐਸ.ਟੀ ਵਿਦਿਆਰਥੀਆਂ ਨੂੰ ਮਿਲਦੀ ਸਕਾਰਸ਼ਿਪ ਤੋਂ ਇਲਾਵਾ ਮੇਹਰਚੰਦ ਪੋਲੀਟੈਕਨਿਕ ਵਲੋਂ ਪਹਿਲੇ ਸਾਲ ਦੇ ਜਨਰਲ ਵਿਦਿਆਰਥੀ ਅਤੇ ਲੜਕੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਯੋਜਨਾ ਹੋਵੇਗੀ। ਡੀ.ਏ.ਵੀ ਮੈਨੇਜਮੈਂਟ ਅਤੇ ਅਲੁਮਨੀ ਵਿਦਿਆਰਥੀਆਂ ਵਲੋਂ 12 ਲੱਖ ਰੁਪਏ ਤੇ ਵਜੀਫ਼ੇ ਦੀ ਘੋਸ਼ਣਾ ਹੋਈ ਹੈ ਜੋ ਆਰਥਿਕ ਪੱਖੋ ਕਮਜ਼ੋਰ ਪਰ ਹੁਸ਼ਿਆਰ ਵਿਦਿਆਰਥੀਆਂ ਲੜਕੀਆਂ ਅਤੇ ਯਤੀਮ ਬੱਚਿਆ ਨੂੰ ਵਿਸ਼ੇਸ਼ਕਰ ਦਿੱਤੇ ਜਾਣਗੇ।ਇਸ ਵਿਚ ਡੀ.ਏ.ਵੀ ਟਿਉਸ਼ਨ ਫੀਸ ਵੇਵਰ ਸਕੀਮ, ਪ੍ਰੋ. ਕੁਲਦੀਪ ਲੜੋਈਆ ਮੈਮੋਰੀਅਲ ਸਕਾਲਰਸ਼ਿਪ, ਪ੍ਰੋ. ਠਾਕੁਰ ਦਾਸ ਸਕਾਲਰਸ਼ਿਪ, ਸ਼੍ਰੀ ਪਾਲ ਸਿੰਘ ਕ੍ਰਿਸ਼ਨ ਦੇਵੀ ਮੈਮੋਰੀਅਲ ਸਕਾਲਰਸ਼ਿਪ, ਪ੍ਰੋ . ਕੰਵਲਜੀਤ ਢੂੱਡੀਕੇ ਸਕਾਲਰਸ਼ਿਪ, ਹਾਰਮਨੀ 86- ਸਕਾਲਰਸ਼ਿਪ, ਹਾਰਮਨੀ 91- ਸਕਾਲਰਸ਼ਿਪ, ਪੁਸ਼ਪਾ ਰਾਣੀ ਮੈਮੋਰੀਅਲ ਸਕਾਲਰਸ਼ਿਪ, ਸੁੱਖ ਸ਼ਾਂਤੀ ਮੈਮੋਰੀਅਲ ਸਕਾਲਰਸ਼ਿਪ ਅਤੇ ਸਰੋਜ ਸ਼ਰਮਾ ਮੈਮੋਰੀਅਲ ਸਕਾਲਰਸ਼ਿਪ ਆਦਿ ਹੋਣਗੇ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਸਹੂਲਤ ਵਾਸਤੇ ਅਤੇ ਐਡਮਿਸ਼ਨ ਸਬੰਧੀ ਗਾਈਡੈਂਸ ਵਾਸਤੇ ਵਿਸ਼ੇਸ਼ ਹੈਲਪ ਡੈਸਕ ਕਾਲਜ ਵਿਖੇ ਸਥਾਪਿਤ ਕੀਤਾ ਹੈ ਜੋ ਹਰ ਰੋਜ਼ 9:00 ਤੋਂ 5:00 ਵਜੇ ਤੱਕ ਕੰਮ ਕਰੇਗਾ। ਪ੍ਰਿੰਸੀਪਲ ਸਾਹਿਬ ਨੇ ਇਹ ਵੀ ਦੱਸਿਆ ਕਿ ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਐਕਰੀਡਿਟੇਸ਼ਨ ਮਿਲਣ ਨਾਲ ਵਿਦਿਆਰਥੀਆਂ ਵਿੱਚ ਮੇਹਰਚੰਦ ਪੋਲੀਟੈਕਨਿਕ ਵਿੱਖੇ ਐਡਮਿਸ਼ਨ ਲੈਣ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। 200 ਤੋਂ ਵੱਧ ਵਿਦਿਆਰਥੀਆਂ ਵਲੋਂ ਰਜਿਸਟਰੇਸ਼ਨ ਕਰਵਾਉਣ ਲਈ ਨਾਂ ਦਰਜ ਕਰਵਾਇਆ ਗਿਆ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।