ਚੰਡੀਗੜ ()
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਦਾ ਨਤੀਜਾ ਹੈ ਕਿ ਪੰਜਾਬ ਵਿੱਚ ਬਾਸਮਤੀ ਝੋਨੇ ਦੇ ਭਾਅ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਬਾਸਮਤੀ 1121 ਦਾ ਭਾਅ 5500 ਰੁਪਏ ਪ੍ਰਤੀ ਕੁਇੰਟਲ ,ਇਸੇ ਤਰਾਂ ਬਾਸਮਤੀ ਮੂਛਲ ਦਾ ਭਾਅ ਪੰਜ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਿਆ ਹੈ ।ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਦੀ ਸੱਚੀ ਹਮਦਰਦ ਸਰਕਾਰ ਹੈ ਜੋ ਕਿਸਾਨੀ ਕਿੱਤੇ ਨੂੰ ਲਾਹੇਬੰਦ ਬਣਾਉਣ ਤੇ ਕਿਸਾਨਾਂ ਦੀ ਅਮਦਨ ਵਧਾਉਣ ਲਈ ਯਤਨਸ਼ੀਲ ਹੈ ।ਉਹਨਾਂ ਕਿਹਾ ਕਿ ਭਗਵੰਤ ਮਾਨ ਦੀਆਂ ਟਿੱਪਣੀਆਂ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਿਸਾਨਾਂ ਨੂੰ ਧਰਨੇ ਦੇਣ ਲਈ ਮਜਬੂਰ ਕਰ ਦਿੱਤਾ ਹੈ ਤੇ ਹੁਣ ਪੰਜਾਬ ਦਾ ਹਰ ਵਰਗ ਇਸ ਨਿਕੰਮੀ ਸਰਕਾਰ ਤੋ ਦੁਖੀ ਹੈ ।ਉਹਨਾਂ ਕਿਹਾ ਕਿ ਪੰਜਾਬ ਵਿੱਚ ਛੋਟੇ ਛੋਟੇ ਕੇਵਲ ਓਪਰੇਟਰਾ ਨਾਲ ਧੱਕਾ ਹੋ ਰਿਹਾ ਹੈ ,ਉਹਨਾਂ ਦਾ ਕਾਰੋਬਾਰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ।ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਛੋਟੇ ਛੋਟੇ ਪ੍ਰਾਜੈਕਟਾਂ ਦੇ ਉਦਘਾਟਨਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋ ਕਰਵਾਏ ਜਾ ਰਹੇ ਤੇ ਉਸ ਤੇ ਬੇਲੋੜਾ ਕਰੋੜਾਂ ਅਰਬਾਂ ਰੁਪਏ ਦਾ ਖਰਚ ਕੀਤਾ ਜਾ ਰਿਹਾ ਕਿ ਜਿਸ ਦੀ ਤਾਜ਼ਾ ਉਦਾਹਰਨ ਮੁੱਖ ਮੰਤਰੀ ਯਾਤਰਾ ਸਕੀਮ ਹੈ ਜਿਸ ਦੀ ਸ਼ੁਰੂਆਤ ਵੀ ਭਗਵੰਤ ਮਾਨ ਨੇ ਕੇਜਰੀਵਾਲ ਤੋਂ ਬਿਨਾ ਨਹੀ ਕੀਤੀ ਤੇ ਹਰੀ ਝੰਡੀ ਦੇਣ ਤੇ ਹੀ ਪੰਜਾਬ ਦੇ ਕਰੋੜਾਂ ਰੁਪਏ ਫਾਲਤੂ ਖ਼ਰਚ ਕਰ ਦਿੱਤੇ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਾਈਨਿੰਗ ਮਾਫ਼ੀਆਂ ਅੱਗੇ ਸਮਰਪਣ ਕਰ ਦਿੱਤਾ ਹੈ ।ਪੰਜਾਬ ਵਿੱਚ ਖੁਲੇ ਆਮ ਗੈਰਕਾਨੂਨੀ ਮਾਈਨਿੰਗ ਹੋ ਰਹੀ ਹੈ ਸਰਕਾਰੀ ਏਜੰਸੀਆ ਵੱਲੋ ਜ਼ਬਤ ਕੀਤੀਆਂ ਜਮੀਨਾਂ ਵੀ ਹੁਣ ਪੰਜਾਬ ਵਿੱਚ ਸੁਰੱਖਿਅਤ ਨਹੀਂ ਹਨ ਮਾਈਨਿੰਗ ਮਾਫੀਏ ਨੇ ਇਹਨਾਂ ਜ਼ਮੀਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ ।ਸੂਬੇ ਵਿੱਚ ਪਰਾਲੀ ਸਾੜਨ ਦੀਆ ਵਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ ਪੰਜਾਬ ਵਿੱਚ ਹੁਣ ਤੱਕ ਖੇਤਾਂ ਵਿੱਚ ਅੱਗ ਲੱਗਣ ਦੇ ਤਕਰੀਬਨ ਕੁੱਲ 27000 ਤੋਂ ਵੱਧ ਮਾਮਲੇ ਸਾਹਮਣੇ ਆਏ ਇਹ ਇਸ ਸੀਜ਼ਨ ਦੀਆਂ ਘਟਨਾਵਾਂ ਦਾ ਲਗਪਗ 85% ਹੈ ਉਹਨਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਕੋਲੇ ਨਾਲ ਖੇਤੀ ਦੀ ਰਹਿੰਦ ਖੂਹੰਦ ਅਧਾਰਿਤ ਬਾਇਓਮਾਸ ਦੀ ਕੋ ਫਾਇਰਿੰਗ ਵਿੱਚ ਯੋਗੀ ਮਾਡਲ ਦੇਸ਼ ਵਿੱਚ ਪਹਿਲੇ ਨੰਬਰ ਤੇ ਹੈ ਇਸ ਸਾਲ ਯੂ ਪੀ ਸਰਕਾਰ ਨੇ 70977 ਮੀਟ੍ਰਿਕ ਟਨ ਬਾਇਓਮਾਸ ਦੀ ਵਰਤੋਂ ਕੀਤੀ ਦੂਜੇ ਨੰਬਰ ਤੇ ਮਹਾਰਾਸ਼ਟਰ ਭਾਜਪਾ ਸਰਕਾਰ ਨੇ 27349 ਮੀਟ੍ਰਿਕ ਟਨ,ਤੀਜੇ ਨੰਬਰ ਤੇ ਪੰਜਾਬ ਦਾ ਗਵਾਂਢੀ ਸੂਬਾ ਹਰਿਆਣਾ ਭਾਜਪਾ ਸਰਕਾਰ ਨੇ 20969 ਮੀਟ੍ਰਿਕ ਟਨ ਬਾਇਓਮਾਸ ਦੀ ਵਰਤੋਂ ਕੀਤੀ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਰਾਲੀ ਪ੍ਰਬੰਧਨ, ਖੇਤੀ ਰਹਿੰਦ ਖੂਹੰਦ ਦੀ ਯੋਗੀ ਮਾਡਲ ਤੋਂ ਸਿੱਖਣ ਦੀ ਲੋੜ ਹੈ
ਚੁੱਘ ਨੇ ਕਿਹਾ ਕਿ ਮਈ 2023 ਤੱਕ 47 ਕੋਲਾ ਅਧਾਰਤ ਤਾਪ ਬਿਜਲੀ ਘਰਾਂ ਵਿੱਚ ਲਗਭਗ 1,64,976 ਮੀਟ੍ਰਿਕ ਟਨ ਖੇਤੀ ਰਹਿੰਦ-ਖੂੰਹਦ ਅਧਾਰਤ ਬਾਇਓਮਾਸ ਕੋ-ਫਾਇਰ ਕੀਤਾ ਜਾ ਚੁੱਕਾ ਹੈ। ਬਾਇਓਮਾਸ ਪੈਲੇਟਸ ਦੇ ਉੱਪਰ ਸਹਿ-ਫਾਇਰਿੰਗ ਕਰਨ ਵਾਲੇ ਥਰਮਲ ਪਾਵਰ ਪਲਾਂਟਾਂ ਦੀ ਰਾਜ-ਵਾਰ ਸੂਚੀ ਵਿੱਚ ਪੰਜਾਬ 11ਵੇਂ ਸਥਾਨ ਤੇ ਹੈ ਪੰਜਾਬ ਸਰਕਾਰ ਨੇ ਸਿਰਫ 180 ਮੀਟ੍ਰਿਕ ਟਨ ਬਾਇਓਮਾਸ ਪੈਲੇਟਸ ਦੀ ਵਰਤੋਂ ਕੀਤੀ ਹੈ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਯੋਗੀ ਮਾਡਲ ਤੋਂ ਸਿੱਖ ਕੇ 10000 ਮੀਟ੍ਰਿਕ ਟਨ ਤੱਕ ਵਧਾਇਆ ਜਾ ਸਕਦਾ ਹੈ ਜਿਸ ਨਾਲ ਨਾ ਕੇਵਲ ਪਾਰਲੀ ਸਾੜਨ ਦੇ ਮਾਮਲੇ ਖਤਮ ਹੋਣ ਗੇ ਬਲਕਿ ਪਰਾਲੀ ਅਤੇ ਖੇਤੀ ਦੀ ਰਹਿੰਦ ਖੂਹੰਦ ਦੇ ਪੁਖਤਾ ਇੰਤਜ਼ਾਮ ਹੋਣਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।