ਫਗਵਾੜਾ 3 ਮਈ (ਸ਼ਿਵ ਕੋੜਾ) ਪ੍ਰਵਾਸੀ ਭਾਰਤੀਆਂ   ਨਛੱਤਰ ਸਿੰਘ ਢੱਡਵਾਲ ਯੂ.ਐਸ.ਏ. ਸ੍ਰੀਮਤੀ ਨਰਿੰਦਰ ਕੌਰ ਢੱਡਵਾਲ ਯੂ.ਐਸ.ਏ., ਪ੍ਰਦੀਪ ਕੌਰ ਢੱਡਵਾਲ ਯੂ.ਐਸ.ਏ., ਮੋਹਨ ਲਾਲ ਬੰਗੜ ਯੂ.ਐਸ.ਏ., ਸੰਤੋਸ਼ ਕੁਮਾਰੀ ਢੱਡਵਾਲ ਯੂ.ਐਸ.ਏ., ਸ਼ਿੰਗਾਰਾ ਸਿੰਘ ਢੱਡਵਾਲ ਯੂ.ਐਸ.ਏ. ਅਤੇ ਮੈਕ ਬੰਗੜ ਯੂ.ਐਸ.ਏ. ਵਲੋਂ ਸਿੱਖਿਆ ਵਿਭਾਗ ਵਿਚ 37 ਸਾਲ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਤੋਂ ਸੇਵਾ ਮੁਕਤ ਹੋਏ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਉਕਤ ਪ੍ਰਵਾਸੀ ਭਾਰਤੀਆਂ ਨੇ ਕਿਹਾ ਕਿ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਵਲੋਂ ਨਿਭਾਈਆਂ ਸੇਵਾਵਾਂ ਸਮੂਹ ਅਧਿਆਪਕ ਵਰਗ ਨੂੰ ਪ੍ਰੇਰਣਾ ਦੇਣ ਵਾਲੀਆਂ ਹਨ। ਅਧਿਆਪਕ ਦਾ ਫਰਜ਼ ਸਿਰਫ ਪੜ੍ਹਾਈ ਕਰਵਾਉਣਾ ਹੀ ਨਹੀਂ ਬਲਕਿ ਵਿਦਿਆਰਥੀਆਂ ਵਿਚ ਚੰਗੇ ਸੰਸਕਾਰ ਪੈਦਾ ਕਰਨਾ, ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਣਾ ਅਤੇ ਸਿੱਖਿਆ ਸਹੂਲਤਾਂ ਦਾ ਵਧੀਆ ਪ੍ਰਬੰਧ ਯਕੀਨੀ ਬਨਾਉਣਾ ਵੀ ਹੁੰਦਾ ਹੈ। ਪਿ੍ਰੰਸੀਪਲ ਬੰਗੜ ਨੇ ਜਦੋਂ ਲੱਖਪੁਰ ਸਕੂਲ ਦਾ ਚਾਰਜ ਲਿਆ ਤਾਂ ਇਸ ਸਕੂਲ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਵਿਚ ਸੀ। ਉਸ ਸਮੇਂ ਉਹਨਾਂ ਸਕੂਲ ਦੀ ਪ੍ਰਬੰਧਕ ਕਮੇਟੀ, ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਨਾਲ ਰਾਬਤਾ ਕਰਕੇ ਸਕੂਲ ਨੂੰ ਸ਼ਾਨਦਾਰ ਰੂਪ ਦਿੱਤਾ ਜੋ ਕਿ ਆਪਣੇ ਆਪ ਵਿਚ ਬੇਮਿਸਾਲ ਕਾਰਗੁਜਾਰੀ ਹੈ। ਪਿ੍ਰੰਸੀਪਲ ਬੰਗੜ ਨੇ ਸਮੂਹ ਪ੍ਰਵਾਸੀ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਤੋਂ ਬਿਨਾਂ ਇਸ ਸੁਪਨੇ ਨੂੰ ਸਾਕਾਰ ਰੂਪ ਦੇਣਾ ਸੰਭਵ ਨਹੀਂ ਸੀ। ਉਹਨਾਂ ਕਿਹਾ ਕਿ ਸੇਵਾ ਮੁਕਤੀ ਤੋਂ ਪਹਿਲਾਂ ਸਕੂਲ ਦੇ ਨਵੀਨੀਕਰਣ ਦਾ ਕੰਮ ਮੁਕੱਮਲ ਹੋਣ ਨਾਲ ਉਹਨਾਂ ਨੂੰ ਦਿਲੀ ਤਸੱਲੀ ਮਿਲੀ ਹੈ। ਇਸ ਮੌਕੇ ਮੈਡਮ ਇੰਦਰਜੀਤ ਕੌਰ ਕਾਰਜਕਾਰੀ ਪਿ੍ਰੰਸੀਪਪਲ ਲੱਖਪੁਰ, ਪਿ੍ਰੰਸੀਪਲ ਸੁਰੇਸ਼ ਗੁਪਤਾ, ਪਿ੍ਰੰਸੀਪਲ ਹਰਮੇਸ਼ ਲਾਲ ਬੱਧਣ ਗੜ੍ਹੀ ਮਹਾਸਿੰਘ, ਮਾਸਟਰ ਵਰਿੰਦਰ ਸਿੰਘ ਕੰਬੋਜ ਚੱਕ ਪ੍ਰੇਮਾ, ਸਰਪੰਚ ਨਿਰਮਲਜੀਤ ਲੱਖਪੁਰ, ਪਿ੍ਰੰਸੀਪਲ ਜਤਿੰਦਰ ਸਿੰਘ ਸੱਗੂ, ਪਿ੍ਰੰਸੀਪਲ ਗੁਰਮੇਲ ਲਾਲ, ਰਿਟਾ. ਹੈਡ ਮਾਸਟਰ ਰਵੇਲ ਸਿੰਘ ਸੰਗਤਪੁਰ, ਢਾਡੀ ਗੁਰਦਿਆਲ ਸਿੰਘ ਲੱਖਪੁਰ, ਸਰਬਜੀਤ ਸਿੰਘ ਢੱਡਵਾਲ, ਪਰਗਣ ਸਿੰਘ, ਬਲਵੀਰ ਸਿੰਘ, ਹਰਮਨਦੀਪ ਸਿੰਘ ਚਕਰ, ਮੈਡਮ ਜਗਦੀਪ ਕੌਰ ਚਕਰ, ਇੰਜੀਨੀਅਰ ਦਰਸ਼ਨ ਸਿੰਘ ਲੁਧਿਆਣਾ, ਭਾਈ ਲਾਲ ਸਿੰਘ ਅਕਾਲਗੜ੍ਹ, ਜਸਵਿੰਦਰ ਸਿੰਘ ਠੇਕੇਦਾਰ, ਗੁਰਨਾਮ ਪਾਲ ਅਕਾਲਗੜ੍ਹ, ਸਤਵੰਤ ਸਿੰਘ ਟੂਰਾ ਤੋਂ ਇਲਾਵਾ ਭਗਤ ਜਵਾਲਾ ਦਾਸ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ, ਬਲਦੇਵ ਸਿੰਘ, ਕਵਿਤਾ ਠਾਕੁਰ, ਸਤਪਾਲ ਦਾਦਰਾ, ਜਸਵੀਰ ਸਿੰਘ, ਮੈਡਮ ਬਿੰਦੀਆਂ ਸੰਧੂ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਬਾਲ ਕਿਸ਼ਨ ਨਾਗਲਾ, ਮਿਹਰ ਚੰਦ ਤੇ ਕਲਰਕ ਸੁਖਵੰਤ ਸਿੰਘ, ਅਸ਼ੋਕ ਕੁਮਾਰ ਪੰਚਾਇਤ ਮੈਂਬਰ, ਮਾਤਾ ਰਤਨ ਕੌਰ ਪਤਨੀ ਪਿ੍ਰਤਪਾਲ ਕੌਰ, ਬੇਟਾ ਨਿਤਿਸ਼ ਬੰਗੜ, ਪਰਮਜੀਤ ਕੌਰ, ਦਰਸ਼ਨਾ ਦੇਵੀ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ, ਸਤਨਾਮ ਸਿੰਘ ਸਾਹਨੀ, ਰਵਿੰਦਰ ਪਾਲ, ਹਰਜਿੰਦਰ ਸਿੰਘ, ਦੀਪਕ ਕੁਮਾਰ, ਗਿਆਨ ਚੰਦ ਬੰਗੜ, ਮਹਿੰਦਰ ਸਿੰਘ ਸਾਬਕਾ ਸਰਪੰਚ, ਹੈਰੀ ਸੰਗਤਪੁਰ, ਬਲਵਿੰਦਰ ਸਿੰਘ ਸੰਗਤਪੁਰ, ਰਾਮ ਆਸਰਾ, ਮੰਜੂ ਰਾਣੀ, ਮਾਸਟਰ ਸਤਪਾਲ ਦਾਦਰਾ ਅਤੇ ਬਲਵਿੰਦਰ ਸਿੰਘ ਮਲਕਪੁਰ ਆਦਿ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।