ਇੰਡੀਅਨ ਟੈਲੇਂਟ ਉਲੰਪੀਐਡ (Indian talent Olympiad ) ਵੱਲੋਂ Best Principal Felicitation event 2025 -26 ਲਈ ਪ੍ਰਿੰਸੀਪਲ ਡਾਕਟਰ ਰਜਿੰਦਰ ਸਿੰਘ ਬਾਜਵਾ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ (ਬਹਾਦਰਪੁਰ ) ਨੂੰ ਉਹਨਾਂ ਦੇ ਅਣਥੱਕ ਯਤਨਾਂ ਲਈ ਸਰਵੋਤਮ ਸਿਧਾਂਤ ਪੁਰਸਕਾਰ ਲਈ ਸੱਦਾ ਪੱਤਰ ਭੇਜਿਆ ਗਿਆ ਹੈ , ਜੋ ਕਿ ਸੱਚਮੁੱਚ ਹੀ ਸ਼ਲਾਘਾਯੋਗ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਸਰਵੋਤਮ ਪ੍ਰਿੰਸੀਪਲਜ਼ ਨੂੰ ਮਿਲਣਾ ਹੈ। ਇਸ ਪੁਰਸਕਾਰ ਲਈ ਤਕਰੀਬਨ ਡੇਢ ਲੱਖ ਅਰਜ਼ੀਆਂ ਭੇਜੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਹਜ਼ਾਰ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ। ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਪੁਰਸਕਾਰ ਲਈ ਪ੍ਰਿੰਸੀਪਲ ਡਾ ਰਾਜਿੰਦਰ ਸਿੰਘ ਬਾਜਵਾ ਨੂੰ ਚੁਣਿਆ ਗਿਆ ਹੈ। ਇਹ ਪੁਰਸਕਾਰ ਆਉਣ ਵਾਲੇ ਨਵੰਬਰ ਮਹੀਨੇ ਦੀ 9 ਤਾਰੀਖ਼,2025 ਨੂੰ ਮੁੰਬਈ ਮਹਾਰਾਸ਼ਟਰ ਵਿਚ ਵੱਡੇ ਪੱਧਰ ਹੋਣ ਜਾ ਰਹੇ ਪ੍ਰੋਗਰਾਮ ਵਿੱਚ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਦੋ ਵਿਸ਼ਵ ਪ੍ਰਸਿੱਧ ਸ਼ਖ਼ਸੀਅਤਾਂ ਡਾ ਕਿਰਨ ਬੇਦੀ ਅਤੇ ਸਾਇਨਾ ਨੇਹਵਾਲ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ। ਅੱਜ ਆਪਣੀ ਇਸ ਪ੍ਰਾਪਤੀ ਤੇ ਡਾ ਰਜਿੰਦਰ ਸਿੰਘ ਬਾਜਵਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਨਤਮਸਤਕ ਹੋਣ ਲਈ ਉਚੇਚੇ ਤੌਰ ‘ਤੇ ਪਹੁੰਚੇ ਜਿੱਥੇ ਉਹਨਾਂ ਨੇ ਸੰਤ ਅਤਰ ਸਿੰਘ ਮਹਾਰਾਜ ਜੀ ਅੱਗੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕੀਤੀ। ਇਸ ਖੁਸ਼ੀ ਦੇ ਮੌਕੇ ਸ ਜਸਵੰਤ ਸਿੰਘ ਖਹਿਰਾ ਸਕੱਤਰ,ਅਕਾਲ ਕਾਲਜ ਕੌਂਸਲ ਵੱਲੋਂ ਡਾ ਰਜਿੰਦਰ ਜੀ ਮੁਬਾਰਕਬਾਦ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਸੰਤ ਅਤਰ ਸਿਘ ਮਹਾਰਾਜ ਜੀ ਦੀ ਅਪਾਰ ਸਦਕਾ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਜਿਸ ਵਿਚ ਬੱਚੇ ਹੀ ਨਹੀਂ ਬਲਕਿ ਸਾਡੇ ਅਦਾਰੇ ਦੇ ਪ੍ਰਿੰਸੀਪਲ ਸਹਿਬਾਨ ਵੀ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ।ਇਸ ਨਾਲ ਅਕਾਲ ਗਰੁੱਪ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ। ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਮੂਹ ਪ੍ਰਬੰਧਕਾਂ ਵੱਲੋਂ ਬੜੇ ਮਾਣ ਅਤੇ ਸਤਿਕਾਰ ਸਹਿਤ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੈਨੇਜਰ ਸ. ਮਨਿੰਦਰਪਾਲ ਸਿੰਘ ਬਰਾੜ ਨੇ ਆਪਣੇ ਸ਼ਬਦਾਂ ਵਿਚ ਕਿਹਾ ਕਿ ਇਸੇ ਹੀ ਤਰ੍ਹਾਂ ਪ੍ਰਿੰਸੀਪਲ ਡਾ ਰਾਜਿੰਦਰ ਬਾਜਵਾ ਆਉਣ ਵਾਲੀ ਨਵੀਂ ਪੀੜ੍ਹੀ ਦੀ ਯੋਗ ਅਗਵਾਈ ਕਰਕੇ ਉਹਨਾਂ ਦਾ ਮਾਰਗ ਦਰਸ਼ਨ ਕਰਦੇ ਰਹਿਣ । ਇਸ ਸਮੇਂ ਉਹਨਾਂ ਦੇ ਨਾਲ ਮੈਨੇਜਰ ਸ ਜਸਵੀਰ ਸਿੰਘ ਗਿੱਦੜਬਾਹਾ, ਹੈੱਡ ਗ੍ਰੰਥੀ ਸ ਸੁਖਦੇਵ ਸਿੰਘ,ਡਾ ਨਿਰਪਜੀਤ ਸਿੰਘ, ਪ੍ਰੀਤ ਹੀਰ, ਕਮਲਜੀਤ ਸਿੰਘ ਟਿੱਬਾ, ਸਤਨਾਮ ਸਿੰਘ ਦਮਦਮੀ,ਸ ਅਜੈਬ ਸਿੰਘ,ਸਕੂਲ ਸਟਾਫ਼ ਜਗਜੀਵਨ ਕੁਮਾਰ, ਯਾਦਵਿੰਦਰ ਸਿੰਘ, ਵਰਿੰਦਰ ਸਿੰਘ,ਲਵਨੀਸ਼ ਕੁਮਾਰ, ਦੀਦਾਰ ਸਿੰਘ, ਨਿਰਮਲ ਸਿੰਘ,ਮੈਡਮ ਅੰਗਰੇਜ਼ ਕੌਰ,ਕੁਲਦੀਪ ਕੌਰ, ਜਸਪ੍ਰੀਤ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ ਅਤੇ ਸੰਦੀਪ ਕੌਰ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।