ਸ੍ਰ ਜਸਵੰਤ ਸਿੰਘ ਖਹਿਰਾ ਜਨਰਲ ਸਕੱਤਰ ਅਕਾਲ ਕਾਲਜ ਕੌਂਸਲ ਗਰੁੱਪ ਆਫ਼ ਇੰਸਟੀਚਿਊਟ ਗੁਰਸਾਗਰ ਮਸਤੂਆਣਾ ਸਾਹਿਬ ਨੇ ਪ੍ਰੈੱਸ ਨੋਟ ਰਾਂਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਸਾਗਰ, ਮਸਤੂਆਣਾ ਸਾਹਿਬ ਦੇ ਮੀਡੀਆ ਮੈਨੇਜਰ ਪ੍ਰੀਤ ਹੀਰ ਨਿਯੁਕਤ ਕੀਤੇ ਗਏ ਹਨ। ਪ੍ਰੀਤ ਹੀਰ ਪੰਜਾਬੀ ਸਾਹਿਤ ਦੀ ਚਰਿੱਤਰ ਮੁਟਿਆਰ ਲੇਖਿਕਾ ਹਨ, ਜੋ ਸਾਹਿਤ ਦੇ ਖੇਤਰ ਵਿਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ । ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੈਡਮ ਪ੍ਰੀਤ ਹੀਰ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਤੋਂ ਸਾਰੇ ਭਲੀ ਭਾਂਤ ਜਾਣੂੰ ਹਨ। ਆਪਣੀ ਕਰੜੀ ਮਿਹਨਤ ਸਦਕਾ ਥੋੜੇ ਹੀ ਸਮੇਂ ਵਿੱਚ ਉਹਨਾਂ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ। ਉਹਨਾਂ ਦੀ ਇਸੇ ਮਿਹਨਤ ਕਰਕੇ ਉਹਨਾਂ ਨੂੰ ਮਾਣਮੱਤੀ ਪੰਜਾਬਣ ਐਵਾਰਡ, ਧੀ ਪੰਜਾਬਣ ਐਵਾਰਡ, ਪੰਜਾਬੀ ਮਾਂ ਬੋਲੀ ਦਾ ਮਾਣ ਐਵਾਰਡ, ਸ੍ਰ ਬਸੰਤ ਸਿੰਘ ਖਾਲਸਾ ਐਵਾਰਡ ਅਤੇ ਹੋਰ ਅਨੇਕਾਂ ਮਾਣ ਸਨਮਾਨਾਂ ਨਾਲ ਵੱਖ ਵੱਖ ਸਾਹਿਤਕ ਸਭਾਵਾਂ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਕਾਲ ਕਾਲਜ ਕੌਂਸਲ ਆਫ਼ ਇੰਸਟੀਚਿਊਸ਼ਨਜ਼ ਮਸਤੂਆਣਾ ਸਾਹਿਬ ਜੋ ਕਿ ਸੰਤ ਅਤਰ ਸਿੰਘ ਜੀ ਦੀ ਜਨਮ ਭੂਮੀ ਅਤੇ ਤੱਪ ਭੂਮੀ ਹੈ ਜਿਹਨਾਂ ਨੇ ਮਸਤੂਆਣਾ ਸਾਹਿਬ (ਸੰਗਰੂਰ) 1920 ਵਿੱਚ ਲੜਕੀਆਂ ਦਾ ਪਹਿਲਾ ਸਕੂਲ ਖੋਲ੍ਹਿਆ ਸੀ ਅਤੇ ਅੱਜ ਵਿੱਦਿਅਕ ਖੇਤਰ ਵਿਚ ਨਿਰੰਤਰ ਨਵੀਆਂ ਪੁਲਾਂਘਾਂ ਪੁੱਟਦਾ ਆ ਰਿਹਾ ਹੈ। ਅਕਾਲ ਗਰੁੱਪ ਵਿੱਦਿਆ ਅਤੇ ਧਰਮ ਦਾ ਸੁਮੇਲ ਹੈ। ਉਹਨਾਂ ਕਿਹਾ ਕਿ ਅਕਾਲ ਗਰੁੱਪ ਆਫ਼ ਗੁਰਸਾਗਰ ਮਸਤੂਆਣਾ ਸਾਹਿਬ ਵਿੱਦਿਅਕ ਖੇਤਰ , ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਉੱਥੇ ਹੀ ਸਾਹਿਤਕ ਖੇਤਰ ਵਿਚ ਆਪਣੀਆ ਗਤੀਵਿਧੀਆਂ ਨੂੰ ਵੀ ਵਧਾ ਰਿਹਾ ਹੈ। ਇਸ ਕੋਸ਼ਿਸ਼ ਵਿਚ ਅਸੀਂ ਨਵੇਂ ਲੇਖਕਾਂ , ਪਾਠਕਾਂ ਨੂੰ ਅੱਗੇ ਲੈਣ ਕੇ ਆਉਣ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਾਂ। ਜੋ ਨਵੇਂ ਬੱਚੇ ਲਿਖ ਰਹੇ ਹਨ ਅਸੀਂ ਉਹਨਾਂ ਨੂੰ ਪ੍ਰਮੋਟ ਕਰਾਂਗੇ। ਅਕਾਲ ਗਰੁੱਪ ਆਫ਼ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਾਹਿਤਕ ਮਿਲਣੀ ਪ੍ਰੋਗਰਾਮ, ਪੁਸਤਕ ਰਿਲੀਜ਼ ਸਮਾਰੋਹ , ਪ੍ਰਵਾਸੀ ਸਾਹਿਤਕ ਮਿਲਣੀ ਪ੍ਰੋਗਰਾਮ, ਅੰਤਰਰਾਸ਼ਟਰੀ ਕਾਨਫਰੰਸਾਂ ਅਤੇ ਨਵੇਂ ਲੇਖਕਾਂ ਦੇ ਸਾਂਝੇ ਕਾਵਿ ਸੰਗ੍ਰਹਿ ਪੁਸਤਕ ਛਪਵਾਉਣ ਲਈ ਉਪਰਾਲੇ ਕਰਾਂਗੇ। ਇਸ ਕੰਮ ਦੀ ਜ਼ਿੰਮੇਵਾਰੀ ਅਤੇ ਸਾਰੀ ਕਵਰੇਜ ਲਈ ਅਸੀਂ ਮੈਡਮ ਪ੍ਰੀਤ ਹੀਰ ਨੂੰ ਨਿਯੁਕਤ ਕੀਤਾ ਹੈ। ਆਪ ਸਭ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਪ੍ਰੀਤ ਹੀਰ ਆਪਣੇ ਕੰਮ ਵਿਚ ਪੂਰੀ ਸੁਹਿਰਦਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।