ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਦੀ ਐਕਸ਼ਨ ਕਮੇਟੀ ਦੇ ਮੈਂਬਰ ਅੱਜ ਏਡੀਸੀ ਅਮਰਜੀਤ ਸਿੰਘ ਬੈਂਸ ਨੂੰ ਮਿਲੇ ਅਤੇ ਉਨ੍ਹਾਂ ਨੂੰ ਪ੍ਰੈਸ ਕਲੱਬ ਦੀ ਮੈਂਬਰਸ਼ਿਪ ਅਤੇ ਚੋਣਾਂ ਦੇ ਮਸਲੇ ਚ ਛੇਤੀ ਐਕਸ਼ਨ ਲੈਣ ਨੂੰ ਕਿਹਾ । ਜ਼ਿਕਰਯੋਗ ਹੈ ਕਿ ਪ੍ਰੈਸ ਕਲੱਬ ਦੀ 16 ਅਕਤੂਬਰ ਦੇ ਸਾਲਾਨਾ ਜਨਰਲ ਇਜਲਾਸ ‘ਚ ਦੇ ਉਸ ਸਮੇਂ ਦੇ ਕਾਰਜਕਾਰੀ ਪ੍ਰਧਾਨ ਲਖਵਿੰਦਰ ਜੌਹਲ ਨੇ ਧੱਕੇਸ਼ਾਹੀ ਕਰਕੇ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੂੰ ਪ੍ਰਧਾਨ ਥੋਪਣ ਦੀ ਸਾਜ਼ਿਸ਼ ਕੀਤੀ ਪਰ ਕਾਰਜਕਾਰੀ ਸੱਕਤਰ ਪਰਮਜੀਤ ਸਿੰਘ ਰੰਗਪੁਰੀ ਨੇ ਮਿੱਥੇ ਸਮੇਂ ਤੇ ਚੋਣਾਂ ਕਾਰਵਾਈਆਂ ਜਿਨ੍ਹਾਂ ਵਿੱਚ ਸੁਨੀਲ ਰੁਦਰਾ ਜੇਤੂ ਹੋਏ ।ਉਸ ਤੋਂ ਬਾਅਦ ਥੋਪੇ ਹੋਏ ਪ੍ਰਧਾਨ ਦਾ ਕਬਜ਼ਾ ਹਟਾ ਕੇ ਸੁਨੀਲ ਰੁਦਰਾ ਨੂੰ ਕੁਰਸੀ ਤੇ ਬਿਠਾਇਆ ਗਿਆ ।ਪ੍ਰਸ਼ਾਸਨ ਨੇ ਵਿੱਚ ਪੈਕੇ ਮੈਂਬਰਸ਼ਿਪ ਫਾਈਨਲ ਕਰਕੇ ਚੋਣਾਂ ਤੱਕ ਪੁਰਾਣੀ ਬਾਡੀ ਨੂੰ ਰੋਜ਼ਮੱਰਾ ਦੇ ਕੰਮਾਂ ਲਈ ਕਾਜ਼ ਚਲਾਉਣ ਲਈ ਕਿਹਾ ।

 

ਪਰ ਕਾਰਜ਼ਕਾਰੀ ਪ੍ਰਧਾਨ ਨੇ ਬਾਕੀ ਬਾਡੀ ਨੂੰ ਵਿਸ਼ਵਾਸ ਚ ਲਈ ਬਿਨਾਂ ਤਾਨਾਸ਼ਾਹੀ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਧਾਨ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਫੈਸਲੇ ਵੀ ਲਏ।ਇਥੋਂ ਤੱਕ ਕਿ ਗੈਰ ਸੰਵਿਧਾਨਕ ਤਰੀਕੇ ਨਾਲ ਕਾਰਡ ਵੀ ਬਣਾ ਦਿੱਤੇ।

 

ਏਡੀਸੀ ਨੇ ਸਾਰੀ ਗੱਲ ਸੁਣੀ ਅਤੇ ਕਿਹਾ ਕਿ ਉਨ੍ਹਾਂ ਨੇ ਸੁਨੀਲ ਰੁਦਰਾ ਵੱਲੋਂ ਡੀਸੀ ਘਣਸ਼ਿਆਮ ਥੋਰੀ ਨੂੰ ਭੇਜੀ ਈ ਮੇਲ ਤੇ ਹੀ ਪ੍ਰੈਸ ਕਲਬ ਨੂੰ ਨੋਟਿਸ ਕੱਢ ਕੇ ਜਵਾਬ ਮੰਗਿਆ ਹੈ ਅਤੇ ਅਗਰ ਅਗਲੇ ਸੋਮਵਾਰ ਯਾਨੀ 11 ਅਪ੍ਰੈਲ ਤੱਕ ਜਵਾਬ ਨਾਂ ਆਇਆ ਤੇ ਕਾਰਵਾਈ ਕੀਤੀ ਜਾਏਗੀ ।

 

ਅੱਜ ਗਏ ਐਕਸ਼ਨ ਕਮੇਟੀ ਮੈਂਬਰਾਂ ਚ ਸੁਨੀਲ ਰੁਦਰਾ, ਰਜੇਸ਼ ਕਪਿਲ, ਰਜੇਸ਼ ਥਾਪਾ,ਮੇਹਰ ਮਲਿਕ,ਰਮੇਸ਼ ਗਾਬਾ,ਸ਼ੈਲੀ ਐਲਬਰਟ,ਵਿਕਾਸ ਮੋਦਗਿਲ,ਦੀਪਕ , ਰਜਿੰਦਰ ਬਬੂਟਾ ਲਾਡੀ,ਸੁਮਿਤ ਮਹਿੰਦਰੂ, ਨਰਿੰਦਰ ਗੁਪਤਾ ਸ਼ਾਮਿਲ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।