ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪ੍ਰਿੰਸੀਪਲ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੂੰ ਸੇਂਟ ਕਲੇਅਰਜ਼ ਇੰਸਟੀਚਿਊਟ ਦੁਆਰਾ ਮਹਿਲਾ ਸਿੱਖਿਆ ਅਤੇ ਸਸ਼ਕਤੀਕਰਨ ਵਿੱਚ ਨਵੀਂਆਂ ਪਹਿਲਕਦਮੀਆਂ ਕਰਨ ਦੇ ਲਈ ਆਊਟਸਟੈਂਡਿੰਗ ਐਜੂਕੇਸ਼ਨਿਸਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉੱਚ ਸਿੱਖਿਆ ਵਿੱਚ ਲਿੰਗ ਸਮਾਨਤਾ ਦੇ ਕੈਨਵਸ ਦਾ ਵਿਸਥਾਰ ਕਰਨ ਦੇ ਨਾਲ-ਨਾਲ ਔਰਤਾਂ ਲਈ ਉੱਚ ਸਿੱਖਿਆ ਵਿੱਚ ਸੁਰੱਖਿਅਤ ਵਾਤਾਵਰਨ ਲਈ ਵਿਭਿੰਨ ਪ੍ਰੋਜੈਕਟ ਸ਼ੁਰੂ ਕਰਨ ਵਿਚ ਉਨ੍ਹਾਂ ਦੀ ਬੇਮਿਸਾਲ ਅਗਵਾਈ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਵਰਨਣਯੋਗ ਹੈ ਕਿ ਪ੍ਰੋ. ਅਤਿਮਾ ਦੀ ਦੂਰਅੰਦੇਸ਼ੀ, ਵਚਨਬੱਧਤਾ ਅਤੇ ਸਮਰਪਣ ਦੇ ਨਤੀਜੇ ਵਜੋਂ ਕੇ.ਐਮ.ਵੀ. ਨੂੰ ਆਟੋਨਾਮਸ ਸਟੇਟਸ ਅਤੇ ਵਿਰਾਸਤ ਸੰਸਥਾ ਦੇ ਦਰਜੇ ਦੀ ਪ੍ਰਾਪਤੀ ਨਾਲ ਪੰਜਾਬ ਦਾ ਪਹਿਲਾ ਅਤੇ ਇਕਲੌਤਾ ਮਹਿਲਾ ਕਾਲਜ ਹੋਣ ਦਾ ਮਾਣ ਹਾਸਿਲ ਹੋਇਆ ਹੈ। ਭਾਰਤ ਅਤੇ ਵਿਦੇਸ਼ਾਂ ਵਿੱਚ ਅਧਿਆਪਨ ਅਤੇ ਪ੍ਰਸ਼ਾਸਨ ਦੇ 44 ਸਾਲਾਂ ਦੇ ਵਿਆਪਕ, ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਅਤੇ ਵਿਸ਼ਾਲ ਅਨੁਭਵ ਦੇ ਨਾਲ ਉਹ ਇੱਕ ਗਤੀਸ਼ੀਲ ਅਕੈਡਮੀਸ਼ੀਅਨ ਹੋਣ ਦੇ ਨਾਲ-ਨਾਲ ਸਿੱਖਿਆ ਅਤੇ ਹੁਨਰ ਦੇ ਵਿਕਾਸ ਦੇ ਮਾਧਿਅਮ ਨਾਲ ਮਹਿਲਾ ਸਸ਼ਕਤੀਕਰਨ ਦੇ ਉਦੇਸ਼ ਦੇ ਲਈ ਚਿੰਤਿਤ ਅਤੇ ਪੂਰਨ ਤੌਰ ਤੇ ਸਮਰਪਿਤ ਸ਼ਖ਼ਸੀਅਤ ਹਨ। ਇੱਥੇ ਹੀ ਬੱਸ ਨਹੀਂ ਡਾ. ਸ਼ਰਮਾ ਕਮਿਊਨਿਟੀ ਸੇਵਾਵਾਂ ਖਾਸ ਤੌਰ ‘ਤੇ ਜੰਗੀ ਵਿਧਵਾਵਾਂ, ਫੌਜੀ ਪਰਿਵਾਰਾਂ ਅਤੇ ਭਾਰਤ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵਿਕਾਸ ਕਾਰਜਾਂ ਨਾਲ ਪੂਰੀ ਸਰਗਰਮੀ ਨਾਲ ਜੁੜੇ ਹੋਏ ਹਨ। ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਸਮਾਜ ਦੇ ਪਿਛੜੇ ਵਰਗ ਦੀਆਂ 4000 ਤੋਂ ਵੀ ਵੱਧ ਔਰਤਾਂ ਨੂੰ ਕੰਨਿਆ ਮਹਾਂ ਵਿਦਿਆਲਾ ਦੇ ਵਿਮੈਨ ਇੰਪਾਵਰਮੈਂਟ ਸੈੱਲ ਦੇ ਅੰਤਰਗਤ ਨਾ ਕੇਵਲ ਹੁਨਰਮੰਦ ਬਣਾਇਆ ਹੈ ਸਗੋਂ ਉਚਿਤ ਮਾਰਗਦਰਸ਼ਨ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਅਤੇ ਆਤਮ ਨਿਰਭਰ ਬਣਾਉਣ ਲਈ ਵੀ ਸਾਰਥਕ ਯਤਨ ਕੀਤੇ ਹਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਨ੍ਹਾਂ ਦੇ ਪੁਰਸਕਾਰਾਂ ਅਤੇ ਮਾਨ ਸਨਮਾਨਾਂ ਦੀ ਲੜੀ ਬੇਹੱਦ ਵਿਸ਼ਾਲ ਹੈ ਜਿਨ੍ਹਾਂ ਵਿਚ ਹਾਵਰਡ ਯੂਨੀਵਰਸਿਟੀ, ਯੂ.ਐੱਸ.ਏ. ਦੁਆਰਾ ਆਯੋਜਿਤ ਇਕ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਸਰਵੋਤਮ ਖੋਜਕਾਰ ਐਵਾਰਡ ਵੀ ਸ਼ਾਮਲ ਹੈ। ਕੰਨਿਆ ਮਹਾਂਵਿਦਿਆਲਾ ਦੀ ਸਮੂਹ ਮੈਨੇਜਮੈਂਟ, ਫੈਕਲਟੀ ਅਤੇ ਵਿਦਿਆਰਥੀਆਂ ਨੇ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਮੁਬਾਰਕਬਾਦ ਦਿੱਤੀ।

 

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।