ਫ਼ਗਵਾੜਾ 20 ਜਨਵਰੀ (ਸ਼ਿਵ ਕੌੜਾ) ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਆਨਲਾਈਨ ਲੜੀਵਾਰ ਕਵੀ ਦਰਬਾਰ ਕਰਵਾਉਣਾ ਇੱਕ ਨੇਕ ਅਤੇ ਸਾਰਥਕ ਉਪਰਾਲਾ ਹੈ। ਲੜੀਵਾਰ ਕਵੀ ਦਰਬਾਰ ਨੂੰ ਅੱਗੇ ਵਧਾਉਂਦੇ ਹੋਏ ਮਾਨਸਰੋਵਰ ਸਾਹਿਤਕ ਅਕਾਦਮੀ ਵੱਲੋਂ ਮਿਤੀ 19 ਜਨਵਰੀ ਦਿਨ ਐਤਵਾਰ 2025 ਨੂੰ ਸ਼ਾਮ 5 ਵਜੇ ਲਾਈਵ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕਵੀ ਵਿਜੇ ਵਧਾਵਨ,ਸੁਖਵਿੰਦਰ ਕੁਮਾਰ,ਜਗਜੀਤ ਸਿੰਘ ਗੁਰਮ,ਮੱਖਣ ਸ਼ਰਮਾ ਗਿੱਦੜਬਾਹਾ,ਨਿਸ਼ਾਨ ਸਿੰਘ ਸੰਘਾ ਅਤੇ ਸੁੱਚਾ ਸਿੰਘ ਲੇਹਲ ਜੀ ਨੇ ਹਾਜ਼ਰੀ ਭਰੀ।ਕਵੀ ਦਰਬਾਰ ਦਾ ਆਗਾਜ਼ ਮਹਿੰਦਰ ਸੂਦ ਵਿਰਕ ਨੇ ਮਾਂ ਬੋਲੀ ਪੰਜਾਬੀ ਦੇ ਪੈਂਤੀ ਅੱਖਰੀ ਨੂੰ ਬਾ ਕਮਾਲ ਅੰਦਾਜ਼ ਵਿੱਚ ਪੇਸ਼ ਕਰਕੇ ਕੀਤਾ। ਵਿਜੇ ਵਧਾਵਨ ਜੀ ਨੇ ਧਾਰਮਿਕ ਕਵਿਤਾ ਦੇ ਨਾਲ ਹਾਜ਼ਰੀ ਲਗਾਈ ਅਤੇ ਸੁਖਵਿੰਦਰ ਕੁਮਾਰ ਜੀ ਨੇ ਦਿਲ ਨੂੰ ਛੂਹਣ ਵਾਲੀ ਰਚਨਾ ਨਾਲ ਪੇਸ਼ ਕੀਤੀ। ਜਗਜੀਤ ਸਿੰਘ ਗੁਰਮ ਜੀ ਨੇ ਵੀ ਆਪਣੀ ਰਚਨਾ ਨਾਲ ਖੂਬ ਸਮਾਂ ਬੰਨ੍ਹਿਆ। ਮੱਖਣ ਸ਼ਰਮਾ ਗਿੱਦੜਬਾਹਾ ਜੀ ਨੇ ਆਪਣੀ ਰਚਨਾ ਦੇ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਨਿਸ਼ਾਨ ਸਿੰਘ ਸੰਘਾ ਜੀ ਨੇ ਆਪਣੀ ਰਚਨਾ ਦੇ ਨਾਲ ਖੂਬ ਰੰਗ ਬੰਨ੍ਹਿਆ। ਸੁੱਚਾ ਸਿੰਘ ਲੇਹਲ ਜੀ ਨੇ ਲੋਕ ਮਨਾਂ ਵਿੱਚ ਘਰ ਕਰ ਲੈਣ ਵਾਲੀ ਰਚਨਾ ਨਾਲ ਹਾਜ਼ਰੀ ਭਰੀ। ਪ੍ਰੋਗਰਾਮ ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਕਿਹਾ ਕਿ ਹਰ ਇੱਕ ਵਿਰਸੇ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਅਤੇ ਹਰ ਇੱਕ ਸਾਹਿਤ ਨੂੰ ਜਿਉਂਦਾ ਰੱਖਣ ਲਈ ਚੰਗੇ ਤੇ ਸੱਚੇ ਕਲਮਕਾਰਾਂ ਦੀ ਬਹੁਤ ਲੋੜ ਹੁੰਦੀ। ਕਿਉਂ ਕਿ ਪਹਿਲਾਂ ਜੋ ਕਲਮਕਾਰ ਸੀ ਜੋ ਲਿਖ ਗਏ ਉਹ ਅੱਜ ਸਾਡੇ ਲਈ ਇਤਿਹਾਸ ਹੈ ਅਤੇ ਹੁਣ ਜੋ ਵੀ ਕਲਮਕਾਰ ਲਿਖ ਰਹੇ ਨੇ ਉਹ ਸਾਡੇ ਆਉਣ ਵਾਲੀ ਪੀੜੀ ਲਈ ਇਤਿਹਾਸ ਬਣ ਕੇ ਰਹਿ ਜਾਏਗਾ। ਇਸੇ ਲਈ ਸਾਨੂੰ ਬਹੁਤ ਲੋੜ ਹੈ ਕਿ ਚੰਗਾ ਸਾਹਿਤ ਪੜੀਏ ਸੁਣੀਏ ਅਤੇ ਚੰਗੇ ਤੋਂ ਚੰਗਾ ਸੇਧ ਵਰਧਕ ਲਿਖ ਕੇ ਇੱਕ ਚੰਗੇ ਸਮਾਜ ਦੇ ਸਿਰਜਣਹਾਰ ਬਣੀਏ।ਪ੍ਰੋਗਰਾਮ ਦੇ ਪ੍ਰਬੰਧਕ ਅਤੇ ਸਾਹਿਤਕ ਅਕਾਦਮੀ ਦੇ ਸਚਿਵ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਸੰਸਥਾ ਦੇ ਮੈਂਬਰ ਰੌਬਿਨ ਕੜਿਆਲਵੀ ਅਤੇ ਸੰਸਥਾ ਦੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸਾਰੇ ਕਵੀਆਂ ਨੇ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਦੇ ਇਸ ਉਪਰਾਲੇ ਦਾ ਦਿਲੋਂ ਸੁਆਗਤ ਕੀਤਾ। ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਅਖ਼ੀਰ ਵਿੱਚ ਸਭ ਕਲਮਕਾਰਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਮਿਠਾਸ ਨਾਲ ਹਰ ਘਰ ਪੰਜਾਬੀਅਤ ਦਾ ਬੂਟਾ ਲਗਾਉਣ ਦਾ ਸੁਨੇਹਾ ਦਿੱਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।