
ਜਲੰਧਰ() ਪਿਛਲੇ ਦਿਨੀ ਹਰਿਆਣਾ ਦੇ ਕੈਥਲ, ਬਿਹਾਰ ਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ ਖਾਸ ਕਰ ਸਿੱਖਾਂ ਤੇ ਨਸਲੀ ਹਮਲੇ ਹੋ ਰਹੇ ਹਨ। ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ । ਇੱਕ ਸਾਂਝੇ ਬਿਆਨ ਵਿੱਚ ਬੋਲਦਿਆਂ ਜਲੰਧਰ ਦੀ ਸਿਰਮੋਰ ਸੰਸਥਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ,ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ) ,ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਹੈ । ਕਿ ਪੰਜਾਬੀ ਲੋਕ ਬਹੁਤ ਹੀ ਸਹਿਣਸ਼ੀਲਤਾ ਵਾਲੇ ਲੋਕ ਹਨ। ਉਹ ਕਦੀ ਵੀ ਕਿਸੇ ਨਾਲ ਬੇਲੋੜਾ ਵਾਦ ਵਿਵਾਦ ਨਹੀਂ ਰੱਖਦੇ। ਪਰ ਕਿਸੇ ਦੀ ਜਿਆਦਤੀ ਵੀ ਬਰਦਾਸ਼ਤ ਨਹੀਂ ਕਰਦੇ। ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ। ਕਿ ਉਹ ਪੰਜਾਬ ਬਾਹਰ ਸੂਬੇ ਅਤੇ ਦੇਸ਼ਾਂ ਵਿੱਚ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਕਈ ਵਾਰ ਇਹੋ ਜਿਹੀਆਂ ਬੁਝਦਿਲੀਆਂ ਵਾਲੀਆਂ ਕਾਰਵਾਈਆਂ ਗਲਤ ਰੂਪ ਧਾਰਨ ਕਰ ਜਾਂਦੀਆਂ ਹਨ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰਘਵੀਰ ਸਿੰਘ ਜੀ ਨੂੰ ਅਪੀਲ ਕਰਦੇ ਹਾਂ।ਕਿ ਉਹ ਸਿਰਫ ਬਿਆਨਬਾਜੀ ਤੱਕ ਸੀਮਤ ਨਾ ਰਹਿਣ।ਸਗੋਂ ਕੋਈ ਠੋਸ ਉਪਰਾਲੇ ਕਰਨ ਤਾਂ ਜੋ ਇਹੋ ਜਿਹੇ ਇਹੋ ਜਿਹੀਆਂ ਘਟਨਾ ਦੁਬਾਰਾ ਨਾ ਵਾਪਰ ਸਕਣ। ਅਸੀਂ ਬਾਹਰ ਜਾ ਰਹੇ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਹਾਂ। ਕਿ ਉਹ ਪੂਰੀ ਚੌਕਸੀ ਰੱਖਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ (ਕਾਲੀਆ ਕਲੋਨੀ), ਵਿੱਕੀ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ, ਲਖਬੀਰ ਸਿੰਘ ਲੱਕੀ, ਚੰਨੀ ਕਾਲੜਾ, ਅਰਵਿੰਦਰ ਸਿੰਘ ਬਬਲੂ, ਸਨੀ ਉਬਰਾਏ ਆਦਿ ਹਾਜ਼ਰ ਸਨ