
ਪੰਜਾਬ ਸਰਕਾਰ ਨੇ ਚੌਥੀ ਵਾਰ ਮੰਤਰੀਆਂ ਦੀ ਫੇਰ ਬਦਲ ਕੀਤੀ , ਵਿਭਾਗ ਬਦਲੇ, ਨਵੇਂ ਚਿਹਰੇ ਲਿਆਦੇਂ ਤੇ ਉਪਰਲੀ ਥੱਲੇ ਤੇ ਥੱਲੇ ਦੀ ਉੱਪਰ ਲਿਆਂਦੀ।ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵਿਖਾਇਆ ਸੀ ਪਰ ਢਾਈ ਸਾਲ ਵਿੱਚ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾਈ ਕਰ ਦਿੱਤਾ,8500 ਕਰੋੜ ਦੀ ਬਿਜਲੀ ਮਹਿਕਮੇ ਦੀ ਸਬਸਿਡੀ ਦੇਣੀ ਰਹਿੰਦੀ ਹੈ , ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਮੁਲਾਜ਼ਮਾਂ ਨੂੰ, ਮੁਲਾਜ਼ਮਾਂ ਨਾਲ ਕੀਤਾ ਵਾਅਦਾ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀ ਪੈਸ਼ਨ ਸਕੀਮ ਲਾਗੂ ਕਰਾਂਗੇ, ਨਹੀਂ ਕੀਤੀ। ਪਿਛਲੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨਾ ਕਾਂਗਰਸ ਨੇ ਤੇ ਨਾ ਹੀ ‘ਆਪ’ ਨੇ ਲਾਗੂ ਕੀਤੀਆਂ। ਅਮਨ ਕਨੂੰਨ ਖਸਤਾ, ਨਸ਼ਿਆਂ ਨਾਲ ਮੌਤਾਂ, ਫਰੌਤੀਆਂ ਦਾ ਬੋਲ ਬਾਲਾ, ਜੇਲਾਂ ਚ ਗੈਗਸਟਰਾਂ ਦਾ ਬੋਲਬਾਲਾ, ਸ਼ਰੇਆਮ ਕਤਲ, ਗੋਲੀਆਂ, ਡਾਕੇ, ਹਰ ਵਿਅਕਤੀ ਅਸੁਰੱਖਿਅਤ, 12500 ਕਰੋੜ ਦੇ ਹੋਰ ਟੈਕਸ, ਬਿਜਲੀ ਮਹਿੰਗੀ, ਪੈਟਰੋਲ ਮਹਿੰਗਾ, ਡੀਜ਼ਲ ਮਹਿੰਗਾ। ਆਮ ਆਦਮੀ ਦੀ ਜ਼ਿੰਦਗੀ ਅਜਾਬ ਬਣ ਗਈ ਹੈ, ਵਿਕਾਸ ਦੇ ਨਾਂ ਤੇ ਠੰਨ ਠੰਨ ਗਪਾਲ। ਇੱਕ ਇੱਟ ਨਹੀਂ ਲੱਗੀ ਸਰਕਾਰ ਵਲੋਂ ਪਿਛਲੇ ਢਾਈ ਸਾਲਾਂ ਵਿੱਚ, ਦੋ ਕਮਰੇ ਨਹੀਂ ਬਣਾਏ ਸਰਕਾਰ ਨੇ।
ਮਾਨਯੋਗ ਮੁੱਖ ਮੰਤਰੀ ਨੂੰ ਜਰਮਨੀ ਤੋਂ ਪਰਤਦਿਆਂ ਸ਼ਰਾਬੀ ਹਾਲਤ ਵਿੱਚ ਹਵਾਈ ਜਹਾਜ਼ ਤੋਂ ਹੇਠਾਂ ਉਤਾਰ ਦਿੱਤਾ ਸੀ, ਹੁਣ ਫਿਰ ਦਿੱਲੀ ਤੋਂ ਆਉਂਦਿਆਂ ਕਿਸੇ ਖਾਸ ਹਾਲਤ ‘ਚ ਉਤਰਨ ਵੇਲੇ ਡਿੱਗ ਗਿਆ ਤੇ ਵਾਪਸ ਦਿੱਲੀ ਮੁਹੱਲਾ ਕਲਿਨਕ ਵਿੱਚ ਭਰਤੀ ਹੋਣ ਦੀ ਬਜਾਏ, ਪੰਜਾਬ ਵਿੱਚ ਆਮ ਆਦਮੀ ਕਲਿਨਕ ਵਿੱਚ ਭਰਤੀ ਹੋਣ ਦੀ ਬਜਾਏ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਹੋ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ।
ਹੁਣ ਵਿਰੋਧੀ ਧਿਰਾਂ ਰੌਲਾ ਪਾਈ ਜਾਂਦੀਆਂ ਕਿ ਡੱਬੇ ਬਦਲਣ ਦੀ ਬਜਾਏ ਇੰਜਣ ਬਦਲਣ ਦੀ ਲੋੜ ਹੈ। ਪੰਜਾਬ ਅੰਦਰ ਭ੍ਰਿਸ਼ਟਾਚਾਰ ਦੀ ਇੰਤਹਾ ਹੋਈ ਪਈ ਹੈ, ਕੇਜਰੀਵਾਲ ਰਿਮੋਟ ਨਾਲ ਪੰਜਾਬ ਚਲਾ ਰਿਹਾ ਹੈ , ਕਰਜ਼ੇ ਦੀ ਪੰਡ ਲਹਿਣ ਵਿੱਚ ਕਾਫ਼ੀ ਮੁਸ਼ਕਿਲ ਆਵੇਗੀ, ਔਰਤਾਂ ਦਾ 3000-3000 ਰੁਪਈਆ ਸਰਕਾਰ ਵੱਲ ਡਿਉ ਹੋ ਗਿਆ ਹੈ, ਜੇਕਰ ਜੋੜ ਲਾਈਏ ਤਾਂ ਘੱਟੋ-ਘੱਟ ਲਗਭਗ 30,000 ਕਰੋੜ ਚਾਹੀਦਾ ਪਹਿਲੀ ਕਮਿਟਮੈਂਟ ਪੂਰੀ ਕਰਨ ਨੂੰ।ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਕਰਜ਼ਾ ਉਤਾਰਾਂਗੇ, ਬਦਲਾਵ ਲਿਆਵਾਂਗੇ, ਘਰ-ਘਰ ਨੌਕਰੀਆਂ, ਮੁਫ਼ਤ ਬਿਜਲੀ ,ਮੁਫ਼ਤ ਇਲਾਜ,ਵਿਦੇਸ਼ਾਂ ਚ ਬੱਚਿਆਂ ਦੀ ਪੜ੍ਹਾਈ, ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ। ਕੀ ਹੋਇਆ? ਕੰਗਲਾ ਪੰਜਾਬ, ਭਿਖਾਰੀ ਬਣਾ ਕੇ ਰੱਖ ਦਿੱਤਾ। ਕਰਜਾਈ ਤੇ ਨਸ਼ੇੜੀ ਬਣਾ ਤਾ ਪੰਜਾਬ।ਕੁੱਝ ਕੁ ਸਕੂਲ ਟੀਚਰਾਂ ਨੂੰ ਹਫ਼ਤੇ ਦੀ ਸਿੰਗਾਪੁਰ ਸੈਰ ਨੂੰ ਪੜਾਈ ਦਾ ਬਦਲਾਓ ਦੱਸੀਂ ਜਾਂਦੇ ਹਨ। ਹਜਾਰਾਂ ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਪਈਆਂ, ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਹੱਥਾਂ ਚ ਦੇਣ ਨੂੰ ਬਦਲਾਵ ਦੱਸੀਂ ਜਾਂਦੇ ਹਨ, ਗਰੀਬ ਬੱਚਿਆਂ ਦੇ ਵਜ਼ੀਫ਼ੇ ਨਹੀਂ ਦੇ ਰਹੀ ਸਰਕਾਰ, ਆਯੂਸ਼ਮਾਨ ਯੋਜਨਾ ਨਹੀਂ ਲਾਗੂ ਕਰ ਰਹੀ ਸਰਕਾਰ, ਪੀ ਐਮ ਅਵਾਸ ਯੋਜਨਾ ਦੇ ਪੈਸੇ ਭਾਰਤ ਸਰਕਾਰ ਤੋਂ ਆਉਣ ਦੇ ਬਾਵਜੂਦ ਗਰੀਬਾਂ ਨੂੰ ਨਹੀਂ ਦੇ ਰਹੀ ਸਰਕਾਰ, ਪੀ ਐਮ ਸ਼੍ਰੀ ਪੜਾਈ ਯੋਜਨਾ ਨਹੀਂ ਲਾਗੂ ਕਰ ਰਹੀ ਸਰਕਾਰ, ਲੋਕਾਂ ਨੇ ਸਬਕ ਤਾਂ ਸਿਖਾਇਆ ਪਰ ਪੂਰਾ ਨਹੀਂ। ਕਹਿੰਦੇ ਸਾਡਾ ਕੰਮ ਬੋਲਦਾ।
ਕਹਿੰਦੇ ਸੀ ਤੇਰਾਂ ਦੀਆਂ ਤੇਰਾਂ ਜਿੱਤਾਂਗੇ ਪਰ ਤਿੰਨ ਪੱਲੇ ਪਈਆਂ ਲੋਕ ਸਭਾ ਸੀਟਾਂ। ਪੰਜਾਬ ਨਿਜਾਤ ਤਾਂ ਪਾਵੇਗਾ ਪਰ ਤਦੋਂ ਤੱਕ ਬਹੁਤ ਦੇਰ ਹੋ ਜਾਵੇਗੀ। ਪੰਜਾਬ ਇਤਹਾਸ ਦੇ ਕਾਲੇ ਦੌਰ ਚੋਂ ਲੰਘ ਰਿਹਾ।