
ਮਿਤੀ 05-12-2024 ਨੂੰ ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ, ਪੰਜਾਬ ਰੋਡਵੇਜ਼ ਸੂਬਾ ਬਾਡੀ ਦੀ ਅਹਿੰਮ ਮੀਟਿੰਗ ਸ਼੍ਰੀ ਵਿਨੋਦ ਸਾਗਰ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ । ਇਸ ਮੀਟਿੰਗ ਵਿੱਚ ਪੰਜਾਬ ਰੋਡਵੇਜ਼ ਦੇ ਵੱਖ-ਵੱਖ ਡਿਪੂਆਂ ਦੇ ਅਹੁਦੇਦਾਰਾ ਪ੍ਰਧਾਨ ਸਕੱਤਰ ਅਤੇ ਜੂਝਾਰੂ ਸ਼ਾਥੀ ਸ਼ਾਮਿਲ ਹੋਏ । ਮੀਟਿੰਗ ਵਿੱਚ ਜੱਥੇਬੰਦੀ ਵੱਲੋਂ ਪਿਛਲੇ ਇੱਕ ਸਾਲ ਤੋਂ ਕੀਤੀ ਗਈ ਕਾਰਵਾਈ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ ।
ਇਸ ਮੌਕੇ ਸ਼੍ਰੀ ਵਿਨੋਦ ਸਾਗਰ ਸੂਬਾ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਸੂਬਾ ਬਾਡੀ ਵੱਲੋ ਮਿਤੀ 28-11-24 ਅਤੇ 29-11-2024 ਨੂੰ ਮਾਨਯੋਗ ਟਰਾਂਸਪੋਰਟ ਸਟੇਟ ਟਰਾਂਸਪੋਰਟ ਅਤੇ ਡਿਪਟੀ ਡਾਇਰੈਕਟਰ ਸਟੇਟ ਟਰਾਂਸਪੋਰਟ ਨਾਲ ਚੰਡੀਗੜ੍ਹ ਵਿਖੇ ਮਿਲਿਆ ਗਿਆ, ਜਿਸ ਵਿੱਚ ਦਫਤਰੀ ਕੇਡਰ ਦੇ ਸਾਰੇ ਕਰਮਚਾਰੀਆਂ ਦੀਆਂ ਪਦ ਉੱਨਤੀਆ ਬਾਰੇ ਵਿਸਥਾਰਪੂਰਵਕ ਗੱਲ ਕੀਤੀ ਗਈ ਅਤੇ ਜੱਥੇਬੰਦੀ ਦੀ ਅਹਿੰਮ ਮੰਗ ਡਿਪੂਆਂ ਤੇ ਮੁੱਖ ਦਫਤਰ ਦੀ ਸੀਨੀਆਰਤਾ ਸੂਚੀ ਇੱਕ ਕਰਨ ਬਾਰੇ ਵੀ ਗੱਲ ਕੀਤੀ ਗਈ। ਉੱਚ ਅਧਿਕਾਰੀਆ ਵੱਲੋ ਸਾਰੀਆ ਮੰਗਾ ਨੂੰ ਇੱਕ ਮਹੀਨੇ ਵਿੱਚ ਹੱਲ ਕਰਨ ਦਾ ਭੋਰਸਾ ਦਿੱਤਾ ਹੈ । ਜੱਥੇਬੰਦੀ ਦੇ ਅਹੁਦੇਦਾਰਾ ਵੱਲੋਂ ਦਫਤਰੀ ਕੇਡਰ ਦੀਆ ਪਦ ਉਨਤੀਆਂ ਸਬੰਧੀ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਅਤੇ ਇਹ ਸਪੱਸ਼ਟ ਕੀਤਾ ਗਿਆ ਕਿ ਜੇਕਰ ਮੰਗਾ ਦੀ ਪੂਰਤੀ ਇੱਕ ਮਹੀਨੇ ਦੇ ਅੰਦਰ ਅੰਦਰ ਨਹੀਂ ਕੀਤੀ ਜਾਂਦੀ ਤਾਂ ਦਫਤਰੀ ਕਰਚਮਾਰੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਇਸਦੀ ਜਿੰਮੇਵਾਰੂ ਉਚ ਅਧਿਕਾਰੀਆ ਦੀ ਹੋਵੇਗੀ ।
ਇਸ ਮੌਕੇ ਤੇ ਸ਼੍ਰੀ ਪ੍ਰਦੀਪ ਸਿੰਘ ਰੰਧਾਵਾ ਪਠਾਨਕੋਟ ਡਿਪੂ ਨੂੰ ਸਰਬ ਸੰਮਤੀ ਨਾਲ ਸੂਬਾ ਕੈਸ਼ੀਅਰ ਵੱਲੋਂ ਚੁਣੀਆ ਗਿਆ, ਸ਼੍ਰੀ ਪ੍ਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਮਿਹਨਤ ਕਰਕੇ ਜੱਥੇਬੰਦੀ ਨੂੰ ਹੋਰ ਬੁਲੰਦੀਆ ਤੱਕ ਲੈ ਜਾਣਗੇ ਅਤੇ ਜੱਥੇਬੰਦੀ ਨੂੰ ਸਮਰਪਤ ਹੋਣਗੇ ।
ਇਸ ਮੌਕੇ ਸੂਬਾ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਮਿਤੀ 28-11-2024 ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਚੰਡੀਗੜ੍ਹ (ਸ਼੍ਰੀ ਰਾਜੀਵ ਕੁਮਾਰ ਗੁਪਤਾ) ਵੱਲੋਂ ਪੰਜਾਬ ਰੋਡਵੇਜ਼ ਦੀ ਸਾਝੀ ਐਕਸ਼ਨ ਕੇਮਟੀ ਦੇ ਅਗੂਆ ਨਾਲ ਜੋ ਗਲਤ ਰਵੱਈਆ ਅਪਣਾਇਆ ਗਿਆ ਜੱਥੇਬੰਧੀ ਉਸਦੀ ਨਿਖੇਦੀ ਕਰਦੀ ਹੈ । ਇਹ ਡਾਇਰੈਕਟਰ ਪੰਜਾਬ ਰੋਡਵੇਜ਼ ਵਿਭਾਗ ਦੇ ਹਿੱਤ ਵਿੱਚ ਨਹੀ ਹੈ ਅਤੇ ਇਸਦਾ ਅਪਣੇ ਵਿਭਾਗ ਦੇ ਕਰਮਚਾਰੀਆ ਦੇ ਨਾਲ ਵਤਿਰਾ ਸਹੀ ਨਹੀ ਹੈ । ਜੱਥੇਬੰਦੀ ਮੰਗ ਕਰਦੀ ਹੈ ਕਿ ਇਹੋ ਜਿਹੇ ਡਾਇਰੈਕਟਰ ਨੂੰ ਬਦਲਿਆ ਜਾਵੇ ।
*ਪੰਜਾਬ ਰੋਡਵੇਜ਼ ਪਨਬੱਸ ਦੀ ਸਾਝੀ ਐਕਸ਼ਨ ਕਮੇਟੀ ਵੱਲੋਂ ਪੰਜਾਬ ਰੋਡਵੇਜ਼ ਦੇ ਮੁਲਾਜਮਾ ਦੀਆ ਮੰਗਾ ਨਾ ਮੰਨਣ ਦੇ ਰੋਸ ਵੱਲੋਂ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ , ਜਿਸ ਤਹਿਤ ਮਿਤੀ 09-12-24 ਤੋਂ 13-12-2024 ਤੱਕ ਡਿਪੂਆ ਵਿੱਚ ਰੈਲੀਆਂ ਕੀਤੀਆ ਜਾਣਗੀਆ ਅਤੇ ਮਿਤੀ 02-01-2025 ਨੂੰ ਰੈਲੀ ਕਰਕੇ ਪੰਜਾਬ ਰੋਡਵੇਜ਼ ਦੇ 18 ਡਿਪੂਆ ਨੂੰ ਲਾਮਬੰਦ ਕਰਕੇ ਮਿਤੀ 04-01-2025 ਨੂੰ ਟਰਾਂਸਪੋਰਟ ਮੰਤਰੀ ਦੇ ਹੱਲਕੇ ਪੱਟੀ ਵਿੱਚ ਰੋਸ ਧਰਨਾ ਕੀਤਾ ਜਾਵੇਗਾ । ਇਸ ਐਕਸ਼ਨ ਵਿੱਚ ਪੰਜਾਬ ਰੋਡਵੇਜ਼ ਦੇ ਦਫਤਰੀ ਕਰਮਚਾਰੀ ਵੱਧ ਚੜ ਕੇ ਸ਼ਮੂਲੀਅਤ ਕਰਨਗੇ ।*
ਇਸ ਮੌਕੇ ਤੇ ਸ਼੍ਰੀ ਸੁਖਵਿੰਦਰ ਸਿੰਘ ਨਿੱਝਰ ਜਲੰਧਰ-2, ਸ਼੍ਰੀ ਚਰਨਜੀਤ ਸਿੰਘ ਜਲੰਧਰ -2 , ਸ਼੍ਰੀ ਇੰਦਰਜੀਤ ਸਿੰਘ ਜਲੰਧਰ-2, ਸ਼੍ਰੀ ਕਮਲਜੀਤ ਸਿੰਘ, ਸ਼੍ਰੀ ਸੁਰਜੀਤ ਸਿੰਘ ਜਲੰਧਰ-1, ਸ਼੍ਰੀ ਰਾਮੇਸ਼ ਕੁਮਾਰ ਜਲੰਧਰ-1. ਸ਼੍ਰੀ ਅਮਰਜੋਤ ਸਿੰਘ ਜਲੰਧਰ-1, ਸ਼੍ਰੀ ਗਗਨਦੀਪ ਸਿੰਘ, ਸ਼੍ਰੀ ਕਰਮਜੀਤ ਸਿੰਘ , ਸ਼੍ਰੀਮਤੀ ਬੇਲਾ ਸ਼ਰਮਾ ਜਲੰਧਰ-1 , ਸ਼੍ਰੀਮਤੀ ਪਰਮਪ੍ਰੀਤ ਕੌਰ, ਮਿਸ ਰਚਨਾ, ਸ਼੍ਰੀ ਪ੍ਰਦੀਪ ਕੁਮਾਰ ਪਠਾਨਕੋਟ, ਸ਼੍ਰੀ ਕੀਮਤੀ ਲਾਲ , ਸ਼੍ਰੀ ਮਰਦਾਨਾ ਰਾਮ ਹੁਸ਼ਿਅਰਪੁਰ, ਸ਼੍ਰੀਮਤੀ ਸਲੋਨੀ ਜਲੰਧਰ-1, ਸ਼੍ਰੀ ਬਲਜਿੰਦਰ ਸਿੰਘ ਲੁਧਿਆਣਾ, ਸ਼੍ਰੀ ਹਰਮਨ ਸਿੰਘ ਪੱਟੀ , ਸ਼੍ਰੀ ਚਮਕੌਰ ਸਿੰਘ ਤਰਨਤਾਰਨ, ਸ਼੍ਰੀ ਸਿਮਰਨਜੀਤ ਸਿੰਘ ਤਰਨਤਾਰਨ, ਸ਼੍ਰੀ ਨਿਸ਼ਾਨ ਸਿੰਘ ਬਟਾਲਾ, ਸ਼੍ਰੀ ਗੁਰਮੀਤ ਸਿੰਘ ਵਧਾਈਆਂ , ਸ਼੍ਰੀ ਹਰਦਿਆਲ ਸਿੰਘ ਸ਼੍ਰੀ ਬਲਵੰਤ ਸਿੰਘ ਜਲੰਧਰ-1 ਅਤੇ ਹੋਰ ਜੁਝਾਰੂ ਸਾਥੀ ਸ਼ਾਮਿਲ ਸਨ ।
ਵਿਨੋਦ ਸਾਗਰ
ਸੂਬਾ ਪ੍ਰਧਾਨ