ਪੰਜਾਬ ਸਰਕਾਰ ਨੇ ਜੋ ਲੈਂਡ ਪੁਲਿੰਗ ਨੀਤੀ ਵਾਪਿਸ ਲਈ ਹੈ । ਅੱਜ ਇਸ ਦੇ ਸੰਬੰਧ ਵਿੱਚ ਕਾਂਗਰਸ ਭਵਨ ਜਲੰਧਰ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ । ਇਸ ਨੀਤੀ ਦੇ ਖਿਲਾਫ ਕਾਂਗਰਸ ਪਾਰਟੀ ਵਲੋ ਵੱਡੇ ਪੱਧਰ ਤੇ ਪੂਰੇ ਪੰਜਾਬ ਵਿੱਚ ਸੰਘਰਸ਼ ਕੀਤਾ ਗਿਆ । ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ । ਅੱਜ ਸਰਕਾਰ ਨੇ ਇਹ ਨੀਤੀ ਵਾਪਸ ਲੈ ਲਈ ਹੈ । ਇਹ ਪੂਰੇ ਪੰਜਾਬ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ । ਕਾਂਗਰਸ ਪਾਰਟੀ ਦੇ ਹਰ ਇਕ ਲੀਡਰ ਅਤੇ ਵਰਕਰ ਨੇ ਸਰਕਾਰ ਦੀ ਇਸ ਨੀਤੀ ਦੇ ਖਿਲਾਫ ਪੂਰਾ ਡਟ ਕੇ ਸ਼ੰਘਰਸ ਕੀਤਾ । ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਹਲਕਾ ਇੰਚਾਰਜ ਕਰਤਾਰਪੁਰ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ, ਜਲੰਧਰ ਯੂਥ ਕਾਂਗਰਸ ਦੇ ਪ੍ਰਧਾਨ ਰਣਦੀਪ ਸਿੰਘ ਲੱਕੀ ਸੰਧੂ, ਮਨੋਜ ਕੁਮਾਰ ਮਨੂੰ ਵੜ੍ਹਿੰਗ, ਗੁਲਸ਼ਨ ਮਿੱਡਾ, ਆਲਮ ਚੁਗਿੱਟੀ, ਸੁਧੀਰ ਘੁੱਗੀ, ਹਰਪਾਲ ਸਿੰਘ, ਰਵਿੰਦਰ ਸਿੰਘ ਰਵੀ ਮੌਜੂਦ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।