
ਸ੍ਰੀ ਫਤਿਹਗੜ੍ਹ ਸਾਹਿਬ () ਆਪਣੇ ਨਿੱਜੀ ਸਵਾਰਥਾਂ ਅਤੇ ਨਿੱਜ ਪ੍ਰਸਤ ਕਰਕੇ ਸਿਆਸੀ ਅਗਵਾਈ ਦਾ ਨੈਤਿਕ ਆਧਾਰ ਗੁਆ ਚੁੱਕੀ ਲੀਡਰਸ਼ਿਪ ਕਰਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਪੰਥਕ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਤੇ ਲਾ ਮਿਸਾਲ ਇਕੱਠ ਹੋਇਆ ਅਤੇ ਪੁਨਰ ਸੁਰਜੀਤੀ ਮੁਹਿੰਮ ਨੂੰ ਵੱਡਾ ਬਲ ਮਿਲਿਆ।
ਇਸ ਮੌਕੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਸ ਤੌਰ ਤੇ ਸ਼ਮੂਲੀਅਤ ਕਰਦੇ ਆਪਣੇ ਸੰਬੋਧਨ ਵਿੱਚ ਕੌਮ ਅਤੇ ਪੰਥ ਨੂੰ ਇਸ ਵੇਲੇ ਗੰਭੀਰ ਸੰਕਟ ਵਿੱਚੋ ਗੁਜਰ ਰਹੀ ਹੈ। ਇਹ ਸੰਕਟ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਦੇ ਕਮਜ਼ੋਰ ਪੈਣ ਕਰਕੇ ਉੱਭਰਿਆ। ਪੰਥ ਦੀ ਨੁਮਾਇਦਾ ਜਮਾਤ ਦੇ ਕਮਜੋਰ ਹੋਣ ਪਿੱਛੇ ਨਿੱਜ ਪ੍ਰਸਤ ਅਤੇ ਮੌਕਾ ਪ੍ਰਸਤ ਲੀਡਰਸ਼ਿਪ ਪੂਰੀ ਤਰਾਂ ਜ਼ਿੰਮੇਵਾਰ ਹਨ। ਕਾਲੇ ਦੌਰ ਵਿੱਚ ਸਿੱਖ ਨੌਜਵਾਨਾਂ ਨਾਲ ਹੋਏ ਤਸ਼ੱਦਦ ਲਈ ਇਨਸਾਫ਼ ਦਿਵਾਉਣ ਦੀ ਵਚਨਬੱਧਤਾ ਨੂੰ 1997 ਦੀ ਪੰਥਕ ਸਰਕਾਰ ਵੇਲੇ ਤੋੜਿਆ ਗਿਆ। ਪੰਥ ਅਤੇ ਕੌਮ ਦੇ ਦਿਲ ਵਿੱਚੋ ਪੰਥਕ ਪਾਰਟੀ ਦੀ ਲੀਡਰਸ਼ਿਪ ਨੇ ਸਮੇਂ ਸਮੇਂ ਤੇ ਆਪਣਾ ਵਿਸ਼ਵਾਸ ਗੁਆਇਆ ਜਿਸ ਦਾ ਨਤੀਜਾ ਅੱਜ ਪੰਜਾਬ ਅਤੇ ਕੌਮ ਭੁਗਤ ਰਹੀ ਹੈ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਆਪਣੀ ਖੇਤਰੀ ਅਤੇ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸਰਦਾਰ ਇਯਾਲੀ ਨੇ ਕਿਹਾ ਕਿ ਸਿੱਖਾਂ ਦੀ ਰਾਜਸੀ ਸ਼ਕਤੀ ਕਮਜ਼ੋਰ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਪਰ ਸਭ ਤੋਂ ਵੱਡਾ ਕਾਰਨ ਪੰਥਕ ਪਾਰਟੀ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਦਾ ਗੁਆਚ ਚੁੱਕਾ ਵਿਸ਼ਵਾਸ ਹੈ। ਇਸ ਵਿਸ਼ਵਾਸ ਦੀ ਮੁੜ ਬਹਾਲੀ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾ ਸਕਦਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਨਿੱਜ ਪ੍ਰਸਤ ਅਤੇ ਲਾਲਚ ਪ੍ਰਸਤ ਤੋਂ ਉਪਰ ਉਠ ਕੇ ਯੋਗ ਅਤੇ ਸਮਰੱਥਾ ਵਾਲੀ ਲੀਡਰਸ਼ਿਪ ਦੀ ਭਾਲ ਅਤੇ ਲੋੜ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ। ਇਸ ਲੋੜ ਅਤੇ ਭਾਲ ਨੂੰ ਭਰਤੀ ਕਮੇਟੀ ਜਲਦ ਪੂਰਾ ਕਰੇਗੀ।
ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀ ਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੜੇ ਤੇ ਬਣੀ ਭਰਤੀ ਕਮੇਟੀ ਤੇ ਲੱਗੀ ਹੋਈ ਹੈ। ਪੰਜਾਬ ਦੀ ਤਰਾਂ ਦੁਨੀਆਂ ਭਰ ਦੇ ਸਿੱਖ ਚਾਹੁੰਦੇ ਹਨ ਕਿ ਓਹਨਾ ਦੀ ਆਪਣੀ ਸਿਆਸੀ ਧਿਰ ਮਜ਼ਬੂਤ ਹੋਏ। ਸਰਦਾਰ ਵਡਾਲਾ ਨੇ ਕਿਹਾ ਕਿ 1920 ਵਿੱਚ ਪੰਥ ਦੀ ਵਾੜ ਲਈ ਤਿਆਰ ਹੋਈ ਜਮਾਤ ਨੂੰ ਪੁਨਰ ਸੁਰਜੀਤ ਕਰਨ ਲਈ ਅੱਜ ਪੰਥ ਅਤੇ ਪੰਜਾਬ ਲਹਿਰ ਦੇ ਰੂਪ ਵਿੱਚ ਉੱਠ ਚੁੱਕਾ ਹੈ, ਆਉਣ ਵਾਲੇ ਸਮੇਂ ਅੰਦਰ ਪੰਥ, ਕੌਮ ਅਤੇ ਪੰਜਾਬੀਆਂ ਦੇ ਸੁਪਨੇ ਵਾਲੀ ਲੀਡਰਸ਼ਿਪ ਜਰੂਰ ਮਿਲੇਗੀ।
ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹੋਈ ਸ਼ਰਮਨਾਕ ਹਾਰ ਤੋਂ ਜੇਕਰ ਸਬਕ ਲਿਆ ਹੁੰਦਾ ਤਾਂ ਅੱਜ ਪਾਰਟੀ ਸਿਆਸੀ ਹਸ਼ਰ ਤੋਂ ਬਚ ਸਕਦੀ ਸੀ। ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਨੂੰ ਮੰਨਣ ਤੋਂ ਇਨਕਾਰੀ ਲੀਡਰਸ਼ਿਪ ਦੇ ਰਵਈਏ ਦਾ ਨੁਕਸਾਨ ਅੱਜ ਸਿਆਸੀ ਤੌਰ ਤੇ ਪੰਜਾਬ ਭੁਗਤਣ ਲਈ ਮਜਬੂਰ ਹੋ ਚੁੱਕਾ ਹੈ।
ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਸਿੱਖ ਕੌਮ ਦੇ ਤਾਜਾ ਹਲਾਤਾਂ ਤੇ ਚਿੰਤਾ ਜਾਹਿਰ ਕੀਤੀ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਤਖਤਾਂ ਦਾ ਆਪਸੀ ਟਕਰਾਅ ਨੇ ਪੰਥ ਅਤੇ ਕੌਮ ਸਾਹਮਣੇ ਦੁਬਿਧਾ ਵਾਲੀ ਸਥਿਤੀ ਬਣਾ ਦਿੱਤੀ ਹੈ। ਜੱਥੇਦਾਰ ਸਾਹਿਬਾਨ ਦਾ ਨਿਰਾਦਰ ਕਰਕੇ ਓਹਨਾ ਨੂੰ ਹਟਾਇਆ ਜਾ ਰਿਹਾ ਹੈ। ਕੁਝ ਲੋਕਾਂ ਦੀ ਅਧੀਨਤਾ ਹੇਠ ਵੱਡੇ ਪੰਥਕ ਫੈਸਲੇ ਕੀਤੇ ਜਾ ਰਹੇ ਨੇ ਜਿਹੜੇ ਇੱਕ ਧਿਰ ਨੂੰ ਖੁਸ਼ ਕਰਨ ਲਈ ਪੂਰੀ ਕੌਮ ਅਤੇ ਪੰਥ ਦਾ ਨੁਕਸਾਨ ਕਰ ਰਹੇ ਹਨ।
ਬੀਬੀ ਸਤਵੰਤ ਕੌਰ ਨੇ ਸਿੱਖ ਇਤਿਹਾਸ ਤੇ ਚਾਨਣਾ ਪਾਉਂਦੇ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਧਰਤੀ ਨੇ ਕੌਮ ਨੂੰ ਜਜ਼ਬਾ ਦਿੱਤਾ ਹੈ। ਇਸ ਧਰਤੀ ਨੇ ਕੌਮ ਨੂੰ ਸੱਚ ਤੇ ਡਟਣ ਦਾ ਰਾਹ ਦਿਖਾਇਆ ਹੈ। ਬੀਬੀ ਸਤਵੰਤ ਕੌਰ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅੱਜ ਲੋੜ ਹੈ ਸੱਚ ਦੇ ਦਿਖਾਏ ਰਸਤੇ ਤੇ ਚਲਿਆ ਜਾਵੇ। ਆਪਣੀ ਸਿਆਸੀ ਧਿਰ ਨੂੰ ਮਜ਼ਬੂਤ ਕਰਨ ਦਾ ਹੰਭਲਾ ਮਾਰਿਆ ਜਾਵੇ। ਇੱਕ ਅਜਿਹੀ ਲੀਡਰਸ਼ਿਪ ਦੀ ਭਾਲ ਨੂੰ ਪੂਰਾ ਕੀਤਾ ਜਾ ਸਕੇ ਜਿਹੜੀ ਪੂਰਨ ਰੂਪ ਵਿੱਚ ਪੰਥ ਅਤੇ ਪੰਜਾਬ ਨੂੰ ਜਵਾਬਦੇਹ ਅਤੇ ਸਮਰਪਿਤ ਹੋਵੇ।
ਇਸ ਮੌਕੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਾਜ਼ਰ ਸੰਗਤ ਦਾ ਧੰਨਵਾਦ ਕਰਦਿਆਂ ਪੰਜ ਮੈਂਬਰੀ ਭਰਤੀ ਕਮੇਟੀ ਵਲੋ ਜਾਰੀ ਭਰਤੀ ਮੁਹਿੰਮ ਨਾਲ ਜੁੜਨ ਦਾ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਗਈ।
ਇਹਨਾਂ ਤੋਂ ਇਲਾਵਾ ਰਿਟਾ: ਜਸਟਿਸ ਨਿਰਮਲ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਐਮਪੀ, ਗੁਰਜੀਤ ਸਿੰਘ ਤਲਵੰਡੀ, ਅਮਰਿੰਦਰ ਸਿੰਘ ਲਿਬੜਾ, ਹਰਵੇਲ ਸਿੰਘ ਮਾਧੋਪੁੱਰ, ਲਖਵੀਰ ਸਿੰਘ ਥਾਬਲਾ ਆਦਿ ਨੇ ਵੀ ਸੰਬੋਧਨ ਕੀਤਾ।
ਅੱਜ ਦੀ ਇਸ ਮੀਟਿੰਗ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੈਬਰ ਪਾਰਲੀਮੈਟ ਬੀਬੀ ਪਰਮਜੀਤ ਕੌਰ ਗੁਲਸ਼ਨ, ਫੈਡਰੇਸ਼ਨ ਆਗੂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ, ਕੁਲਵੰਤ ਸਿੰਘ ਬਦੋਛੀ, ਦਰਬਾਰਾ ਸਿੰਘ ਰੰਧਾਵਾ ,ਰਣਬੀਰ ਸਿੰਘ ਪੂਨੀਆਂ , ਬਲਤੇਜ ਸਿੰਘ ਅਮਲੋਹ ,ਜੱਸਾ ਸਿੰਘ ਆਹਲੂਵਾਲੀਆ , ਹੈਪੀ ਵਿਰਕ , ਹਰਵਿੰਦਰ ਬੱਬਲ , ਅਮਰਜੀਤ ਸਿੰਘ ਸਾਬਕਾ ਮੈਨੇਜਰ, ਜਸਪਾਲ ਸਿੰਘ ਦਾਦੂਮਾਜਰਾ, ਮਾਸਟਰ ਚਰਨਜੀਤ ਸਿੰਘ ਖਾਲਸਪੁਰ ਐਡਵੋਕੇਟ ,ਅਮਰਜੀਤ ਸਿੰਘ ਚੀਮਾ, ਸਨੇਹਪਾਲ ਸਿੰਘ ਰਸੀਦਪੁਰ, ਹਰਵਿੰਦਰ ਸਿੰਘ ਬੱਬਲ,
ਹਰੀ ਸਿੰਘ ਚਮਕ,ਬਲਬੀਰ ਸਿੰਘ ਬਾਜਵਾ , ਮੈਦਾਨ ਸਾਧਾ ਸਿੰਘ ਸਿੱਧੂ, ਮਾਸਟਰ ਜਗਦੀਸ਼ ਸਿੰਘ, ਲਵਪ੍ਰੀਤ ਸਿੰਘ ਪੰਜੋਲੀ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸੰਗਤ ਹਾਜ਼ਰ ਰਹੀ।q