ਫਗਵਾੜਾ 5 ਅਗਸਤ (ਸ਼ਿਵ ਕੋੜਾ) ਸ਼ਹਿਰ ਦੇ ਮੋਹਤਬਰੀਨ ਵਿਅਕਤੀਆਂ ਦੀ ਇਕ ਮੀਟਿੰਗ ਬਹਾਦਰ ਸਿੰਘ ਸਾਬਕਾ ਸਰਪੰਚ ਸੰਗਤਪੁਰ ਦੇ ਦਫਤਰ ਵਿਖੇ ਹੋਇਆ। ਇਸ ਦੌਰਾਨ ਸਰਬ ਸੰਮਤੀ ਨਾਲ ਪਬਲਿਕ ਸੇਵਾ ਡੈਮੋਕ੍ਰੇਟਿਕ ਫਰੰਟ ਦਾ ਗਠਨ ਕੀਤਾ ਗਿਆ। ਜਿਸ ਦੀ ਅੱਠ ਮੈਂਬਰੀ ਕਮੇਟੀ ਦੀ ਚੋਣ ਕਰਦੇ ਹੋਏ ਬਹਾਦਰ ਸਿੰਘ ਸੰਗਤਪੁਰ, ਜਥੇਦਾਰ ਸਰੂਪ ਸਿੰਘ ਖਲਵਾੜਾ, ਪਰਮਿੰਦਰ ਸਿੰਘ ਜੰਡੂ, ਮਧੁਸੂਦਨ ਸਿੰਘ ਸੰਘਾ, ਬਲਬੀਰ ਸਿੰਘ ਗੰਢਮ, ਹਰਵੇਲ ਸਿੰਘ, ਸੋਹਨ ਲਾਲ ਬਘਾਣਾ ਅਤੇ ਗੁਰਮੁਖ ਸਿੰਘ ਚਾਨਾ ਨੂੰ ਕਮੇਟੀ ਮੈਂਬਰ ਐਲਾਨਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਹਾਦਰ ਸਿੰਘ ਸੰਗਤਪੁਰ ਅਤੇ ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਦੱਸਿਆ ਕਿ ਇਸ ਫਰੰਟ ਦਾ ਮੁੱਖ ਮੰਤਵ ਸਮਾਜਿਕ ਕੁਰੀਤੀਆਂ ਖਿਲਾਫ ਆਵਾਜ਼ ਬੁਲੰਦ ਕਰਨਾ, ਨਸ਼ਿਆਂ ਦੇ ਕੋਹੜ ਪ੍ਰਤੀ ਨੌਜਵਾਨਾਂ ਨੂੰ ਜਾਗਰੁਕ ਕਰਨਾ, ਟੁੱਟਦੇ ਪਰਿਵਾਰਾਂ ਨੂੰ ਬਚਾਉਣ ਲਈ ਘਰੇਲੂ ਮਸਲਿਆਂ ਦਾ ਹਲ ਕਰਵਾਉਣਾ,ਮਜਲੂਮਾਂ ਉੱਪਰ ਸਰਕਾਰੀ ਅਤਿਆਚਾਰ ਅਤੇ ਲੱਕ ਤੋੜਵੀਂ ਮਹਿੰਗਾਈ ਦਾ ਵਿਰੋਧ, ਔਰਤਾਂ ਤੇ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨਾ ਹੋਵੇਗਾ। ਉਹਨਾਂ ਦੱਸਿਆ ਕਿ ਇਹ ਜੱਥੇਬੰਦੀ ਜਾਤੀ ਅਤੇ ਧਰਮ ਤੋਂ ਉੱਪਰ ਉੱਠ ਕੇ ਹਰ ਧਰਮ, ਪੰਥ ਤੇ ਫਿਰਕੇ ਨੂੰ ਨਾਲ ਲੈ ਕੇ ਚੱਲੇਗੀ। ਕਿਸੇ ਵੀ ਸਿਆਸੀ ਧਿਰ ਨਾਲ ਜੱਥੇਬੰਦੀ ਦਾ ਕੋਈ ਸਰੋਕਾਰ ਨਹੀਂ ਹੋਵੇਗਾ। ਜੱਥੇਬੰਦੀ ਪੂਰੀ ਤਰ੍ਹਾਂ ਨਾਲ ਲੋਕ ਸੇਵਾ ਨੂੰ ਸਮਰਪਿਤ ਹੋਵੇਗੀ। ਉਹਨਾਂ ਦੱਸਿਆ ਕਿ ਅਗਲੀ ਮੀਟਿੰਗ ਵਿਚ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।