
ਫੋਰਟਿਸਟ ਹਸਪਤਾਲ ਮੁਹਾਲੀ ਵੱਲੋਂ ਅੱਜ ਮਿਤੀ 23- 12 -2024 ਦਿਨ ਸੋਮਵਾਰ ਨੂੰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਿਊਰੋਲੋਜਿਕਲ ਪ੍ਰਬੋਲਮ ਸਬੰਧੀ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ।ਜਿਸ ਵਿਚ ਸਪੈਸ਼ਲਿਸਟ ਐਮ.ਡੀ.ਡਾਕਟਰ ਇਸ਼ਾਕ ਗੋਇਲ ਅਤੇ ਉਹਨਾਂ ਦੀ ਸਮੁੱਚੀ ਟੀਮ ਅਕਾਲ ਕਾਲਜ ਕੌਂਸਲ ਆਫ਼ ਗਰੁੱਪ ਗੁਰਸਾਗਰ,ਮਸਤੂਆਣਾ ਸਾਹਿਬ ਵਿਖੇ ਪਹੁੰਚੀ। ਉਹਨਾਂ ਦੇ ਪਹੁੰਚਣ ਤੇ ਅਕਾਲ ਕੌਂਸਲ ਦੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਸੰਚਾਲਨ ਦੀ ਭੂਮਿਕਾ ਡਾ ਅਮਨਦੀਪ ਕੌਰ ਨੇ ਬੰਨੀ। ਇਸ ਉਪਰੰਤ ਪ੍ਰਿੰਸੀਪਲ ਡਾ ਅਮਨਦੀਪ ਕੌਰ ਬੀ ਫਾਰਮੇਸੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ “ਜੀ ਆਇਆਂ”ਕਿਹਾ ਅਤੇ ਅਕਾਲ ਕਾਲਜ ਕੌਂਸਲ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਡਾ ਇਸਾ਼ਕ ਗੋਇਲ ਦਾ ਸਵਾਗਤ ਕੀਤਾ। ਡਾ ਇਸਾ਼ਕ ਗੋਇਲ ਵੱਲੋਂ ਨਿਊਰੋਲੋਜੀਕਲ ਪ੍ਰੋਬਲਮ ਦੇ ਸੰਬੰਧ ਵਿੱਚ ਲੈਕਚਰ ਦਿੱਤਾ ਗਿਆ ਜਿਸ ਨੂੰ ਲਾਇਬ੍ਰੇਰੀ,ਅਕਾਲ ਕਾਲਜ ਵਿੱਚ ਬੈਠੇ ਬੱਚਿਆਂ ਅਤੇ ਸਟਾਫ਼ ਵੱਲੋਂ ਬੜੇ ਧਿਆਨਪੂਰਵਕ ਸੁਣਿਆ ਗਿਆ। ਡਾ ਇਸਾ਼ਕ ਹੁਰਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਇਨਸਾਨ ਆਪਣੀ ਉਮਰ ਦੇ 60ਵੇਂ ਵਰ੍ਹੇ ਪਹੁੰਚਦਾ ਹੈ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਪਣੇ ਗਿ੍ਰਫ਼ ਵਿਚ ਲੈਣਾ ਸ਼ੁਰੂ ਕਰ ਦਿੰਦੀਆਂ ਹਨ ।ਸੋ ਇਹਨਾਂ ਪ੍ਰਬੋਲਮ ਵੱਲ ਧਿਆਨ ਦੇ ਕੇ ਸਹੀ ਸਮੇਂ ਇਸਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਾਅਦ ਵਿੱਚ ਸਮੱਸਿਆ ਵੱਧ ਨਾ ਸਕੇ। ਇਸ ਤੋਂ ਬਾਅਦ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਡਾ ਇਸਾ਼ਕ ਗੋਇਲ ਤੋਂ ਬਿਮਾਰੀਆਂ ਦੇ ਸੰਬੰਧ ਵਿੱਚ ਕਈ ਸਵਾਲ ਜਵਾਬ ਪੁੱਛੇ ਗਏ ਅਤੇ ਪ੍ਰੋਗਰਾਮ ਦੇ ਅਖ਼ੀਰ ਵਿੱਚ ਬੱਚਿਆਂ ਅਤੇ ਅਧਿਆਪਕਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦਾ ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਆਫ਼ ਗੁਰਸਾਗਰ ਮਸਤੂਆਣਾ ਵੱਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਮਾਣ ਸਨਮਾਨ ਵਜੋਂ ਲੋਈ ਦੇ ਕੇ ਆਈ ਹੋਈ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਡਾ ਗੁਰਪ੍ਰੀਤ ਕੌਰ, ਡਾ ਨਿਰਪਜੀਤ ਸਿੰਘ ਐਚ ਓ ਡੀ ਅੰਗਰੇਜ਼ੀ ਵਿਭਾਗ, ਡਾ ਅਮਨਦੀਪ ਸਿੰਘ,ਡਾ ਮਨਪ੍ਰੀਤ ਗਿੱਲ ਐਚ ਓ ਡੀ ਕੰਪਿਊਟਰ ਵਿਭਾਗ, ਡਾ ਹਰਜਿੰਦਰ ਸਿੰਘ, ਡਾ ਸਾਰਿਕਾ ਜੈਨ ,ਡਾ ਹਰਮਿੰਦਰ ਕੌਰ , ਡਾ ਮਨਪ੍ਰੀਤ ਕੌਰ , ਮੀਡੀਆ ਮੈਨੇਜਰ ਪ੍ਰੀਤ ਹੀਰ , ਸ ਗੁਰਪ੍ਰੀਤ ਸਿੰਘ ਲਾਇਬ੍ਰੇਰੀ ਵਿਭਾਗ ਅਤੇ ਸਮੂਹ ਸਟਾਫ਼ ਹਾਜ਼ਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।