ਫਗਵਾੜਾ 8 ਸਤੰਬਰ (ਸ਼ਿਵ ਕੋੜਾ) ਅੱਖਾਂ ਦਾਨ ਜਾਗਰੁਕਤਾ ਪੰਦਰਵਾੜੇ ਦੇ ਅਖੀਰਲੇ ਦਿਨ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਇਕ ਸਮਾਗਮ ਦਾ ਆਯੋਜਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਪੁਨਰਜੋਤ ਆਈ ਡੋਨੇਸ਼ਨ ਸੰਸਥਾ ਦੇ ਸੰਸਥਾਪਕ ਸ੍ਰੀ ਅਸ਼ੋਕ ਮਹਿਰਾ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਕਮਲ ਮਹਿਰਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਅਸ਼ੋਕ ਮਹਿਰਾ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਮੇਂ ਪੂਰੀ ਦੁਨੀਆ ਵਿਚ ਕਰੀਬ 4 ਕਰੋੜ ਲੋਕ ਅੰਨ੍ਹਪੁਣੇ ਦਾ ਸ਼ਿਕਾਰ ਹਨ ਜਿਹਨਾਂ ਵਿਚ 1.50 ਕਰੋੜ ਲੋਕ ਸਿਰਫ ਭਾਰਤ ਵਿਚ ਹੀ ਹਨ। ਭਾਰਤ ਵਿਚ ਕਰੀਬ 30 ਲੱਖ ਲੋਕ ਅਜਿਹੇ ਹਨ ਜਿਹਨਾਂ ਦਾ ਇਲਾਜ ਕਰਕੇ ਅਤੇ ਕੋਰਨੀਆ ਬਦਲ ਕੇ ਅੱਖਾਂ ਦੀ ਰੌਸ਼ਨੀ ਦਿੱਤੀ ਜਾ ਸਕਦੀ ਹੈ। ਲੇਕਿਨ ਭਾਰਤ ਵਿਚ ਸਿਰਫ ਇਕ ਲੱਖ ਲੋਕ ਹੀ ਅੱਖਾਂ ਦਾਨ ਕਰਦੇ ਹਨ ਜੋ ਕਿ ਬਹੁਤ ਘੱਟ ਹੈ। ਇਸ ਲਈ ਲੋਕਾਂ ਨੂੰ ਜਾਗਰੁਕ ਕਰਨ ਦੀ ਬਹੁਤ ਲੋੜ ਹੈ ਕਿ ਮਰਨ ਤੋਂ ਬਾਅਦ ਅੱਖਾਂ ਦਾਨ ਕਰਕੇ ਉਹਨਾਂ ਲੋਕਾਂ ਨੂੰ ਦੁਨੀਆ ਦੇਖਣ ਦਾ ਮੌਕਾ ਦਿੱਤਾ ਜਾਵੇ ਜੋ ਕੁਦਰਤ ਦੀ ਇਸ ਖੂਬਸੂਰਤ ਬਖਸ਼ਿਸ਼ ਨੂੰ ਦੇਖਣ ਤੋਂ ਵਾਂਝੇ ਹਨ। ਉਹਨਾਂ ਦੱਸਿਆ ਕਿ 1 ਸਾਲ ਤੋਂ 100 ਸਾਲ ਤੱਕ ਦੀ ਉਮਰ ਦੇ ਲੋਕ ਮੌਤ ਤੋਂ ਛੇ ਘੰਟੇ ਦੇ ਵਿਚਕਾਰ ਆਪਣੀਆਂ ਅੱਖਾਂ ਦਾਨ ਕਰ ਸਕਦੇ ਹਨ। ਜਿਹਨਾਂ ਦੀਆਂ ਅੱਖਾਂ ਦੇ ਆਪਰੇਸ਼ਨ ਹੋਏ ਹਨ ਜਾਂ ਲੈਨਜ ਪਾਏ ਹੋਏ ਹਨ, ਉਹ ਵੀ ਅੱਖਾਂ ਦਾਨ ਕਰਨ ਦੇ ਯੋਗ ਹਨ। ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਲੋਂ ਭੇਜੀ ਟੀਮ ਨੇ ਡਾ. ਰੋਹਿਤ ਦੀ ਅਗਵਾਈ ਹੇਠ ਲੋੜਵੰਦਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ। ਮਾਹਿਰ ਡਾਕਟਰ ਵਲੋਂ ਮਰੀਜਾਂ ਦੀ ਸਕ੍ਰੀਨਿੰਗ ਤੋਂ ਬਾਅਦ ਫਰੀ ਇਲਾਜ ਲਈ ਡਾ. ਰਾਜਨ ਆਈ ਕੇਅਰ ਵਿਖੇ ਭੇਜਿਆ ਗਿਆ। ਸਮਾਗਮ ਦੌਰਾਨ ਅੱਖਾਂ ਦਾਨ ਕਰਨ ਸਬੰਧੀ ਫਾਰਮ ਭਰੇ ਗਏ ਅਤੇ ਜਾਗਰੁਕਤਾ ਲਈ ਕਿਤਾਬਾਂ ਤੇ ਹੋਰ ਸਮੱਗਰੀ ਵੰਡੀ ਗਈ। ਇਸ ਮੌਕੇ ਸੁਧੀਰ ਸ਼ਰਮਾ, ਵਿਸ਼ਵਾ ਮਿੱਤਰ ਸ਼ਰਮਾ, ਰਾਮ ਲੁਭਾਇਆ, ਮਨਮੋਹਨ ਸਿੰਘ ਵਾਲੀਆ, ਫਕੀਰ ਸਿੰਘ ਭੰਮਰਾ, ਵਰਿੰਦਰ ਸ਼ਰਮਾ, ਬਲਦੇਵ ਸ਼ਰਮਾ, ਰਮਨ ਨਹਿਰਾ, ਮੋਹਨੀ ਨਰੂਲਾ, ਮੋਹਨ ਲਾਲ ਤਨੇਜਾ, ਸੁਰਿੰਦਰ ਪਾਲ ਆਦਿ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।