ਜਲੰਧਰ- ਮਹਾਨਗਰ ਜਲੰਧਰ ’ਚ ਦਿਨੋ-ਦਿਨ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ਹਿਰ ’ਚ ਰੋਜਾਨਾ ਲੁਟੇਰੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਤਾਜਾ ਮਾਮਲਾ ਬਸਤੀ ਸ਼ੇਖ ਦੇ ਸੂਰੀਆਂ ਮੁਹੱਲੇ ਦਾ ਹੈ ਜਿੱਥੇ ਦਿਨ -ਦਿਹਾੜੇ ਲੁਟੇਰੇ ਫੋਨ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਅਨੁਸਾਰ ਸੂਰੀਆਂ ਮੁਹੱਲੇ ਦੀ ਰਹਿਣ ਵਾਲੀ ਮੀਨੂੰ ਸੂਰੀ ਨੇਂ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਘਰ ਦੇ ਗੇਟ ਤੇ ਬੈਠ ਕੇ ਆਪਣਾ ਫੋਨ ਦੇਖ ਰਹੀ ਸੀ ਤਾ ਅਚਾਨਕ ਇੱਕ ਵਿਅਕਤੀ ਆਇਆ ਅਤੇ ਉਸਦਾ ਫੋਨ ਖੋਹ ਕੇ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀ ਸੀ ਟੀ ਵੀ ’ਚ ਕੈਦ ਹੋ ਗਈ। ਇਹ ਜਾਣਕਰੀ ਥਾਣਾ ਡਵੀਜਨ ਨੰਬਰ 5 ਨੂੰ ਦੇ ਦਿੱਤੀ ਗਈ ਹੈ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।