ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ, ਮੈਂਬਰ ਰਾਜ ਸਭਾ , ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਵਿਖੇ 29 ਅਕਤੂਬਰ’2024 ਨੂੰ ਸੰਸਥਾ ਦੀ ਪਲੈਟੀਨਮ ਜੁਬਲੀ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਉਹਨਾਂ ਨੂੰ ਸੁਲਤਾਨਪੁਰ ਵਿਖੇ ਨਿਰਮਲ ਕੁਟੀਆ ਵਿੱਚ ਕਾਲਜ ਆਉਣ ਦਾ ਸੱਦਾ ਦਿੱਤਾ, ਜੋ ਉਹਨਾਂ ਖਿੜੇ-ਮੱਥੇ ਸਵੀਕਾਰ ਕਰ ਲਿਆ | ਉਹਨਾਂ ਦੇ ਨਾਲ ਕਾਲਜ ਦੇ ਲੈਕਚਰਾਰ ਪ੍ਰਭੂ ਦਿਆਲ ਜੀ ਵੀ ਸਨ | ਸੰਤ ਬਾਬਾ ਸੀਚੇਵਾਲ ਜੀ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਆਪਣੀ ਵਰਕਸ਼ਾਪ ਵਿਖਾਈ, ਜਿੱਥੇ ਡਰੈਗਨ ਬੋਟਸ (ਕਿਸ਼ਤੀਆਂ) ਨੂੰ ਖੁਦ ਬਣਾਇਆ ਅਤੇ ਰਿਪੇਅਰ ਕੀਤਾ ਜਾਂਦਾ ਹੈ, ਤਾਂ ਜੋ ਪੰਜਾਬ ਵਿੱਚ ਵੀ ਵਾਟਰ ਸਪੋਰਟਸ ਨੂੰ ਹੱਲਾ ਸ਼ੇਰੀ ਦਿੱਤੀ ਜਾਵੇ | ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਉਹ ਕਾਫੀ ਹੈਰਾਨ ਹੋਏ, ਜਦੋਂ ਸੰਤ ਜੀ ਨੇ ਵੇਂਈ ਦੇ ਪਾਣੀ ਦਾ ਟੀ.ਡੀ.ਐਸ. ਉਹਨਾਂ ਦੇ ਸਾਹਮਣੇ ਚੈੱਕ ਕੀਤਾ, ਜੋ ਕਿ ਸਿਰਫ 114 ਪੀ.ਪੀ.ਐਮ. ਸੀ, ਜੋ ਕਿ ਪੀਣ ਯੋਗ ਪਾਣੀ ਲਈ ਬਹੁਤ ਵਧੀਆ ਮਾਤਰਾ ਸੀ | ਉਹਨਾਂ ਕਿਹਾ ਕਿ ਸਾਡੇ ਕਾਲਜ ਦਾ ਟੀ.ਡੀ.ਐਸ. ਵੀ ਵੇਈਂ ਦੇ ਪਾਣੀ ਤੋਂ ਜਿਆਦਾ ਹੈ | ਪ੍ਰਿੰਸੀਪਲ ਸਾਹਿਬ ਨੇ ਸੰਤ ਜੀ ਨੂੰ ਦੱਸਿਆ ਕਿ ਕਾਲਜ ਨੇ ਸੱਤ ਦਹਾਕਿਆਂ ਵਿੱਚ 36000 ਇੰਜੀਨਿਅਰ ਪੈਦਾ ਕੀਤੇ ਹਨ, ਜਿਹਨਾਂ ਨੇ ਪੂਰੇ ਭਾਰਤ ਵਿੱਚ ਨਾਮਣਾ ਖੱਟਿਆ ਹੈ | ਇਸ ਕਾਲਜ ਨੂੰ ਪੰਜ ਵਾਰ ਉੱਤਰ ਭਾਰਤ ਦੇ ਸਰਵੋਤਮ ਪੌਲੀਟੈਕਨਿਕ ਵਜੋਂ ਨਿਵਾਜਿਆ ਗਿਆ ਹੈ ਅਤੇ ਇਸ ਦੇ ਪ੍ਰੋਗਰਾਮ ਨੂੰ ਐਨ.ਬੀ.ਏ. ਨਵੀਂ ਦਿੱਲੀ ਵੱਲੋਂ ਵੀ ਐਕਰੀਡੀਟੇਸ਼ਨ (ਮਾਨਤਾ) ਮਿਲ ਚੁੱਕੀ ਹੈ, ਜੋ ਕਿ ਪੰਜਾਬ ਦਾ ਇੱਕੋ-ਇੱਕ ਬਹੁਤਕਨੀਕੀ ਕਾਲਜ ਹੈ |

ਇਸੇ ਸਮਾਗਮ ਵਿੱਚ ਮਾਨਯੋਗ ਸਪੀਕਰ ਸਾਹਿਬ ਸ: ਕੁਲਤਾਰ ਸਿੰਘ ਸੰਧਵਾਂ ਜੀ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ ਅਤੇ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਸ੍ਰੀ ਅਮਿਤ ਤਲਵਾੜ (ਆਈ.ਏ.ਐਸ.) ਅਤੇ ਸ੍ਰੀ ਰਮਨ ਅਰੋੜਾ (ਐਮ.ਐਲ.ਏ). ਗੈਸਟ ਆਫ ਆਨਰ ਵਜੋਂ ਸ਼ਿਰਕਤ ਕਰਨਗੇ |

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।