
ਜਲੰਧਰ
ਬਾਲਮਿਕੀ ਐਕਸ਼ਨ ਫ਼ੌਰਸ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤੇ ਪੁੱਜੇ ਬਾਲਮਿਕੀ ਐਕਸ਼ਨ ਫ਼ੌਰਸ ਦੇ ਨੋਜਵਾਨ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਹੀ ਇਕ ਅਜਿਹੇ ਨੇਤਾ ਹਨ ਜੋ ਦੱਬੇ ਕੁਚਲੇ ਤੇ ਗਰੀਬ ਵਰਗ ਦੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਹਨ।ਉੱਨਾਂ ਕਿਹਾ ਕਿ ਤਕਨੀਕੀ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਰਹਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਹਮੇਸ਼ਾ ਲੋੜਵੰਦ ਪਰਿਵਾਰਾਂ ਦਾ ਧਿਆਨ ਰੱਖਿਆ ਹੈ ਤੇ ਇੰਨਾਂ ਲੋਕਾਂ ਦੀ ਭਲਾਈ ਦੇ ਲਈ ਵੱਡੇ ਕਾਰਜ ਕੀਤੇ ਹਨ।ਸੰਸਥਾ ਦੇ ਪ੍ਰਧਾਨ ਪ੍ਰਭਦੀਪ ਸਿੰਘ ਨੇ ਕਿਹਾ ਕਿ ਬਿਜਲੀ ਅਤੇ ਪਾਣੀ ਦੇ ਬਕਾਏ ਬਿੱਲ ਮਾਫ ਕਰ ਸ.ਚੰਨੀ ਨੇ ਬਕਾਏ ਅਦਾ ਕਰਨ ਤੋਂ ਅਸਮਰੱਥ ਲੋਕਾ ਨੂੰ ਵੱਡੀ ਰਾਹਤ ਦਿੱਤੀ ਜਦ ਕਿ ਲਾਲ ਲਕੀਰ ਵਿੱਚ ਜਾਇਦਾਦਾਂ ਦੇ ਮਾਲਕੀ ਹੱਕ ਦੇ ਕੇ ਵੀ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ।ਉੱਨਾਂ ਕਿਹਾ ਕਿ ਚੰਨੀ ਤੋ ਉੱਨਾਂ ਦੇ ਸਮਾਜ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਕਿ ਉਹ ਲੋਕ ਸਭਾ ਵਿੱਚ ਜਾ ਕੇ ਉੱਨਾਂ ਦੇ ਸਮਾਜ ਦੀ ਗੱਲ ਕਰਨਗੇ।ਇਸ ਦੋਰਾਨ ਮੀਤ ਪ੍ਰਧਾਨ ਸੰਜੀਵ ਕੁਮਾਰ,ਪੰਕਜਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ,ਪਵਨ ਕੁਮਾਰ,ਲਭਦੀਪ ਸਿੰਘ ਆਦਿ ਹਾਜ਼ਰ ਸਨ।