
( ) ਮਾਂ ਬੋਲੀ ਪੰਜਾਬੀ ਦੇ ਸਰਬਪੱਖੀ ਵਿਕਾਸ ਲਈ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ (ਰਜਿ) ਵੱਲੋਂ ਮਿਤੀ 30 ਜੂਨ 2024 ਦਿਨ ਐਤਵਾਰ ਫਿਰੋਜ਼ਪੁਰ ਸ਼ਹਿਰ ਵਿਖੇ ਗੀਤਾਂ, ਕਵਿਤਾਵਾਂ ਤੇ ਹਾਸ-ਰਸ ਰੰਗਾਂ ਨਾਲ ਭਰਪੂਰ ਪੰਜਾਬੀਅਤ ਨੂੰ ਸਮਰਪਿਤ “ਸਕੂਨ-ਏ-ਮਹਿਫ਼ਲ” ਕਵੀ ਦਰਬਾਰ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਦੀ ਕਾਰਗੁਜ਼ਾਰੀ ਮੰਚ ਦੀ ਪ੍ਰਧਾਨ ਸਿਮਰਪਾਲ ਕੌਰ ਬਠਿੰਡਾ ਅਤੇ ਸਰਪ੍ਰਸਤ ਲਾਡੀ ਝੋਕ ਵਾਲਾ ਜੀ ਦੀ ਨਜ਼ਰ ਹੇਠ ਬੜੇ ਸੁਚੱਜੇ ਢੰਗ ਨਾਲ ਹੋਈ।
ਸਮਾਗਮ ਦੌਰਾਨ ਬਹੁਤ ਹੀ ਸਲੀਕੇ ਨਾਲ ਮਨਦੀਪ ਸਿੱਧੂ ਸਹਿਜ ਨੇ ਸਟੇਜ ਦਾ ਕੰਮ ਸੰਭਾਲਿਆਂ । ਸਾਰੇ ਹੀ ਕਵੀ ਸਾਹਿਬਾਨ ਨੂੰ ਜੀ ਆਇਆ ਆਖਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਉਸ ਤੋਂ ਬਾਅਦ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ ਦੇ ਸਰਪ੍ਰਸਤ ਲਾਡੀ ਝੋਕ ਵਾਲਾ ਜੀ ਨੇ ਆਏ ਹੋਏ ਕਵੀ ਸਾਹਿਬਾਨਾਂ ਦਾ ਇੱਕ ਬਹੁਤ ਹੀ ਪਿਆਰੀ ਕਵਿਤਾ ਨਾਲ ਸਵਾਗਤ ਕੀਤਾ । ਪ੍ਰੋਗਰਾਮ ਵਿੱਚ ਡਾ. ਗੁਰਚਰਨ ਕੌਰ ਕੋਚਰ ਜੀ (ਮੁੱਖ ਮਹਿਮਾਨ) , ਅੰਜੂ ‘ਵ ਰੱਤੀ ਜੀ, ਮਨਦੀਪ ਕੌਰ ਭਦੌੜ ਜੀ, ਮੀਨਾ ਮਹਿਰੋਕ ਜੀ, ਪ੍ਰੋ . ਗੋਪਾਲ ਸਿੰਘ ਜੀ, ਸੁਖਵਿੰਦਰ ਸਿੰਘ ਭੁੱਲਰ ਜੀ, ਪ੍ਰੀਤ ਹੀਰ ਜੀ, ਗੁਰਵਿੰਦਰ ਕਾਂਗੜ ਅਤੇ ਮਸ਼ਹੂਰ ਗੀਤਕਾਰ ਗੁਰਨਾਮ ਸਿੱਧੂ ਗਾਮਾ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ‘ ਬਿਆਨ-ਏ-ਹਰਫ਼ ਸਾਹਿਤ