ਫਗਵਾੜਾ 21 ਅਪ੍ਰੈਲ (ਸ਼ਿਵ ਕੋੜਾ) ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮਾਲ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਫਗਵਾੜਾ ਰੈਸਟ ਹਾਉਸ ਪਹੁੰਚਣ ਤੇ ਜਿਲ੍ਹਾ ਕਪੂਰਥਲਾ ਐਸ.ਸੀਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਸਮੂਹ ਆਪ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਤੋਸ਼ ਕੁਮਾਰ ਗੋਗੀ ਨੇ ਉਹਨਾਂ ਨੂੰ ਫਗਵਾੜਾ ਨਾਲ ਸਬੰਧਤ ਵੱਖ ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਕੈਬਿਨੇਟ ਮੰਤਰੀ ਜਿੰਪਾ ਨੇ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਉਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਬ੍ਰਾਹਮਣ ਮੰਡਲ ਫਗਵਾੜਾ ਅਤੇ ਪਰਸ਼ੂਰਾਮ ਸੈਨਾ ਦਾ ਇਕ ਵਫਦ ਵੀ ਕੈਬਿਨੇਟ ਮੰਤਰੀ ਨੂੰ ਮਿਲਿਆ ਅਤੇ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਦੇ ਸਬੰਧ ਵਿਚ ਉਹਨਾਂ ਦੇ ਤੱਪ ਅਸਥਾਨ ਖਾਟੀ ਧਾਮ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ। ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜੰਪਾ ਨੇ ਸੱਦਾ ਪੱਤਰ ਸਵੀਕਾਰ ਕਰਦਿਆਂ ਕਿਹਾ ਕਿ ਉਹ ਸਮਾਗਮ ਵਿਚ ਜਰੂਰ ਸ਼ਾਮਲ ਹੋਣਗੇ। ਇਸ ਮੌਕੇ ਵਿੱਕੀ ਸਿੰਘਜਤਿੰਦਰ ਨਾਹਰਗੁਰਦੀਪ ਸਿੰਘਸੰਜੇ ਗੁਪਤਾਪ੍ਰਧਾਨ ਜੋਤੀ ਭਾਰਦਵਾਜਹਰੀਓਮ ਸ਼ਰਮਾਜਤਿਨ ਸ਼ਰਮਾਚੇਤਨ ਸ਼ਰਮਾਬਰਿਜ ਲਾਲਰਾਜਕੁਮਾਰ ਸ਼ੇਰਾਰੋਹਿਤ ਸ਼ਰਮਾਅਮਿਤ ਸ਼ਰਮਾਰਜਤ ਭਨੋਟ ਆਦਿ ਹਾਜਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।