
ਜਲੰਧਰ () ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵੱਲੋਂ ਪੰਜ ਸਾਲ ਮਾਸੂਮ ਬੱਚੇ ਦੇ ਹੈਵਾਨੀਅਤ ਨਾਲ ਕੀਤੇ ਕੁਕਰਮ ਅਤੇ ਕਤਲ ਦਾ ਮਸਲਾ ਹਲੇ ਠੰਡਾ ਵੀ ਨਹੀਂ ਸੀ ਹੋਇਆ। ਕਿ ਅੱਜ ਜਲੰਧਰ ਦੇ ਪ੍ਰੀਤ ਨਗਰ ਵਿੱਚ ਇੱਕ ਪ੍ਰਵਾਸੀ ਭਈਏ ਵੱਲੋਂ ਚਾਰ ਸਾਲ ਦੀ ਬੱਚੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਥੇ ਦੱਸਣ ਯੋਗ ਹੈ। ਕਿ ਪ੍ਰਵਾਸੀ ਵੱਲੋਂ ਇਸ ਬੱਚੀ ਨੂੰ ਆਪਣੇ ਕਮਰੇ ਵਿੱਚ ਲੈ ਕੇ ਜਾਇਆ ਜਾ ਚੁੱਕਾ ਸੀ। ਪਰ ਮਹੱਲੇ ਵਾਲਿਆਂ ਦੀ ਮੁਸਤੈਦੀ ਕਰਕੇ ਉਸ ਬੱਚੀ ਦਾ ਬਚਾਅ ਹੋ ਗਿਆ ।ਜਿਸ ਤਰ੍ਹਾਂ ਅਪਰਾਧੀ ਪ੍ਰਵਿਰਤੀਆਂ ਵਾਲੇ ਪ੍ਰਵਾਸੀਆਂ ਵੱਲੋਂ ਬਿਨਾਂ ਕਿਸੇ ਰੋਕ ਟੋਕ ਤੋਂ ਪੰਜਾਬ ਵਿੱਚ ਦਾਖਲ ਹੋ ਕੇ ਤੇਜੀ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਇੱਥੇ ਹੀ ਬੱਸ ਨਹੀਂ ਇਹਨਾਂ ਵੱਲੋਂ ਪੰਜਾਬੀਆਂ ਦੀਆਂ ਪੱਗਾਂ ਉਤਾਰਨੀਆਂ ਅਤੇ ਪੰਜਾਬੀਆਂ ਦੀ ਕੁੱਟਮਾਰ ਕਰਨਾ ਆਮ ਗੱਲ ਹੋ ਗਈ ਹੈ ।ਜਿਸ ਤੋਂ ਲੱਗਦਾ ਕਿ ਇਹ ਪ੍ਰਵਾਸੀ ਪੰਜਾਬ ਵਿੱਚ ਆਪਣੀ ਦਹਿਸ਼ਤ ਵੱਧ ਤੋਂ ਵੱਧ ਫੈਲਾਣਾ ਚਾਹੁੰਦੇ ਹਨ।ਬੱਚੇ ਨਾਲ ਹੋਈ ਗਲਤ ਹਰਕਤ ਦੇ ਸੰਬੰਧ ਵਿੱਚ ਅੱਜ ਸਿੱਖ ਤਾਲਮੇਲ ਕਮੇਟੀ ਦਾ ਇੱਕ ਪ੍ਰਤੀਮੰਡਲ ਡਿਵੀਜ਼ਨ ਨੰਬਰ ਅੱਠ ਦੇ ਐਸਐਚ ਓ ਯਾਦਵਿੰਦਰ ਸਿੰਘ ਨੂੰ ਮਿਲਿਆ, ਅਤੇ ਉਹਨਾਂ ਨੇ ਮੰਗ ਕੀਤੀ ਕਿ ਇਸ ਬੱਚੀ ਨਾਲ ਗਲਤ ਹਰਕਤ ਕਰਨ ਵਾਲੇ ਪ੍ਰਵਾਸੀ ਨੂੰ ਸ਼ਰੇਆਮ ਚੌਰਾਹੇ ਤੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ।ਤਾਂ ਜੋ ਹੋਰਾਂ ਨੂੰ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਪਹਿਲਾਂ ਸੋ ਵਾਰ ਸੋਚਣਾ ਪਵੇ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਮੁਹਿੰਮ “ਭਈਏ ਭਜਾਓ ਪੰਜਾਬ ਬਚਾਓ “ਨੂੰ ਉਹ ਪੂਰਨ ਤੌਰ ਤੇ ਸਮਰਥਨ ਕਰਦੇ ਹਨ। ਅਤੇ ਬਹੁਤ ਹੀ ਜਲਦੀ ਉਹ ਵੀ ਇਸ ਮੁਹਿੰਮ ਦਾ ਸ਼ੁਰੂਆਤ ਕਰਨਗੇ। ਉਹਨਾਂ ਨਾਲ ਇਹ ਵੀ ਕਿਹਾ। ਕਿ ਉਹ ਦਿਨ ਦੂਰ ਨਹੀਂ ,ਜਦੋਂ ਇਹ ਲੋਕ ਪੰਜਾਬ ਨੂੰ ਕ੍ਰਾਈਮ ਦਾ ਅੱਡਾ ਬਣਾ ਕੇ ਰੱਖ ਦੇਣ ਗਏ । ਤੇ ਸਾਡੀਆਂ ਧੀਆਂ ਭੈਣਾਂ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਨਗੀਆਂ। ਇਸ ਲਈ ਪੰਜਾਬੀਆਂ ਨੂੰ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਇੱਕ ਮੁੱਠ ਹੋ ਕੇ ਇਹਨਾਂ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨੇ ਸਰਕਾਰਾਂ ਨੂੰ ਵੀ ਤਾੜਨਾ ਕੀਤੀ। ਕਿ ਉਹ ਬਿਨਾਂ ਕਿਸੇ ਸ਼ਰਤ ,ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਜਮੀਨ ਖਰੀਦਣ ,ਆਧਾਰ ਕਾਰਡ ਬਣਾਉਣ ਅਤੇ ਹੋਰ ਵੀ ਪਰੂਫ ਜਿਹੜੇ ਇਹ ਬਣਵਾਉਂਦੇ ਹਨ ਉਹਨਾਂ ਤੇ ਤੁਰੰਤ ਰੋਕ ਲਾਈ ਜਾਵੇ। ਅਤੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਪੰਜਾਬ ਨੂੰ ਬਚਾਇਆ ਜਾਵੇ। ਇਸ ਮੌਕੇ ਡਿਵੀਜ਼ਨ ਨੰਬਰ ਅੱਠ ਦੇ ਐਸਐਚ ਓ ਨੇ ਯਕੀਨ ਦਵਾਇਆ ਕਿ ਇਸ ਪ੍ਰਵਾਸੀ ਤੇ ਵੱਧ ਤੋਂ ਵੱਧ ਧਰਾਵਾਂ ਅਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਕੋਈ ਹੋਰ ਵੀ ਇਸ ਤਰ੍ਹਾਂ ਦੀ ਹਰਕਤ ਬਾਰੇ ਸੋਚ ਵੀ ਨਾ ਸਕੇ ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ , ਜੇ ਐਸ ਬੱਗਾ,ਤਜਿੰਦਰ ਸਿੰਘ ਸੰਤ ਨਗਰ, ਗੁਰਦੀਪ ਸਿੰਘ ਕਾਲੀਆ ਕਲੋਨੀ, ਪ੍ਰਭਜੋਤ ਸਿੰਘ ਖਾਲਸਾ ,ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ। ਕਿ ਅਸੀਂ ਛੇਤੀ ਹੀ ਵੱਖ-ਵੱਖ ਧਰਮਾਂ ਦੇ ਆਗੂ ਨੂੰ ਨਾਲ ਲੈ ਕੇ ਭਈਏ ਭਜਾਓ ਪੰਜਾਬ ਬਚਾਓ ਦੀ ਸ਼ੁਰੂਆਤ ਕਰਾਂਗੇ, ਤੇ ਅਜਿਹੇ ਅਪਰਾਧਿਕ ਅੰਸਰਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦਾ ਉਪਰਾਲਾ ਕੀਤਾ ਜਾਵੇਗਾ। ਉਹਨਾਂ ਨਾਲ ਹੀ ਰਾਜਨੀਤਿਕ ਲੀਡਰਾਂ ਨੂੰ ਵੀ ਅਪੀਲ ਕੀਤੀ । ਕਿ ਉਹ ਆਪਣੀ ਵੋਟ ਬੈਂਕ ਨੂੰ ਛੱਡ ਕੇ ਪੰਜਾਬ ਨੂੰ ਬਚਾਉਣ ਵਿੱਚ ਉਹਨਾਂ ਦਾ ਸਹਿਯੋਗ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਕੀ ਸਿੰਘ ਖਾਲਸਾ, ਮਨਜੀਤ ਸਿੰਘ ਸੱਗੂ, ਰਜਿੰਦਰ ਸਿੰਘ, ਹਰਪਾਲ ਸਿੰਘ ਪਾਲੀ ਚੱਡਾ, ਲਖਬੀਰ ਸਿੰਘ ਲੱਕੀ, ਕਮਲਜੀਤ ਸਿੰਘ ਹੈਪੀ ਆਦੀ ਮੌਜੂਦ ਸਨ