ਬੱਚੇ ਦੇ ਗੁੰਮ/ਕਿਡਨੈਪ ਹੋਣ ਸੰਬੰਧੀ। ਪਰ ਮੈਂ, ਨਰਿੰਦਰ ਸਪੁਤੱਰ ਪੈਟਰਿਕ ਲਾਲ ਵਾਸੀ ਬੇਅੰਤ ਨਗਰ, ਨੇੜੇ ਗੁਰੂਦਵਾਰਾ ਬਾਬਾ ਦੀਪ ਸਿੰਘ, ਰਾਮਾ ਮੰਡੀ, ਜਲੰਧਰ ਦਾ ਰਹਿਣ ਵਾਲਾ ਹਾਂ। ਜੋ ਕਿ ਮੇਰੇ ਪੁੱਤਰ ਹੇਰੂਨ, ਉਮਰ 10 ਸਾਲ, ਦੀਮਾਗੀ ਤੌਰ ਤੇ ਸਿੱਦੜਾ, ਮਿਤੀ 18-08-2025 ਨੂੰ ਸਵੇਰੇ 07.00 ਵਜੇ ਘਰ ਦੇ ਨਾਲ ਲੱਗਦੇ ਗੁਰੂਦਵਾਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ, 10 ਮਿੰਟ ਤੱਕ ਵਾਪਸ ਨਾ ਆਉਣ ਤੇ ਮੇਰੇ ਵੱਲੋਂ ਜਾ ਕੇ ਦੇਖਿਆ ਗਿਆ ਤਾਂ ਉਕਤ ਜਗ੍ਹਾ ਤੇ ਉਹ ਨਹੀਂ ਮਿਲਿਆ।ਜਿਸ ਕਰਕੇ ਮੈਂ ਮੁਹੱਲੇ ਵਿੱਚ ਆਂਢ-ਗੁਆਂਢ ਨੂੰ ਨਾਲ ਲੈ ਕੇ ਤਲਾਸ਼ ਸ਼ੁਰੂ ਕੀਤੀ, ਰੋਲਾ ਪਾਇਆ, ਉਸ ਬਾਰੇ ਕੁੱਝ ਵੀ ਪਤਾ ਨਹੀਂ ਲੱਗਾ। ਦੋਪਿਹਰ ਵੇਲੇ ਮੇਰੇ ਘਰ ਦੇ ਸਾਹਮਣੇ ਰਹਿੰਦੇ ਅਧਿਆਪਕ ਨੂੰ ਪਿਛਲੀ ਗਲੀ ਵਿੱਚੋਂ ਕਿਸੇ ਨੇ ਵੀਡੀਉ ਭੇਜੀ, ਜਿਸ ਵਿੱਚ ਮੁਹੱਲੇ ਵਿੱਚ ਰਹਿੰਦਾ ਰਾਜੂ ਨਾਮ ਦਾ ਪ੍ਰਵਾਸੀ ਉਸਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਸਾਫ ਨਜਰ ਆ ਰਿਹਾ ਸੀ, ਅਸੀਂ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਉਹ ਨਹੀਂ ਮਿਲਿਆ। ਜਿਸਤੇ ਅਸੀਂ ਸ਼ਾਮ ਨੂੰ ਥਾਣਾ ਸੂਰਯਾ ਇੰਨਕਲੇਵ, ਜਲੰਧਰ ਵਿਖੇ ਸ਼ਿਕਾਇਤ ਦਰਜ ਕਰਾਈ ਅਤੇ ਪੁਲਿਸ ਨੇ ਸ਼ਾਮ ਨੂੰ ਪ੍ਰਵਾਸੀ ਰਾਜੂ ਦੇ ਘਰ ਸਾਡੇ ਨਾਲ ਜਾ ਕੇ ਤਫਤੀਸ਼ ਕੀਤੀ। ਜਿਸਤੇ ਉਕਤ ਪ੍ਰਵਾਸੀ ਰਾਜੂ ਨੇ ਮੰਨਿਆ ਕਿ ਇਹ ਬੱਚਾ ਅੱਜ ਸਵੇਰੇ ਮੇਰੇ ਨਾਲ ਗਿਆ ਸੀ ਅਤੇ ਮੈਂ ਰਾਮਾ ਮੰਡੀ ਚੋਂਕ, ਤੱਕ ਹੀ ਇਸਨੂੰ ਆਪਣੇ ਨਾਲ ਲੈ ਕੇ ਗਿਆ ਸੀ। ਉਸਤੋਂ ਬਾਅਦ ਮੈਂ ਉਸਨੂੰ ਉਥੇ ਹੀ ਛੱਡ ਕੇ ਆਪਣੇ ਕੰਮ ਤੇ ਚਲਾ ਗਿਆ ਸੀ। ਪੁਲਿਸ ਨੇ ਇਸਤੋਂ ਬਾਅਦ ਕੋਈ ਤਫਤੀਸ਼ ਨਹੀਂ ਕੀਤੀ ਤੇ ਇਸਨੂੰ ਛੱਡ ਦਿੱਤਾ ਤੇ ਨਾਂ ਹੀ ਕੋਈ ਐਫ.ਆਈ.ਆਰ. ਦਰਜ ਕੀਤੀ। ਮਿਤੀ 21-08-2025 ਨੂੰ ਮੈਂ ਆਪਣੇ ਕੌਂਸਲਰ ਸਾਹਿਬ ਦੀ ਸਹਾਇਤਾ ਨਾਲ ਰਾਤ 08:45 ਨੂੰ ਐਫ.ਆਈ.ਆਰ. ਨੰਬਰ 0251 ਦਰਜ ਕੀਤੀ ਗਈ, ਜਿਸ ਵਿੱਚ ਪੁਲਿਸ ਨੇ ਇਹ ਦਰਜ ਕੀਤਾ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਣ ਲਈ ਸਕੂਲ ਪਾਇਆ ਹੋਇਆ ਹੈ ਤੇ ਮੇਰਾ ਬੱਚਾ ਕਿਧਰੇ ਚਲਾ ਗਿਆ ਹੈ ਤੇ ਵਾਪਸ ਨਹੀਂ ਆਇਆ। ਜਦਕਿ, ਮੇਰਾ ਬੱਚਾ ਬਿਲਕੁੱਲ ਸਿੱਦੜਾ ਹੈ, ਉਸਦਾ ਕੋਈ ਆਧਾਰ ਕਾਰਡ ਵੀ ਨਹੀਂ ਬਣਿਆ, ਇਸ ਕਰਕੇ ਅਸੀਂ ਉਸਨੂੰ ਕਿਤੇ ਸਕੂਲ ਵੀ ਦਾਖਲ ਨਹੀਂ ਕਰਵਾਇਆ ਹੋਇਆ। ਪਿਛਲੇ ਇੱਕ ਮਹੀਨੇ ਤੋਂ ਮੈਂ ਤੇ ਮੇਰੀ ਪਤਨੀ ਬਾਰ-ਬਾਰ ਥਾਣੇ ਦੇ ਚੱਕਰ ਲਗਾ ਰਹੇ ਹਾਂ ਅਤੇ ਏ.ਸੀ.ਪੀ. ਸੈਂਟਰਲ ਸ. ਅਮਨਦੀਪ ਸਿੰਘ ਜੀ ਨਾਲ ਵੀ ਮਾਮਲਾ ਧਿਆਨ ਵਿੱਚ ਲਿਆਂਦਾ ਪਰ ਪੁਲਿਸ ਨੇ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸ਼ਹਿਰ ਦੇ ਕੁੱਝ ਮੋਹਤਵਾਰ ਬੰਦਿਆ ਤੋਂ ਵੀ ਫੋਨ ਕਰਵਾ ਚੁੱਕੇ ਹਾਂ, ਬਾਵਜੂਦ ਇਸਦੇ ਮੈਂ ਬੇਵੱਸ ਹਾਂ। ਇਸੀ ਪ੍ਰੇਸ਼ਾਨੀ ਵਿੱਚ ਮੇਰੀ ਪਤਨੀ ਵੀ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਅਤੇ ਬੀਮਾਰ ਹੋ ਚੁੱਕੀ ਹੈ ਤੇ ਮੇਰੀ ਵੀ ਇਹ ਹਾਲਤ ਨਹੀਂ ਹੈ ਕਿ ਇਸ ਪਰੇਸ਼ਾਨੀ ਵਿੱਚ ਮੈਂ ਬਾਰ-ਬਾਰ ਥਾਣਿਆਂ ਦੇ ਚੱਕਰ ਲਗਾਵਾਂ। ਇਹ ਪੁਲਿਸ ਨੇ ਐਫ.ਆਈ.ਆਰ. ਸਕੂਲ ਵਿੱਚ ਪੜ੍ਹਦਾ ਕਿਉਂ ਦਰਜ ਕੀਤਾ ਹੈ, ਮੈਨੂੰ ਇਹ ਵੀ ਜਾਣਕਾਰੀ ਨਹੀਂ ਹੈ। ਮੈਨੂੰ ਖਦਸ਼ਾ ਹੈ ਕਿ ਇਸ ਪ੍ਰਵਾਸੀ ਨੇ ਹੁਣ ਤੱਕ ਮੇਰੇ ਬੱਚੇ ਨੂੰ ਕਿਤੇ ਵੇਚ ਦਿੱਤਾ ਹੈ ਜਾਂ ਉਸ ਨਾਲ ਕੋਈ ਅਣਹੋਣੀ ਘਟਨਾ ਨਾ ਕਰ ਦਿੱਤੀ ਹੋਵੇ। ਅੱਜ ਮੈਂ ਰੋਟਰੀ ਕਲੱਬ ਆਫ ਜਲੰਧਰ ਹੈਲਪਿੰਗ ਹੇਂਡਜ਼ ਤੋਂ ਵੀ ਮਦਦ ਮੰਗੀ ਸੀ, ਕਿਸੇ ਤਰੀਕੇ ਮੇਰੀ ਸੁਣਵਾਈ ਕਰਵਾਈ ਜਾਵੇ ਤਾਂ ਮੈਂ ਅੱਜ ਮੀਡੀਆ ਸਾਹਮਣੇ ਪਰੇਸ਼ਾਨੀ ਲੈ ਕੇ ਪਹੁੰਚਿਆ। ਮੇਰੀ ਮੀਡੀਆ ਦੁਆਰਾ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਮੇਰੀ ਮਦਦ ਕਰਦਿਆ ਮੇਰਾ ਬੱਚਾ ਲੱਭ ਕੇ ਮੈਨੂੰ ਵਾਪਸ ਦਵਾਇਆ ਜਾਵੇ ਜੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।