
ਜਲੰਧਰ() ਸਿੱਖ ਪੰਥ ਦੇ ਹੀਰਿਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜਿਨਾਂ ਨੇ ਸਿੱਖ ਕੌਮ ਦੀ ਸ਼ਾਨ ਨੂੰ ਉੱਚਾ ਚੁੱਕਦੇ ਹੋਏ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਜਿਸ ਤਰੀਕੇ ਨਾਲ ਪਾਰਲੀਮੈਂਟ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਉਸ ਨਾਲ ਸਿੱਖ ਪੰਥ ਦਾ ਸਿਰ ਫਕਰ ਨਾਲ ਉੱਚਾ ਹੋਇਆ ਹੈ। ਇਸ ਜਿੱਤ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਜਲੰਧਰ ਦੀ ਸਿਰਮੋਰ ਸੰਸਥਾ” ਸਿੱਖ ਤਾਲਮੇਲ ਕਮੇਟੀ” ਵੱਲੋਂ ਅਰਦਾਸ ਕਰਵਾਈ ਗਈ। ਜਿਸ ਵਿੱਚ ਸਮੂਹ ਮੈਂਬਰਾਂ ਵੱਲੋਂ ਸੰਗਤੀ ਰੂਪ ਵਿੱਚ “ਚੌਪਈ ਸਾਹਿਬ” ਜੀ ਦੇ ਪਾਠ ਕੀਤੇ ਗਏ। ਉਪਰੰਤ ਅਰਦਾਸ ਕਰਕੇ ਸੰਗਤਾਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ , ਪਰਮਪ੍ਰੀਤ ਸਿੰਘ ਵਿਟੀ (ਆਗਾਜ਼ ਐਨਜੀਓ), ਰਜਿੰਦਰ ਸਿੰਘ ਮਿਗਲਾਨੀ, ਗੁਰਵਿੰਦਰ ਸਿੰਘ ਸਿੱਧੂ, ਹਰਜੋਤ ਸਿੰਘ ਲੱਕੀ,ਤਜਿੰਦਰ ਸਿੰਘ( ਮੀਡੀਆ ਇੰਚਾਰਜ )ਸੰਤ ਨਗਰ , ਤੇ ਗੁਰਦੀਪ ਸਿੰਘ (ਕਾਲੀਆ ਕਲੋਨੀ )ਨੇ ਕਿਹਾ ਇਸ ਜਿੱਤ ਤੋਂ ਇਹ ਪਤਾ ਲੱਗਦਾ ਹੈ। ਕਿ ਗੁਰੂ ਸਾਹਿਬ ਖੁਦ ਅੰਗ ਸੰਗ ਹੋ ਕੇ ਕਲਾ ਵਰਤਾਉਂਦੇ ਹਨ। ਸਿੱਖ ਪੰਥ ਅਤੇ ਨਿਸ਼ਾਨ ਸਾਹਿਬ ਨੂੰ ਬੁਲੰਦ ਰੱਖਣ ਵਿੱਚ ਗੁਰੂ ਸਾਹਿਬ ਦੀ ਅਪਾਰ ਕਿਰਪਾ ਵਰਤ ਰਹੀ ਹੈ। ਇਸ ਜਿੱਤ ਤੋਂ ਬਾਅਦ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ ਇੱਕ ਨਿਸ਼ਾਨ ਸਾਹਿਬ ਦੀ ਛਤਰਛਾਇਆ ਹੇਠਾਂ ਇਕੱਠੇ ਹੋ ਜਾਣਾ ਚਾਹੀਦਾ ਹੈ। ਤੇ ਸਮੂਹ ਸਿੱਖਾਂ ਨੂੰ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਜੋਤ ਸਿੰਘ ਖਾਲਸਾ ,ਸਨੀ ਸਿੰਘ ਉਬਰਾਏ, ਹਰਪ੍ਰੀਤ ਸਿੰਘ ਸੋਨੂ ,ਜਸਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਰੋਬਿਨ, ਅਰਵਿੰਦਰ ਸਿੰਘ ਬਬਲੂ, ਲਖਵੀਰ ਸਿੰਘ ਲੱਕੀ , ਪਰਮਿੰਦਰ ਸਿੰਘ (ਦਸ਼ਮੇਸ਼ ਨਗਰ )ਹਰਪਾਲ ਸਿੰਘ ਪਾਲੀ ਚੱਡਾ , ਸੰਦੀਪ ਸਿੰਘ ਫੁੱਲ ,ਤਰਸੇਮ ਸਿੰਘ, ਹਰਪ੍ਰੀਤ ਸਿੰਘ ਸੋਨੂ ,ਹਰਵਿੰਦਰ ਸਿੰਘ ਚਿੱਟਕਾਰਾ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ,ਮਨਪ੍ਰੀਤ ਸਿੰਘ ਬਿੰਦਰਾ , ਗੁਰਵਿੰਦਰ ਸਿੰਘ ਨਾਗੀ, ਤਜਿੰਦਰ ਸਿੰਘ ਕੰਡਾ, ਰਮਿੰਦਰ ਸਿੰਘ ਆਦੀ ਹਾਜ਼ਰ ਸਨ