ਚੰਡੀਗੜ੍ਹ, 12 ਸਤੰਬਰ ()– ਭਾਜਪਾ ਪੰਜਾਬ ਦੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸ਼ ਭਰ ਦੇ ਕਿਸਾਨਾਂ ਲਈ ਕਈ ਸਕੀਮਾਂ ਅਤੇ ਯੋਜਨਾਵਾਂ ਚਲਾਈਆ ਜਾ ਰਹੀਆ ਹਨ, ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਮੋਦੀ ਸਰਕਾਰ ਦੀ ਕਿਸਾਨੀ ਨਾਲ ਸੰਬੰਧਿਤ ਸਕੀਮਾਂ ਅਤੇ ਯੋਜਨਾਵਾਂ ਨੂੰ ਹਾਸਿਲ ਕਰਨ ਵਿਚ ਕੋਈ ਸਮੱਸਿਆ ਜਾਂ ਅੜਚਨ ਪੇਸ਼ ਆਉਂਦੀ ਹੈ, ਤਾਂ ਉਹ ਪੰਜਾਬ ਬੀਜੇਪੀ ਆਗੂਆਂ ਨਾਲ ਸੰਪਰਕ ਵੀ ਕਰ ਸਕਦੇ ਹਨ ।
ਨੈਨੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ ਅਤੇ ਪੀ.ਐੱਮ. ਕਿਸਾਨ ਸਨਮਾਨ ਨਿਧੀ ਤਹਿਤ ਸਾਲਾਨਾ 6,000 ਰੁਪਏ ਦਾ ਭੱਤਾ, ਖੇਤੀ ਨਾਲ ਸੰਬੰਧਤ ਸੰਦਾ ਤੇ ਸਬਸਿਡੀ, ਸੋਲਰ ਪੰਪ ਲਈ ਸਬਸਿਡੀ, ਫ਼ਸਲਾਂ ਦੀ ਸਬਸਿਡੀ, ਫ਼ਸਲਾਂ ਦਾ ਬੀਮਾ, ਸਾਉਣੀ ਦੇ ਸੀਜ਼ਨ ਲਈ 1.08 ਲੱਖ ਕਰੋੜ ਰੁਪਏ ਦੀ ਖਾਦ ਸਬਸਿਡੀ ਆਦਿ ਯੋਜਨਾਵਾਂ ਸ਼ਾਮਿਲ ਹਨ। ਉਨ੍ਹਾਂ ਕਿਸਾਨਾਂ ਨੂੰ ਮੋਦੀ ਸਰਕਾਰ ਦੀ ਹਰੇਕ ਸਕੀਮ ਅਤੇ ਯੋਜਨਾ ਦਾ ਫਾਇਦਾ ਚੁੱਕਣ ਦੀ ਅਪੀਲ ਕੀਤੀ ਅਤੇ ਕਿਹਾ ਕਿਹਾ ਕਿ ਜੇਕਰ ਉਨਾਂ ਨੂੰ ਇਸ ਲਈ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸਿੱਧਾ ਸਾਡੇ ਨਾਲ ਸੰਪਰਕ ਕਰਨ।
ਉਨਾਂ ਕਿਹਾ ਕਿਹਾ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਨੂੰ ਮੋਦੀ ਸਰਕਾਰ ਵਲੋਂ ਮਿਲਣ ਵਾਲੀ ਸਕੀਮਾਂ ਤੋਂ ਅਣਜਾਣ ਰੱਖ ਕੇ ਉਨਾਂ ਨੂੰ ਖੁਸ਼ਹਾਲ ਰੱਖਣ ਦੀ ਬਜਾਏ ਨਾਮੋਸ਼ੀ ਵੱਲ ਧੱਕ ਰਹੀ ਹੈ, ਜਿਸਦੇ ਚਲਦਿਆਂ ਪੰਜਾਬ ਵਿਚ ਕਿਸਾਨ ਆਏ ਦਿਨ ਧਰਨੇ ਪ੍ਰਦਰਸ਼ਨ ਲਈ ਮਜਬੂਰ ਹਨ।
ਅਖੀਰ ਵਿਚ ਉਨਾਂ ਪੀਐਮ ਕੁਸੁਮ ਯੋਜਨਾ ਬਾਰੇ ਅਵਗਤ ਕਰਵਾਇਆ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਨੂੰ ਉਤਥਾਨ ਮਹਾਭਿਆਨ (ਪੀਐਮ ਕੁਸੁਮ) ਯੋਜਨਾ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਭਾਰਤ ਭਰ ਵਿੱਚ ਸੋਲਰ ਪੰਪਾਂ ਅਤੇ ਗਰਿੱਡ ਨਾਲ ਜੁੜੇ ਸੋਲਰ ਅਤੇ ਹੋਰ ਨਵਿਆਉਣਯੋਗ ਪਾਵਰ ਪਲਾਂਟਾਂ ਦੀ ਸਥਾਪਨਾ ਦੀ ਸਹੂਲਤ ਲਈ ਲਾਂਚ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਤਥਾਨ ਮਹਾਭਿਆਨ ਯੋਜਨਾ ਇੱਕ ਅਜਿਹਾ ਪ੍ਰੋਗਰਾਮ ਹੈ ਜਿਸਦਾ ਉਦੇਸ਼ ਭਾਰਤ ਵਿੱਚ ਕਿਸਾਨਾਂ ਨੂੰ ਸੂਰਜੀ ਊਰਜਾ ਰਾਹੀਂ ਊਰਜਾ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਖੁਦ ਅਤੇ ਆਪਣੇ ਸਾਥੀ ਕਿਸਾਨਾਂ ਦੇ ਇਸ ਯੋਜਨਾ ਲਈ ਵਡੇ ਪੱਧਰ ਇਸ ਯੋਜਨਾ ਲਈ ਫਾਰਮ ਭਰਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।