ਜਲੰਧਰ, 18 ਮਾਰਚ: ਪੰਜਾਬੀ ਫ਼ਿਲਮੀ ਦੁਨੀਆ ਵਿੱਚ ਹਾਸਿਆਂ ਅਤੇ ਸਮਾਜਿਕ ਜਾਗਰੂਕਤਾ ਦਾ ਸ਼ਾਨਦਾਰ ਮੇਲ ਬਣਾਉਂਦੀ ਆਉਣ ਵਾਲੀ ਫਿਲਮ “ਭਾਜੀ ਹੋ ਗਏ ਰਾਜੀ” ਬਾਰੇ ਅੱਜ ਪ੍ਰੈੱਸ ਕਲੱਬ, ਜਲੰਧਰ ਵਿਖੇ ਪ੍ਰੈਸ ਮੀਟ ਕੀਤੀ ਗਈ ਇਸ ਫਿਲਮ ਨੂੰ ਸ਼ੁਗਲੀ ਜੁਗਲੀ ਅਤੇ ਜੀ.ਐਸ. ਭਾਜੀ ਨੇ ਪ੍ਰਸਤੁਤ ਕੀਤਾ ਹੈ। ਫਿਲਮ ਦੀ ਕਹਾਣੀ ਹੱਸ-ਹੱਸ ਕੇ ਲੋਟਪੋਟ ਕਰਾਉਣ ਦੇ ਨਾਲ, ਵਿਦੇਸ਼ ਜਾਣ ਦੀ ਲਾਲਸਾ ਵਿੱਚ ਗੈਰਕਾਨੂੰਨੀ ਰਸਤੇ ਅਪਣਾਉਣ ਵਾਲੇ ਨੌਜਵਾਨਾਂ ਲਈ ਇਕ ਮਹੱਤਵਪੂਰਨ ਸੁਨੇਹਾ ਵੀ ਪੇਸ਼ ਕਰਦੀ ਹੈ।

ਭਾਜੀ ਹੋ ਗਏ ਰਾਜੀ ਵਿੱਚ ਦਰਸਾਇਆ ਗਿਆ ਹੈ ਕਿ ਗੈਰਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਿਵੇਂ ਇੱਕ ਨੌਜਵਾਨ ਦੀ ਜ਼ਿੰਦਗੀ ਉਲਟ ਸਕਦੀ ਹੈ। ਫਿਲਮ ਹਾਸਿਆਂ ਰਾਹੀਂ ਸਮਾਜ ਨੂੰ ਇਹ ਜਾਗਰੂਕਤਾ ਦਿੰਦੀ ਹੈ ਕਿ ਨੌਜਵਾਨ ਆਪਣਾ ਭਵਿੱਖ ਕਨੂੰਨੀ ਤੇ ਜ਼ਿੰਮੇਵਾਰ ਫੈਸਲਿਆਂ ਰਾਹੀਂ ਸਵਾਰੇਂ।

ਪ੍ਰੈੱਸ ਮੀਟ ਵਿੱਚ ਮਸ਼ਹੂਰ ਹਾਸੇਕਲਾਕਾਰ ਰੌਣਕੀ ਰਾਮ ਜੀ ਨੇ ਮੁੱਖਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਅੰਗ ਅਤੇ ਹਾਸੇ ਰਾਹੀਂ ਦਰਸ਼ਕਾਂ ਨੂੰ ਖੂਬ ਮਨੋਰੰਜਿਤ ਕੀਤਾ। ਉਨ੍ਹਾਂ ਦੀ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਹੋਰ ਵਧ ਗਈ। ਫਿਲਮ ਦੀ ਕਾਸਟ:

ਜੀ.ਐਸ. ਭਾਜੀ, ਸ਼ੁਗਲੀ ਜੁਗਲੀ, ਭੋਟੂ ਸ਼ਾਹ, ਘੁਲੇ ਸ਼ਾਹ, ਡਿਪਟੀ ਰਾਜਾ, ਨੀਟੂ ਸ਼ਟਰਾਂ ਵਾਲਾ, ਦਿਲਪ੍ਰੀਤ, ਭੋਲਾ ਪੱਕੇ ਕਨੇਡਾ ਵਾਲਾ, ਰਾਜਕੁਮਾਰ ਹਨੇਰਾ, ਅਨਿਲ ਭਾਖੜੀ, ਪੂਜਾ ਕੌਸ਼ਲ, ਪੁਸ਼ਪਿੰਦਰ ਕੌਰ, ਸੋਨਿਕਾ ਚੋਹਾਨ, ਜੋਗਾ ਸ਼ਾਹਕੋਟ ਗੋਗਾ ਗਾਇਕ: ਦਲਵਿੰਦਰ ਦਿਆਲਪੁਰੀ

ਫਿਲਮ ਦੇ ਨਿਰਮਾਤਾਵਾਂ ਨੇ ਆਸ ਜਤਾਈ ਕਿ ਇਹ ਫਿਲਮ ਹਾਸਿਆਂ ਦੇ ਨਾਲ-ਨਾਲ ਸਮਾਜ ਵਿੱਚ ਇਕ ਜਾਗਰੂਕਤਾ ਲਿਆਉਣ ਵਿੱਚ ਵੀ ਸਫਲ ਹੋਏਗੀ। ਸਾਰੇ ਮੀਡੀਆ ਸਾਥੀਆਂ ਦਾ ਸਹਿਯੋਗ ਇਸ ਮੁਹਿੰਮ ਲਈ ਬਹੁਤ ਮਹੱਤਵਪੂਰਨ ਹੈ।

ਭਾਜੀ ਹੋ ਗਏ ਰਾਜੀ ਦੀ ਸਾਰੀ ਟੀਮ ਵਲੋਂ ਪ੍ਰੈਸ ਦੇ ਸਾਰੇ ਮੇਮ੍ਬਰਸ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।