ਜਲੰਧਰ()ਹਰ ਮਹੀਨੇ ਦੀ ਤਰ੍ਹਾਂ ਆਟੋ ਡੀਲਰਸ ਐਸੋਸੀਏਸ਼ਨ ਵੱਲੋਂ ਭਾਦੋ ਮਹੀਨੇ ਦੀ ਸੰਗਰਾਂਦ ਤੇ ਖੀਰ, ਪੂੜਿਆਂ ਦਾ ਲੰਗਰ ਪੁਲੀ ਅਲੀ ਮੁਹੱਲਾ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ, ਬੋਵੀ ਬਹਿਲ ,ਸ਼ੁਭਮ ਚੌਹਾਨ ਤੇ ਮਨਪ੍ਰੀਤ ਸਿੰਘ ਬਿੰਦਰਾ ਨੇ ਕਿਹਾ । ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸੇਵਾ ਨੂੰ ਬਹੁਤ ਹੀ ਮਹਾਨਤਾ ਦਿੱਤੀ ਹੈ। ਸਮੁੱਚੇ ਮੈਂਬਰ ਧਰਮ ਜਾਤ ਤੋਂ ਉੱਪਰ ਉੱਠ ਕੇ ਸੰਗਤਾਂ ਦੀ ਸੇਵਾ ਕਰਕੇ ਕਰਦੇ ਹਨ ।ਜਿਸ ਨਾਲ ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰਕ ਸਾਂਝ ਵੱਧਦੀ ਹੈ। ਇਸ ਮੌਕੇ ਤੇ ਸੇਵਾ ਕਰਨ ਵਾਲਿਆਂ ਵਿੱਚ ਸੰਜੀਵ ਕੁਮਾਰ, ਆਤਮ ਪ੍ਰਕਾਸ਼, ਮਨਵਿੰਦਰ ਸਿੰਘ ਭਾਟੀਆ, ਰਾਜੂ ਜੀ, ਲੱਕੀ ਸਿੱਕਾ ,ਗੁਰਮੀਤ ਸਿੰਘ ਭਾਟੀਆ, ਵਿੱਕੀ ਸਿੱਕਾ, ਡੈਮੀ ਬਤਰਾ, ਹਰਨੇਕ ਸਿੰਘ ਨੇਕੀ ਆਦੀ ਸ਼ਾਮਿਲ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।