ਦਿੱਲੀ: ਭਾਰਤ ਦੇਸ਼ ਦੇ ਸੰਵਿਧਾਨ ਨੂੰ ਮਨਜ਼ੂਰ ਹੋਇਆਂ ਅੱਜ 74 ਸਾਲ ਹੋ ਗਏ ਹਨ। 26 ਨਵੰਬਰ 1949 ਨੂੰ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਦਵਾਰਾ ਲਿਖਿਆ ਹੋਇਆ ਸੰਵਿਧਾਨ ਮੰਜੂਰ ਹੋਇਆ ਅਤੇ 1950 ਤੋਂ ਲਾਗੂ ਕੀਤਾ ਗਿਆ। ਵਿਸ਼ਵ ਦਾ ਸਭ ਤੋਂ ਵੱਡਾ ਗਣਤੰਤਰ ਬਾਬਾ ਸਾਹਿਬ ਅੰਬੇਡਕਰ ਦਵਾਰਾ ਲਿਖੇ ਸੰਵਿਧਾਨ ਅਨੁਸਾਰ ਪਿਛਲੇ 74 ਸਾਲਾਂ ਤੋਂ ਨਾ ਸਿਰਫ ਸਫਲਤਾ ਪੂਰਵਕ ਚੱਲ ਰਿਹਾ ਹੈ ਬਲਕਿ ਦੇਸ਼ ਤਰੱਕੀ ਕਰ ਰਿਹਾ ਹੈ ਤੇ ਮੁੜ ਵਿਸ਼ਵ ਗੁਰੂ ਬਣਨ ਦੇ ਸੁਪਨੇ ਲੈ ਰਿਹਾ ਹੈ। ਬਾਬਾ ਸਾਹਿਬ ਨੇ 62 ਦੇਸ਼ਾਂ ਦੇ ਸੰਵਿਧਾਨ ਪੜ੍ਹੇ ਅਤੇ ਦੋ ਸਾਲ ਗਿਆਰਾਂ ਮਹੀਨੇ ਅਠਾਰਾਂ ਦਿਨ ਲਾ ਕੇ ਇਹ ਸੰਵਿਧਾਨ ਰਚਿਆ। ਦੇਸ਼ ਦਾ ਸੰਵਿਧਾਨ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਦੀ ਗੱਲ ਪਹਿਲੇ ਸਫ਼ੇ ਤੇ ਹੀ ਕਰਦਾ ਹੈ।
ਦੇਸ਼ ਦਾ ਸੰਵਿਧਾਨ ਸਾਰੇ ਭਾਈਚਾਰਿਆਂ ਅਤੇ ਹਰ ਨਾਗਰਿਕ ਲਈ ਸਭ ਤੋਂ ਪਵਿੱਤਰ ਗ੍ਰੰਥ ਹੈ। ਤੁਸੀ ਵਿਆਹ ਜਿਸ ਮਰਜ਼ੀ ਰਸਮਾਂ ਨਾਲ ਕਰ ਸਕਦੇ ਹੋ ਪਰ ਵਿਆਹ ਦਾ ਤਲਾਕ ਸਿਰਫ ਸੰਵਿਧਾਨ ਅਨੁਸਾਰ ਅਦਾਲਤ ਹੀ ਕਰ ਸਕਦੀ ਹੈ। ਤਿੰਨ ਤਲਾਕ ਦੀ ਪ੍ਰਥਾ ਖ਼ਤਮ ਹੋਈ, ਧਾਰਾ 370 ਖਤਮ, ਰਾਖਵਾਂਕਰਣ ਜੰਮੂ ਕਸ਼ਮੀਰ ਵਿੱਚ ਵੀ ਲਾਗੂ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਪਹਿਲੀ ਵਾਰ ਦੇਸ਼ ਦੇ ਸੰਵਿਧਾਨ ਦੀ ਸੌਂਹ ਚੁੱਕੀ। ਸੰਵਿਧਾਨ ਦੀ ਤਾਕਤ ਹੀ ਦੇਸ਼ ਦੀ ਤਾਕਤ ਹੈ। ਐਸ ਆਰ
ਲੱਧੜ ਸਾਬਕਾ ਆਈ ਏ ਐਸ , ਉਹਨਾਂ ਦੇ ਸਪੁੱਤਰ ਗੌਤਮ, ਭਰਾ ਰਣਜੀਤ ਲੱਧੜ ਨੇ ਦਿਲੀ ਜਾ ਕੇ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਸੰਵਿਧਾਨ ਦਿਵਸ ਮਨਾਇਆ ਅਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਸਾਹਿਬ ਨੂੰ ਪੜਨ ਅਤੇ ਸਮਝਣ। ਦੇਸ਼ ਨੂੰ
ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਲਈ ਬਾਬਾ ਸਾਹਿਬ ਅੰਬੇਡਕਰ ਦਾ ਲਿਖਿਆ ਸੰਵਿਧਾਨ ਲਾਗੂ ਕਰਨਾ ਇੱਕੋ ਇੱਕ ਰਾਸਤਾ ਹੈ। ਸ੍ਰੀ ਲੱਧੜ ਕੌਮੀ ਭਾਜਪਾ ਮਹਾਮੰਤਰੀ ਸ੍ਰੀ ਤਰੁਨ ਚੁੱਘ ਅਤੇ ਕੌਮੀ ਅਨੁਸੂਚਿਤ ਜਾਤੀ ਪ੍ਰਧਾਨ ਲਾਲ ਸਿੰਘ ਆਰੀਆ ਨੂੰ ਵੀ ਮਿਲੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।