ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਕੁਲਦੀਪ ਸਿੰਘ ਚਾਹਲ ਆਈ ਪੀ ਐੱਸ, ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ, ਜਸਕਿਰਨਜੀਤ ਸਿੰਘ ਤੇਜਾ ਪੀਪੀਐਸ, ਡੀਸੀਪੀ ਇਨਵੈਸਟੀਗੇਸ਼ਨ ਜੀ ਦੀ ਅਗਵਾਈ ਹੇਠ  ਅਦਿੱਤਿਆ ਆਈ ਪੀ ਐਸ, ਏਡੀਸੀਪੀ ਸਿਟੀ 2 ਅਤੇ ਏ ਸੀ ਪੀ ਨੋਰਥ ਦਮਨਬੀਰ ਸਿੰਘ ਪੀ ਪੀ ਐਸ, ਨਿਰਮਲ ਸਿੰਘ ਪੀਪੀਐਸ,  ਬਬਨਦੀਪ ਸਿੰਘ ਪੀਪੀਐਸਹਰਿੰਦਰ ਸਿੰਘ ਗਿੱਲ ਪੀਪੀਐਸ ਅਤੇ ਆਰ ਏ ਐਫ ਦੇ ਕਮਾਂਡੈਂਟ, ਡਿਪਟੀ ਕਮਾਂਡੈਂਟ ਨਾਲ ਭਾਰੀ ਪੁਲਿਸ ਬਲ ਪੈਰਾ ਮਿਲਟਰੀ ਫੋਰਸ ਅਤੇ ਕਮਿਸ਼ਨਰੇਟ ਦੇ ਹੋਰ ਪੁਲਿਸ ਆਫੀਸਰਜ਼ ਅਤੇ ਥਾਣਾ ਪੁਲਿਸ ਦੇ ਨਾਲ ਫਲੈਗ ਮਾਰਚ ਕੀਤਾ ਗਿਆ ਜੋ ਕਿ  ਰਾਮ ਚੌਂਕ (PNB Chowk)ਜਲੰਧਰ ਤੋਂ ਸ਼ੁਰੂ ਹੋ ਕੇ ਜੋਤੀ ਚੌਕ,ਜੇਲ ਚੌਕ ਤੋਂ ਪਟੇਲ ਚੌਕ ਪੁਜਾ।
ਮਾਨਯੋਗ ਡੀਸੀਪੀ ਸਾਹਿਬ ਨੇ ਆਖਿਆ ਕਿ ਸ਼ਹਿਰ ਦਾ ਮਾਹੌਲ ਸੁਖਾਵਾਂ ਹੈ। ਲਾਅ ਐਂਡ ਆਰਡਰ ਦੀ ਸਥਿਤੀ ਕੰਟਰੋਲ ਵਿੱਚ ਹੈ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਫੈਲਾਉਣ ਵਾਲਿਆਂ ਅਤੇ ਮਾੜੇ ਅਨਸਰਾਂ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਤੇ ਦੇਣ। ਸ਼ਹਿਰ ਵਿਚ ਸ਼ੱਕੀ ਪੁਰਸ਼ਾਂ, ਮਾੜੇ ਅਨਸਰਾਂ ਅਤੇ ਵਹੀਕਲਾਂ ਦੀ ਚੈਕਿੰਗ ਬਾਰ-ਬਾਰ ਕੀਤੀ ਜਾ ਰਹੀ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।