
ਮੋਹਾਲੀ ()16/07/2025
ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਰਤਨ ਗਰੁੱਪ ਆਫ ਕਾਲਜ ਵੱਲੋ ਨਸ਼ਾ ਮੁਕਤੀ ਪ੍ਰੋਗਰਾਮ “ਸਾਥੀਓ ਜਾਗੋ ਨਸ਼ੇ ਤਿਆਗੋ” ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।ਰਤਨ ਗਰੁੱਪ ਆਫ ਕਾਲਜ ਸੋਹਾਨਾ ਵਿੱਚ ਪਹੁੰਚਣ ਤੇ
ਹਰਦੇਵ ਸਿੰਘ ਉੱਭਾ ਨੇ ਮਾਨਯੋਗ ਗਵਰਨਰ ਸਾਹਿਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਤੇ ਹੋਰ ਮਾਨਯੋਗ ਤੇ ਸਤਿਕਾਰਤ ਸਖਸ਼ੀਅਤਾ, ਪੰਚਾ, ਸਰਪੰਚਾ ਨੂੰ ਮੰਚ ਤੋ ਜੀ ਆਇਆ ਆਖਿਆ ਤੇ ਸਵਾਗਤ ਕੀਤਾ ।ਕਾਲਜ ਦੇ ਐਮਡੀ ਸੁੰਦਰ ਲਾਲ,ਕਾਰਤਿਕ ਮੈਡਮ ਸੰਗੀਤਾ ਤੇ ਕਾਲਜ ਦੇ ਸਟਾਫ ਵੱਲੋ ਗਵਰਨਰ ਸਾਹਿਬ ,ਡੀਸੀ ਮੋਹਾਲੀ ਕੋਮਲ ਮਿੱਤਲ ,ਐਸਐਸਪੀ ਹਰਮਨਦੀਪ ਸਿੰਘ ਹੰਸ,ਲਲਿਤ ਜੈਨ ਆਈਏਐਸ ਨੂੰ ਸਨਮਾਨਿਤ ਕੀਤਾ ਗਿਆ।ਮਾਣਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੇ ਨਸ਼ਾ ਮੁਕਤੀ ਪ੍ਰੋਗਰਾਮ ਵਿੱਚ ਪਹੁੰਚੇ ਪੰਚਾ ਸਰਪੰਚਾ,ਇਲਾਕਾ ਨਿਵਾਸੀਆ, ਸਟੂਡੈਂਟਸ ਤੇ ਹੋਰ ਸਖਸ਼ੀਅਤਾ ਨੂੰ ਮੰਚ ਤੋ ਨਸ਼ਾ ਮੁਕਤੀ ਦੀ ਸਹੁੰ ਚੁਕਾਈ ਤੇ ਚੰਗੇ ਸਮਾਜਿਕ ਕੰਮ ਕਰਨ ਵਾਲਿਆ ਨੂੰ ਸਨਮਾਨਿਤ ਕੀਤਾ ।ਇਸ ਮੌਕੇ ਤੇ ਪਰਵਿੰਦਰ ਸਿੰਘ ਸੋਹਾਣਾ,ਲਲਿਤ ਜੈਨ ਆਈਏਐਸ, ਅਸ਼ੋਕ ਝਾਅ, ਸਲਿੰਦਰ ਆਨੰਦ, ਹਰਸਿਮਰਨ ਸਿੰਘ ਬੱਲ ਡੀਐਸਪੀ,ਅਸ਼ਵਨੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।