
ਮਿਤੀ 19 ਮਈ ਨੂੰ ਦਿਨ ਸੋਮਵਾਰ ਨੂੰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਦਿੱਲੀ ਬਾਰਡਰ ਸ਼ਹੀਦ ਕਿਸਾਨ ਮਜ਼ਦੂਰ ਪਰਿਵਾਰਾਂ ਦੀ ਮੀਟਿੰਗ ਸ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੀ ਯੋਗ ਅਗਵਾਈ ਹੇਠ ਕੀਤੀ ਗਈ।ਇਸ ਮੀਟਿੰਗ ਵਿੱਚ ਪ੍ਰਿੰਸੀਪਲ ਪ੍ਰੋ ਅਮਨਦੀਪ ਕੌਰ ਅਕਾਲ ਡਿਗਰੀ ਕਾਲਜ , ਰੂਪ ਸਿੰਘ ਸ਼ੇਰੋਂ ਕੌਂਸਲ ਮੈਂਬਰ, ਪ੍ਰੋ ਅਰਨਿੰਦਰ ਕੌਰ, ਦਰਬਾਰਾ ਸਿੰਘ ਸਿੱਧੂ ਆਤਮ ਪ੍ਰਕਾਸ ਸੋਸ਼ਲ ਵੇਲਫੈਅਰ ਕੌਂਸਲਰ ਲੁਧਿਆਣਾ ,ਸੁਭਾਸ਼ ਚੰਦ ਸ਼ਰਮਾ ਦਿੱਲੀ ਸ਼ਹੀਦ ਕਿਸਾਨ ਮਜ਼ਦੂਰ ਕਮੇਟੀ ਪੰਜਾਬ, ਸਰਦਾਰ ਗੁਰਜੰਟ ਸਿੰਘ ਦੁੱਗਾ ਕੌਂਸਲ ਮੈਂਬਰ, ਅਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸ਼ਹੀਦ ਪਰਿਵਾਰਾਂ ਦੇ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਕਿਹਾ ਗਿਆ ਕਿ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਤੋਂ ਵਾਂਝੇ ਪਰਿਵਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ । ‘ਸੀ’ ਕੈਟਾਗਰੀ ਵਿੱਚ ਨੌਕਰੀ ਪ੍ਰਾਪਤ ਵਿਅਕਤੀਆਂ ਨੂੰ ਤਰਸ ਦੀ ਆਧਾਰ ‘ਤੇ ਮਿਲੀ ਨੌਕਰੀ ਵਿੱਚ ਟਾਈਪਿੰਗ ਟੈਸਟ ਤੋਂ ਛੂਟ ਦਿੱਤੀ ਜਾਵੇ। ਇਸ ਸਬੰਧੀ ਪਤੀ ਅਤੇ ਪਤਨੀ ਨੂੰ ਪਹਿਲਾਂ ਹੀ ਛੋਟ ਦਿੱਤੀ ਹੋਈ ਹੈ। ਸੋ ਸਰਕਾਰ ਤੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਸ਼ਹੀਦਾਂ ਦੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਵੀ ਟਾਈਪਿੰਗ ਟੈਸਟ ਤੋਂ ਛੂਟ ਦਿੱਤੀ ਜਾਵੇ ।ਪੰਜਾਬ ਸਰਕਾਰ ਵੱਲੋਂ ਸਾਲ 2011 ਵਿੱਚ (23-12-2011) ਪਿੱਠ ਅੰਕਣ ਨੰਬਰ 13-12-96- 3 pp/1589 ਇਹਨਾਂ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਪਰਸੋਨਲ ਵਿਭਾਗ (ਪੀ.ਪੀ -2 ਸਾਖਾ) ਪੱਤਰ ਨੰਬਰ ਦਾ 21/62/2010-3 ਇ.ਪ੍ਰ.2/1401
ਮਿਤੀ 23-12-11 ਇਸ ਦੇ ਆਧਾਰ ਤੇ ਪਹਿਲਾਂ ਹੀ ਤਰਸ ਦੇ ਆਧਾਰ ਤੇ ਪਹਿਲਾਂ ਵੀ ਟਾਈਪਿੰਗ ਟੈਸਟ ਵਿੱਚ 120 ਘੰਟਿਆਂ ਦਾ ਸਰਕਾਰੀ ਅਦਾਰੇ ਵਿੱਚ ਟਾਈਪਿੰਗ ਸਿਖਾਉਣ ਦੀ ਟ੍ਰੇਨਿੰਗ ਦੇਣ ਉਪਰੰਤ ਉਹਨਾਂ ਨੂੰ ਟਾਈਪਿੰਗ ਟੈਸਟ ਵਿੱਚ ਛੋਟ ਦਿੱਤੀ ਗਈ ਸੀ। ਇਸ ਲਈ ਸਾਡੀ ਇਹ ਮੰਗ ਹੈ ਕਿ (MG51PA) ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ ਪੰਜਾਬ) 120 ਘੰਟਿਆਂ ਦੀ ਟ੍ਰੇਨਿੰਗ ਦਿੱਤੀ ਜਾਵੇ ਅਤੇ ਸਰਟੀਫਿਕੇਟ ਦੇਣ ਉਪਰੰਤ ਸਾਡੇ ਸਾਰੇ ਭੱਤੇ ਜੋ ਪਹਿਲਾਂ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਹਨ ਉਹ ਵੀ ਦਿੱਤੇ ਜਾਣ ਅਤੇ ਟਾਈਪਿੰਗ ਟੈਸਟ ਤੋਂ ਛੂਟ ਦਿੱਤੀ ਜਾਵੇ। ਇਸ ਤੋਂ ਇਲਾਵਾ ਤਰਸ ਦੇ ਅਧਾਰ ਤੇ ਦਿੱਤੀਆਂ ਨੌਕਰੀਆਂ ਵਿੱਚੋ ਕੁਝ ਲੜਕੇ ਲੜਕੀਆਂ ਨੂੰ ਆਪਣੇ ਘਰ ਤੋਂ ਬਹੁਤ ਦੂਰ ਨੌਕਰੀਆਂ ਦਿੱਤੀਆਂ ਗਈਆਂ ਹਨ ਸੋ ਸਰਕਾਰ ਅੱਗੇ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਰਿਹਾਇਸ਼ ਦੇ ਨੇੜੇ ਬਦਲੀਆਂ ਕੀਤੀਆਂ ਜਾਣ ਤਾਂ ਜੋ ਉਹਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੀਟਿੰਗ ਵਿੱਚ ਦਰਸ਼ਨ ਸਿੰਘ, ਜਰਨੈਲ ਸਿੰਘ, ਮਨਜੀਤ ਕੁਮਾਰ, ਰੂਪ ਸਿੰਘ ਸ਼ੇਰੋ, ਜਸ਼ਨਪ੍ਰੀਤ ਕੌਰ, ਗੁਰਪ੍ਰੀਤ ਕੌਰ ,ਸੰਦੀਪ ਕੌਰ, ਗੁਰਿੰਦਰ ਕੌਰ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ ਅਤੇ ਹੋਰ ਬਹੁਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਅਤੇ ਅਕਾਲ ਕਾਲਜ ਕੌਂਸਲ ਦੇ ਅਹੁਦੇਦਾਰ ਮੋਜੂਦ ਸਨ।