
ਜਲੰਧਰ()ਬੀਤੀ ਰਾਤ ਸੰਘਣੀ ਆਬਾਦੀ ਵਾਲਾ ਮੁਹੱਲਾ ਮਖਦੂਮਪੁਰਾ ਵਿੱਚ ਮਕਾਨ ਨੰਬਰ ਐਸਐਨ 51 ਬੀ ਦੇ ਬਾਹਰ ਲੱਗੇ ਬਿਜਲੀ ਦੇ ਖੰਬੇ ਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗ ਗਈ। ਜਿਸ ਤੇ ਉੱਥੇ ਲੱਗਿਆ ਬਿਜਲੀ ਅਤੇ ਇੰਟਰਨੈਟ ਦੀਆਂ ਲੱਗੀਆਂ ਸਾਰੀਆਂ ਤਾਰਾਂ ਸੜ ਕੇ ਸਵਾਹ ਹੋ ਗਈਆਂ। ਨਾਲ ਹੀ ਉੱਥੇ ਥੱਲੇ ਖੜੀਆਂ ਗੱਡੀਆਂ ਨੂੰ ਬੜੀ ਮੁਸ਼ਕਿਲ ਨਾਲ ਬਚਾਇਆ ਗਿਆ। ਇੰਦਰਪ੍ਰੀਤ ਸਿੰਘ ਵਾਸੀ ਐਸ ਐਨ 51 ਬੀ ਨੇ ਦੱਸਿਆ ਕਿ ਰਾਤ ਨੂੰ ਚੱਲੀ ਤੇਜ਼ ਹਨੇਰੀ ਕਾਰਨ ਖੰਬੇ ਦੇ ਉੱਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਹੋ ਗਿਆ ।ਜਿਸ ਤੇ ਖੰਬੇ ਤੇ ਲੱਗੀ ਬਿਜਲੀ ਦੀਆਂ ਅਤੇ ਇੰਟਰਨੈਟ ਦੀਆਂ ਤਾਰਾਂ ਨੂੰ ਭਿਆਨਕ ਅੱਗ ਲੱਗ ਗਈ ਜਿਸ ਤੇ ਉਹਨਾਂ ਵੱਲੋਂ ਫਾਇਰ ਗੇਟ ਨੂੰ ਫੋਨ ਕੀਤਾ ਗਿਆ ਤੇ ਫਾਇਰ ਗੇਟ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਬੜੀ ਮੁਸ਼ਕਿਲ ਅੱਗ ਨੂੰ ਬੁਝਾਇਆ ਉਹਨਾਂ ਨਾਲ ਇਹ ਵੀ ਦੱਸਿਆ ਕਿ ਕੁਛ ਚੰਗਾਰੀਆਂ ਉਹਨਾਂ ਦੇ ਘਰ ਵੱਲ ਵੀ ਗਈਆਂ ਜਿਸ ਤੇ ਉਹਨਾਂ ਬੜੀ ਮੁਸ਼ਕਿਲ ਨਾਲ ਆਪਣੇ ਘਰ ਦਾ ਬਚਾਅ ਕੀਤਾ। ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਬਿਜਲੀ ਦਾ ਖੰਭਾ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਲੱਗਾ ਪਿਆ ਹੈ ਤੇ ਇਸ ਉੱਤੇ ਮੇਨ ਤਾਰਾਂ ਬਿਜਲੀ ਦੀਆਂ ਜਾ ਰਹੀਆਂ ਹਨ ਜਿਸ ਕਾਰਨ ਅੱਗ ਦਾ ਖਤਰਾ ਬਣਿਆ ਹੀ ਰਹਿੰਦਾ ਹੈ।ਮੁਹੱਲਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਨੂੰ ਮੰਗ ਕੀਤੀ ਹੈ ਕਿ ਇਸ ਖੰਬੇ ਨੂੰ ਇਸ ਜਗ੍ਹਾ ਤੋਂ ਤੁਰੰਤ ਹਟਾਇਆ ਜਾਵੇ ਹਟਾਇਆ ਜਾਵੇ। ਉਹਨਾਂ ਮੰਗ ਕੀਤੀ ਹੈ ਕਿ ਇਸ ਖੰਬੇ ਨੂੰ ਇਸ ਜਗ੍ਹਾ ਤੋਂ ਹਟਾਇਆ ਜਾਵੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਖੰਬੇ ਨੂੰ ਇਸ ਜਗ੍ਹਾ ਤੋਂ ਹਟਾਇਆ ਜਾਵੇ।