ਜਲੰਧਰ 2 ਜੂਨ ( ) ਸਥਾਨਕ ਹਲਕਾ ਪੱਛਮੀ ਦੇ ‘ ਆਪ ‘ ਵਿਧਾਇਕ ਸ਼ੀਤਲ ਅੰਗੂਰਾਲ ਦੇ ਗੰਨਮੈਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਦੀ ਚਰਚਾ ਪਹਿਲਾਂ ਤਾਂ ਕਾਫ਼ੀ ਰਹੀ । ਅਫ਼ਵਾਹਾਂ ਇਹ ਵੀ ਉੱਡੀਆਂ ਕਿ ਉਸ ਨੇ ਆਪਣੇ ਆਪ ਨੂੰ ਪ੍ਰੇਸ਼ਾਨੀ ਵਿੱਚ ਗੋਲੀ ਮਾਰੀ ਹੈ । ਗੰਨਮੈਨ ਦੀ ਪਹਿਚਾਣ ਪਵਨ ਉਰਫ ਸੂਰਜ ਵਾਸੀ ਮਹਿਤਪੁਰ ਵਜੋਂ ਹੋਈ । ਥੋੜ੍ਹੀ ਦੇਰ ਬਾਅਦ ਹੀ ਪਵਨ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਵਨ ਨੂੰ ਡਿਊਟੀ ਦੌਰਾਨ ਕਾਫੀ ਪ੍ਰੇਸ਼ਾਨ ਕੀਤਾ ਜਾਂਦਾ ਸੀ । ਉਸ ਨੇ ਗੋਲੀ ਆਪਣੇ ਆਪ ਨੂੰ ਨਹੀਂ ਮਾਰੀ , ਉਸ ਦੇ ਗੋਲੀ ਮਾਰੀ ਗਈ ਹੈ । ਪਵਨ ਕਈ ਦਿਨਾਂ ਤੋਂ ਟਾਈਫਾਈਡ ਬੁਖਾਰ ਕਾਰਨ ਛੁੱਟੀ ਤੇ ਸੀ ਤੇ ਉਸ ਨੂੰ ਫੋਨ ਕਰਕੇ ਬੁਲਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਇਹ ਅਫਵਾਹਾਂ ਗ਼ਲਤ ਹਨ ਕਿ ਉਹ ਘਰੇਲੂ ਤੌਰ ਤੇ ਪ੍ਰੇਸ਼ਾਨ ਸੀ । ਉਨ੍ਹਾਂ ਕਿਹਾ ਕਿ ਉਹ ਘਰ ਤੋਂ ਨਹੀਂ ਵਿਧਾਇਕ ਵਲੋਂ ਪ੍ਰੇਸ਼ਾਨ ਸੀ । ਪਵਨ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਮੱਟੂ ਵਾਸੀ ਮਲਕੋ ਨੇ ਦੱਸਿਆ ਕਿ ਪਵਨ ਮੇਰੇ ਸਾਲੇ ਦਾ ਬੇਟਾ ਸੀ , ਸੂਝਵਾਨ ਸੀ , ਉਹ ਕਦੇ ਵੀ ਆਤਮਹੱਤਿਆ ਨਹੀਂ ਕਰ ਸਕਦਾ । ਉਸ ਨੂੰ ਮਾਰਿਆ ਗਿਆ ਹੈ , ਇਸ ਦਾ ਵਿਆਹ ਹੋਏ ਨੂੰ ਅਜੇ ਇੱਕ ਸਾਲ ਵੀ ਨਹੀਂ ਹੋਇਆ , ਪਵਨ ਨੂੰ ਸਾਜਿਸ਼ ਤਹਿਤ ਮਾਰਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਅੱਜ ਉਸਨੇ ਆਪਣਾ ਡਾਕਟਰ ਕੋਲ ਟੈਸਟ ਕਰਵਾਉਣਾ ਸੀ ਤੇ ਫੋਨ ਕਰਕੇ ਬੁਲਾਇਆ ਗਿਆ । ਉਸ ਦਾ ਸਹੁਰਾ ਬਲਦੇਵ ਸਿੰਘ ਵਾਸੀ ਅਠੌਲਾ ਨੇ ਦੱਸਿਆ ਕਿ ਉਹ ਆਪਣੇ ਗੋਲੀ ਆਪ ਨਹੀਂ ਮਾਰ ਸਕਦਾ , ਉਸ ਨੂੰ ਮਾਰਿਆ ਗਿਆ ਹੈ । ਪਵਨ ਦੇ ਚਾਚੇ ਬਲਵੀਰ ਨੇ ਕਿਹਾ ਕਿ ਪਵਨ ਮਰਿਆ ਨਹੀਂ ਮਰਵਾਇਆ ਗਿਆ ਹੈ । ਇਸ ਦੀ ਬਰੀਕੀ ਨਾਲ ਜਾਂਚ ਹੋਵੇ ਕਿ ਇਸ ਨੂੰ ਬੀਮਾਰ ਹੋਣ ਕਰਕੇ ਛੁੱਟੀ ਤੇ ਹੋਣ ਕਾਰਨ ਕਿਉਂ ਫੋਨ ਕਰਕੇ ਬੁਲਾਇਆ ਗਿਆ । ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਉਸ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਵਨ ਵਿਧਾਇਕ ਦੇ ਸਾਰੇ ਗਲਤ ਕੰਮ ਜਾਣਦਾ ਸੀ ਕਿ ਉਸ ਦੇ ਡਰੱਗ ਮਾਫੀਆ ਅਤੇ ਗੈਂਗਸਟਰਾਂ ਦੇ ਨਾਲ ਨਾਲ ਉਸ ਦਾ ਕਈ ਧੰਦਿਆਂ ਵਿੱਚ ਹੱਥ ਹੈ ਤੇ ਪਵਨ ਤੋਂ ਵਿਧਾਇਕ ਨੂੰ ਖਤਰਾ ਹੋ ਗਿਆ ਸੀ ਜਿਸ ਕਾਰਨ ਉਸਨੇ ਇਸ ਨੂੰ ਮਰਵਾ ਦਿੱਤਾ । ਸਾਡੀ ਮੰਗ ਹੈ ਕਿ ਇਸ ਦੇ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਕਿ ਅਸਲ ਸੱਚ ਸਾਹਮਣੇ ਆ ਜਾਵੇਗਾ । ਉਨ੍ਹਾਂ ਜਜ਼ਬਾਤੀ ਹੁੰਦੇ ਹੋਏ ਕਿਹਾ ਕਿ ਆਪਣੇ ਵਿਧਾਇਕਾਂ ਦੇ ਕਾਲੇ ਕਾਰਨਾਮਿਆਂ ਦੀ ਜਾਂਚ ਆਪਣੇ ਆਪ ਨੂੰ ਸੱਚੀ ਸੁੱਚੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਵਾ ਲੈਣ , ਉਨ੍ਹਾਂ ਦੇ ਸਾਹਮਣੇ ਸੱਚ ਆ ਜਾਵੇਗਾ , ਜਿਸ ਤੇ ਪਹਿਲਾਂ ਹੀ ਘੱਟੋ ਘੱਟ 9 ਪਰਚੇ ਦਰਜ ਹਨ । ਉਨ੍ਹਾਂ ਕਿਹਾ ਕਿ ਪਵਨ ਦਾ ਕਤਲ ਇਸ ਵਿਧਾਇਕ ਨੇ ਕਰਵਾਇਆ ਹੈ ਤੇ ਇਸ ਇਕ ਕਾਂ ਨੂੰ ਮਾਰ ਕੇ ਟੰਗਣ ਨਾਲ ਬਾਕੀ ਦੇ ਆਪਣੇ ਆਪ ਹੀ ਸਿੱਧੇ ਹੋ ਜਾਣਗੇ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।