
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਤਕਨੀਕੀ ਖੇਤਰ ਵਿੱਚ ਮਾਣਮੱਤੀਆਂ
ਪ੍ਰਾਪਤੀਆਂ ਲਈ ਇਕ ਵਾਰ ਫਿਰ ਉੱਤਰੀ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਵਜੋਂ
ਨਿਵਾਜਿਆ ਗਿਆ ਹੈ। ਇਹ ਸਨਮਾਨ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਬਾਲੀਵੁੱਡ
ਦੇ ਪ੍ਰਸਿੱਧ ਕਲਾਕਾਰ ਤੁਸ਼ਾਰ ਕਪੂਰ ਤੋਂ ਮੁਬੰਈ ਵਿਖੇ ਹਾਸਿਲ ਕੀਤਾ ਤੇ ਇਸ ਐਵਾਰਡ ਲਈ
ਚੋਣ ਐਮੀਨੈਂਟ ਰਿਸਰਚ ਬਰਾਂਡ ਆਇਕਨ ਟੀਮ ਵੱਲੋਂ ਕੀਤੀ ਗਈ ਹੈ। ਪ੍ਰਿੰਸੀਪਲ ਡਾ.
ਜਗਰੂਪ ਸਿੰਘ ਜੀ ਨੇ ਦੱਸਿਆ ਕਿ ਕਾਲਜ ਨੂੰ ਇਹ ਐਵਾਰਡ ਵਿਦਿਆਰਥੀਆਂ ਦੀਆਂ
ਅਕੈਡਮਿਕ , ਸੱਭਿਆਚਾਰਕ ,ਪਲੇਸਮੈਂਟ , ਰਿਸਰਚ, ਕੁਰੀਕੁਲਰ ਤੇ ਕੋ – ਕੁਰੀਕੁਲਰ ਖੇਤਰ
ਵਿੱਚ ਮਾਣਯੋਗ ਪ੍ਰਾਪਤੀਆਂ ਲਈ ਮਿਲਿਆ ਹੈ ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁਬੰਈ ਵਿਖੇ
ਅਮਿਨੈਂਟ ਰਿਸਰਚ ਵਲੋਂ ਕਰਵਾਏ ਸੈਮੀਨਾਰ ਵਿੱਚ ਬੋਲਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ
ਜਿਕਰ ਕੀਤਾ। ਉਹਨਾਂ ਦੱਸਿਆ ਕਿ ਕਾਲਜ ਨੂੰ ਪਹਿਲਾਂ ਵੀ 2022-23 ਲਈ ਨਿੱਟਰ
ਚੰਡੀਗੜ੍ਹ ਵੱਲੋਂ ਇਹ ਐਵਾਰਡ ਪ੍ਰਾਪਤ ਹੋ ਚੁੱਕਾ ਹੈ। ਜੋਂ ਕਿ ਕੇਂਦਰੀ ਸਰਕਾਰ ਦੀ ਇਕ
ਰਿਸਰਚ ਸੰਸਥਾਂ ਹੈ। ਕਾਲਜ ਨੂੰ ਪੰਜ ਵਾਰ ਇਸ ਸੰਸਥਾ ਤੋਂ ਐਵਾਰਡ ਮਿਲਿਆ ਹੈ ਤੇ
ਮੇਹਰਚੰਦ ਪੋਲੀਟੈਕਨਿਕ ਉੱਤਰ ਭਾਰਤ ਵਿਚ ਇੱਕੋ ਇੱਕ ਤਕਨੀਕੀ ਸੰਸਥਾ ਹੈ, ਜਿਸ ਨੂੰ
ਇਹਨੀਂ ਵਾਰ ਨਿਟਰ ਚੰਡੀਗੜ੍ਹ ਤੋੰ ਐਵਾਰਡ ਮਿਲਿਆ ਹੈ । ਨਾਲ ਹੀ ਉਹਨਾਂ ਦੱਸਿਆ ਕਿ
ਕਾਲਜ ਦੀ ਸਥਾਪਨਾ ਨੂੰ 70 ਸਾਲ ਹੋ ਚੁੱਕੇ ਹਨ ਤੇ ਇਸ ਸਾਲ ਆਂਉਦੇ ਦਿਨਾਂ ਵਿੱਚ ਕਾਲਜ ਦੇ
ਵਿਦਿਆਰਥੀਆਂ ਵੱਲੋਂ ਪਲੈਟੀਨਮ ਜੁਬਲੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ । ਕਾਲਜ ਦੇ
ਇਕ ਪ੍ਰੋਗਰਾਮ ਨੂੰ ਐਨ. ਬੀ. ਏ ਵਲੋਂ ਤਿੰਨ ਸਾਲਾਂ ਲਈ ਐਕਰੀਡਿਟੇਸ਼ਨ (ਮਾਨਤਾ) ਵੀ ਪ੍ਰਾਪਤ
ਹੋਈ ਹੈ।