ਮੇਹਰਚੰਦ ਪੋਲੀਟੈਕਨਿਕ ਨੂੰ ਮਿਲਿਆ ਨੈਸ਼ਨਲ ਐਵਾਰਡ
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ 2024-25 ਦੀ ਸਮੁੱਚੀ ਕਾਰਗੁਜ਼ਾਰੀ ਲਈ ਕੇਂਦਰੀ ਰਿਸਰਚ ਸੰਸਥਾ ਨਿੱਟਰ , ਚੰਡੀਗੜ੍ਹ ਵਲੋਂ ਆਪਣੇ 58ਵੇਂ ਸਥਾਪਨਾ ਦਿਵਸ ਮੌਕੇ 7 ਸਤੰਬਰ ਦਿਨ ਐਤਵਾਰ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਕਾਲਜ ਦੇ ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਪ੍ਰੋ. ਹੀਰਾ ਲਾਲ ਮੁਰਲੀਧਰ ਸੂਰਯਵੰਸੀ , ਡਾਇਰੈਕਟਰ ਐਨ.ਆਈ.ਟੀ ਹਮੀਰਪੁਰ, ਡਾ. ਸਤਬੀਰ ਸਿੰਘ ਕਾਦਿਯਾਨ, ਇੰਜੀਨੀਅਰ-ਇਨ-ਚੀਫ ਹਰਿਆਣਾ, ਸਿੰਚਾਈ ਵਿਭਾਗ ਅਤੇ ਪ੍ਰੋ. ਬੀ.ਆਰ ਗੁੱਜਰ ਡਾਇਰੈਕਟਰ, ਨਿੱਟਰ ਚੰਡੀਗੜ੍ਹ ਦੇ ਹੱਥੋਂ ਹਾਸਿਲ ਕੀਤਾ। ਉਹਨਾਂ ਦੇ ਨਾਲ ਫਾਰਮੇਸੀ ਵਿਭਾਗ ਦੇ ਮੁੱਖੀ ਡਾ. ਸੰਜੇ ਬਾਂਸਲ ਤੇ ਸੀਨੀਅਰ ਵਰਕਸ਼ਾਪ ਇੰਸਟਰਕਟਰ ਦੁਰਗੇਸ਼ ਜੰਡੀ ਵੀ ਸਨ। ਨਿੱਟਰ ਸੰਸਥਾ ਵਲੋਂ ਸਮੁੱਚੇ ਭਾਰਤ ਦੇ 5000 ਤੋਂ ਵੀ ਵੱਧ ਬਹੁਤਕਨੀਕੀ ਸੰਸਥਾਨਾ ਤੋਂ ਤਿੰਨ ਬੈਸਟ ਪੋਲੀਟੈਕਨਿਕ ਕਾਲਜਾਂ ਦੀ ਚੋਣ ਕੀਤੀ ਗਈ ਸੀ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੋਂ ਇਲਾਵਾ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੇ ਨਾਚੀਮੁੱਥੂ ਪੋਲੀਟੈਕਨਿਕ ਕਾਲਜ ਪੋਲਾਚੀ, ਤਾਮਿਲਨਾਡੂ ਅਤੇ ਜੇ.ਐਸ.ਐਸ ਪੋਲੀਟੈਕਨਿਕ ਮੈਸੂਰ ਸਨ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੇਹਰਚੰਦ ਪੋਲੀਟੈਕਨਿਕ ਦਾ ਸਮੁੱਚੇ ਭਾਰਤ ਵਿੱਚੋ ਦੱਖਣ ਦੇ ਦੋ ਪੋਲੀਟੈਕਨਿਕ ਕਾਲਜਾਂ ਦੇ ਨਾਲ ਨੈਸ਼ਨਲ ਪੱਧਰ ਤੇ ਚੁਣਿਆ ਜਾਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਦਾ ਸਿਹਰਾ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮੇਹਨਤ, ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ.ਪੂਨਮ ਸੂਰੀ ਅਤੇ ਉਹਨਾਂ ਦੇ ਸਾਰੇ ੳੁੱਚ ਅਹੁਦੇਦਾਰਾਂ ਦੀ ਪ੍ਰੇਰਣਾ ਅਤੇ ਅਸ਼ੀਰਵਾਦ ਤੇ ਨਾਲ ਹੀ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸੱਕਤਰ ਮੈਡਮ ਸ਼ਰੂਤੀ ਸਿੰਘ ਆਈ.ਏ.ਐਸ ਅਤੇ ਡਾਇਰੈਕਟਰ ਸ਼੍ਰੀ ਮੁਨੀਸ਼ ਕੁਮਾਰ ਆਈ.ਏ.ਐਸ ਵਲੋਂ ਪੂਰਵ ਸਮਰਥਨ ਅਤੇ ਸਹਿਯੋਗ ਸ਼ਾਮਿਲ ਹੈ। ਇਸ ਤੋਂ ਪਹਿਲਾ ਵੀ ਕਾਲਜ ਨੂੰ ਪੰਜ ਵਾਰ ੳੁੱਤਰ ਭਾਰਤ ਦੇ ਸਰਵਸ਼ਰੇਸ਼ਟ ਕਾਲਜ ਵਜੋ ਸਨਮਾਨ ਮਿਲ ਚੁੱਕਿਆ ਹੈ, ਪਰ ਪਹਿਲੀ ਵਾਰ ਨੈਸ਼ਨਲ ਪੱਧਰ ਤੇ ਕਾਲਜ ਨੂੰ ਮਾਨਤਾ ਮਿਲੀ ਹੈ। ਕਾਲਜ ਦੇ ਸਾਰੇ ਸਟਾਫ ਮੈਂਬਰਾ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਜਸ਼ਨ ਮਨਾਏ। ਇਸ ਮੌਕੇ ਤੇ ਡਾ.ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੈਡਮ ਮੰਜੂ ਮਨਚੰਦਾ , ਮੈਡਮ ਰੀਚਾ ਅਰੌੜਾ, ਸ. ਤਰਲੋਕ ਸਿੰਘ, ਸ਼੍ਰੀ ਪ੍ਰਿਸ ਮੰਦਾਨ, ਸ਼੍ਰੀ ਗੋਰਵ ਸ਼ਰਮਾ, ਸ਼੍ਰੀ ਵਿਕਰਮਜੀਤ ਸਿੰਘ, ਸ਼੍ਰੀ ਸੁਸ਼ੀਲ ਕੁਮਾਰ ਤੇ ਮੈਡਮ ਪ੍ਰੀਤ ਕੰਵਲ ਹਾਜਿਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।