ਜਲੰਧਰ :ਮੇਹਰਚੰਦ ਪੋਲੀਟੈਕਨਿਕ ਨੇ 1954 ਵਿੱਚ ਅਪਣੀ ਸਥਾਪਨਾ ਉਪਰੰਤ ਇਹਨਾਂ ਸੱਤਰ ਸਾਲਾਂ ਵਿੱਚ 36000
ਇੰਜੀਨੀਅਰ ਪੈਦਾ ਕੀਤੇ ਹਨ। ਮੇਹਰਚੰਦ ਪੋਲੀਟੈਕਨਿਕ ਦੇ ਵਿਦਿਆਰਥੀ ਹਿੰਦੋਸਤਾਨ ਹੀ ਨਹੀਂ ਵਿਦੇਸ਼ਾ
ਵਿੱਚ ਵੀ ਆਪਣੇ ਸਕਿਲ ਅਤੇ ਤਜਰਬੇ ਨਾਲ ਆਪਣੇ ਮਾਣਮੱਤੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ।ਪ੍ਰਿੰਸੀਪਲ
ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਨਵੰਬਰ 2024 ਵਿਚ ਕਾਲਜ ਵਿਖੇ ਪਲੀਟੀਨਮ ਜੁਬਲੀ ਮਨਾਈ ਜਾ ਰਹੀ ਹੈ, ਜਿਸ
ਵਿੱਚ ਸੱਤਰ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਹੀ ਸਿਲਸਿਲੇ ਵਿਚ ਕਾਲਜ ਵਲੋਂ
ਲੜੀਵਾਰ ਆਪਣੇ ਅਲੁਮਨੀ ਮੈਂਬਰਾ ਨਾਲ ਰੁਬਰੂ ਕਰਵਾਇਆ ਜਾ ਰਿਹਾ ਹੈ।

ਸ਼੍ਰੀ ਕੇ ਐਲ ਕਪੂਰ:- ਇਹਨਾਂ ਨੇ 1961 ਵਿੱਚ ਮੇਹਰਚੰਦ ਪੋਲੀਟੈਕਨਿਕ ਤੋਂ ਸਿਵਲ ਦਾ
ਡਿਪਲੋਮਾ ਕੀਤਾ ਤੇ ਸਟੇਟ ਵਿਚ ਮੈਰਿਟ ਪੋਜ਼ੀਸ਼ਨ ਹਾਸਿਲ ਕੀਤੀ।ਏ.ਐਮ.ਆਈ.ਈ ਕਰਨ
ਉਪਰੰਤ 1968 ਵਿੱਚ ਇਰੀਗੇਸ਼ਨ ਵਿਭਾਗ ਵਿੱਚ ਐਸ.ਡੀ.ੳ ਭਰਤੀ ਹੋਏ। 1982 ਵਿੱਚ
ਐਕਸੀਐਨ ਬਣੇ , 1988 ਵਿੱਚ ਐਸ.ਈ। ਸਰਵਿਸ ਦੌਰਾਨ ਉਹਨਾਂ ਦੀਆਂ ਅਨੇਕਾਂ
ਪ੍ਰਾਪਤੀਆਂ ਰਹੀਆ ਜਿਨ੍ਹਾਂ ਵਿੱਚ ਇਕ ਆਨੰਦਪੁਰ ਸਾਹਿਬ ਹਾਈਡਲ ਪਾਵਰ
ਪ੍ਰੋਜੈਕਟ ਸੀ, ਜੋ ਉਨ੍ਹਾਂ ਦੀ ਦੇਖ-ਰੇਖ ਵਿੱਚ ਬਣਿਆ।
ਸ਼੍ਰੀ ਕੁਲਵਿੰਦਰ ਬਾਘਾ:- ਕੁਲਵਿੰਦਰ ਨੇ 2014 ਵਿਚ ਮੇਹਰਚੰਦ ਪੋਲੀਟੈਕਨਿਕ ਤੋਂ ਸਿਵਲ ਦਾ
ਡਿਪਲੋਮਾ ਕੀਤਾ । ਕਾਲਜ ਵਿਖੇ ਪੜਦਿਆਂ ਹੀ ਉਨਾਂ ਵਿੱਚ ਸਮਾਜ ਸੇਵਾ ਪ੍ਰਤੀ ਖਿੱਚ ਸੀ। ਕਈ
ਵਾਰ ਖੁਨਦਾਨ ਵੀ ਕੀਤਾ। ਡਿਪਲੋਮੇ ਤੋਂ ਬਾਅਦ ਬੀ.ਟੈਕ ਤੇ ਅੇਮ.ਟੈਕ ਕੀਤੀ। ਯੂਥ ਬੱਲਡ
ਡੋਨਰ ਸੰਸਥਾ ਬਣਾ ਕੇ ਕਈ ਖੁਨਦਾਨ ਕੈਂਪ ਲਗਾਏ ਤੇ ਸੈਕੜੇ ਲੋਕਾ ਦੀ ਜਾਣ ਬਚਾਈ।
ਬੋਲੀਨਾ ਦੋਆਬਾ ਪਿੰਡ ਦੇ ਸੱਭ ਤੋਂ ਘੱਟ ਉਮਰ ਦੇ ਸਰਪੰਚ ਬਣੇ।ਸਕਿਲ ਸੈਂਟਰ
ਚਲਾਇਆ। ਪਾਣੀ ਤੋਂ ਬਚਾਅ ਲਈ , ਵਾਤਾਵਰਣ ਦੀ ਸੰਭਾਲ ਲਈ ਕੰਮ ਕੀਤਾ। ਸੰਤ
ਸੀਚੇਵਾਲ ਨਾਲ ਮਿਲ ਕੇ ਪਿੰਡ ਵਿਖੇ ਪਾਣੀ ਦੇ ਨਿਕਾਸ ਲਈ ਪ੍ਰੋਜੈਕਟ ਬਣਾਇਆ। ਸਟੇਟ ਅਵਾਰਡ
ਤੇ ਨੈਸ਼ਨਲ ਐਵਾਰਡ ਹਾਸਿਲ ਕੀਤੇ।ਬੇਹਤਰੀਨ ਸਰਪੰਚ ਦਾ ਐਵਾਰਡ ਮਿਲਿਆ।
ਸ਼੍ਰੀ ਪੀ.ਐਲ ਸ਼ਰਮਾ:- ਸ਼੍ਰੀ ਪੀ.ਐਲ ਸ਼ਰਮਾ ਨੇ 1965 ਵਿੱਚ ਮੇਹਰਚੰਦ
ਪੋਲੀਟੈਕਨਿਕ ਤੋਂ ਸਿਵਲ ਦਾ ਡਿਪਲੋਮਾ ਕੀਤਾ ਤੇ ਭਾਰਤੀ ਡਿਫੈਂਸ ਅਸਟੇਟ ਸਰਵਿਸਿਜ਼
ਵਿੱਚ ਭਰਤੀ ਹੋ ਗਏ। ਆਰਮੀ ਵਿੱਚ ਐਸ.ਡੀ. ੳ ਬਣੇ। ਰਿਟਾਇਰ ਮੈਂਟ ਉਰੰਤ ਲਵਲੀ
ਆਟੋਜ ਵਿੱਚ ਸਫਲਤਾ ਪੂਰਵਕ ਮੈਨੇਜਰ ਦੇ ਤੋਰ ਤੇ 20 ਸਾਲ ਸੇਵਾਵਾ
ਦਿੱਤੀਆ।ਮੇਹਰਚੰਦ ਪੋਲੀਟੈਕਨਿਕ ਨੂੰ ਹਮੇਸ਼ਾ ਆਪਣੀ ਕਰਮਭੂਮੀ ਮੰਨਦੇ
ਹਨ ਤੇ ਸੇਵਾ ਕਰਨ ਲਈ ਤਤੱਪਰ ਰਹਿੰਦੇ ਹਨ।
ਸ.ਐਮ.ਪੀ ਸਿੰਘ:- ਸ. ਐਮ.ਪੀ ਸਿੰਘ ਨੇ 1985 ਵਿਚ ਮੇਹਰਚੰਦ ਪੋਲੀਟੈਕਨਿਕ ਤੋ
ਇਲੈਕਟਰਾਨਿਕਸ ਦਾ ਡਿਪਲੋਮਾ ਕੀਤਾ ਤੇ ਗੋਲਡ ਮੈਡਲ ਹਾਸਿਲ ਕੀਤਾ। ਉਹ ਤਕਨੀਕੀ
ਸਿੱਖਿਆ ਵਿਭਾਗ ਵਿੱਚ ਲੈਕਚਰਾਰ ਦੇ ਤੌਰ ਤੇ ਭਰਤੀ ਹੋਏ ਤੇ ਆਪਣੀ ਕਾਬਲੀਅਤ,
ਇਮਾਨਦਾਰੀ , ਲਗਨ ਤੇ ਮੇਹਨਤ ਸਦਕਾ ਪਿੰ੍ਰਸੀਪਲ ਦੇ ਉਹਦੇ ਤੇ ਪੰਹੁਚੇ।
ਉਹਨਾ 15 ਸਾਲ ਸਤਗੁਰੂ ਰਾਮ ਸਿੰਘ ਸਰਕਾਰੀ ਪੋਲੀਟੈਕਨਿਕ ਲੁਧਿਆਣਾ ਵਿਖੇ
ਬਤੌਰ ਪ੍ਰਿੰਸੀਪਲ ਕੰਮ ਕੀਤਾ। ਵਿਦਿਆਰਥੀਆਂ ਵਿੱਚ ਹਮੇਸ਼ਾ ਹਰਮਨ ਪਿਆਰੇ
ਰਹੇ ਤੇ ਸਟਾਫ ਲਈ ਰੋਲ ਮਾਡਲ।ਮੇਹਰਚੰਦ ਪੋਲੀਟੈਕਨਿਕ ਨੂੰ ਉਹਨਾਂ ਤੇ ਮਾਣ
ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।