
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਥਾਪਨਾ ਦੇ 70 ਸਾਲ ਪੂਰੇ ਹੋਣ ਤੇ ਪਲੈਟੀਨਮ ਜੁਬਲੀ 29 ਅਕਤੁਬਰ 2024 ਨੂੰ ਮਨਾਈ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਲੋਂ ਸ਼ਿਰਕਤ ਕਰਨਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਬਲਬੀਰ ਸਿੰਘ ਸੀਚੇਵਾਲ , ਜਲੰਧਰ ਸੈਟਰਲ ਦੇ ਐਮ.ਐਲ. ਏ ਸ਼੍ਰੀ ਰਮਨ ਅਰੌੜਾ, ਤਕਨੀਕੀ ਸਿੱਖੀਆ ਵਿਭਾਗ ਦੇ ਡਾਇਰੈਕਟਰ ਸ਼੍ਰੀ ਅਮਿਤ ਤਲਵਾੜ, ਨਿੱਟਰ ਦੇ ਡਾਇਰੈਕਟਰ ਪ੍ਰੋ. ਭੋਲਾ ਰਾਮ ਗੁੱਜਰ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਣਗੇ। ਪ੍ਰਿੰਸੀਪਲ ਡਾ . ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਨੇ ਸੱਤ ਦਹਾਕਿਆ ਵਿੱੱਚ 36000 ਇੰਜੀਨਅਰ ਪੈਦਾ ਕੀਤੇ ਹਨ ਤੇ ਘੱਟੋ ਘੱਟ 1000 ਅਲੁੱਮਨੀ ਵਿਦਿਆਰਥੀ ਦੇ ਪਲੈਟੀਨਮ ਜੁਬਲੀ ਵਿੱਚ ਪਹੁੰਚਣ ਦਾ ਅਨੁਮਾਨ ਹੈ। ਇਸ ਪ੍ਰੋਗਾਮ ਵਿੱਚ ਬੇਹਤਰੀਨ ਕਾਰਗੁਜਾਰੀ ਵਾਲੇ ਵਿਦਿਆਰਥੀ ਅਤੇ ਸਮਰਪਿਤ ਅਲੁਮਨੀ ਮੈਂਬਰਾ ਦਾ ਸਨਮਾਨ ਕੀਤਾ ਜਾਵੇਗਾ। ਇਹ ਪ੍ਰੋਗਾਮ ਸਵੇਰੇ ਦੱਸ ਵਜੇ ਆਰੰਭ ਹੋਵੇਗਾ। ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆ ਵਲੋਂ ਰੰਗਾ ਰੰਗ ਪ੍ਰੋਗਾਮ ਤਹਿਤ ਕੋਰਿਉਗ੍ਰਾਫੀ, ਮਾਇਮ ਤੇ ਭੰਗੜਾ ਪੇਸ਼ ਕੀਤਾ ਜਾਵੇਗਾ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਮੌਕੇ ਸੱਤ ਦਹਾਕਿਆ ਦੀਆ ਗਤਿਧਿੀਆ ਤੇ ਕਾਲਜ ਦੀਆਂ ਹੋਰ ਪ੍ਰਾਪਤੀਆਂ ਨੂੰ ਦਰਸਾਉਂਦਾ ਪਲੈਟੀਨਮ ਜੁਬਲੀ ਸੁਵੀਨਾਰ ਵੀ ਮੁੱਖ ਮਹਿਮਾਨ ਵਲੋਂ ਰਿਲੀਜ਼ ਕੀਤਾ ਜਾਵੇਗਾ।ਡੀ.ਏ.ਵੀ ਮੈਨੇਜਿਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਜੀ ਨੇ ਪਲੈਟੀਨਮ ਜੁਬਲੀ ਮੌਕੇ ਸ਼ੁਭ ਇਛਾਵਾਂ ਭੇਜੀਆ ਹਨ। ਮੈਨੇਜਿੰਗ ਕਮੇਟੀ ਵਲੋਂ ਉਪ ਪ੍ਰਧਾਨ ਜਸਟਿਸ ਐਨ.ਕੇ.ਸੂਦ, ਸੈਕਟਰੀ ਸ਼੍ਰੀ ਅਰਵਿੰਦ ਘਈ, ਸੈਕਟਰੀ ਸ਼੍ਰੀ ਅਜੇ ਗੋਸਵਾਮੀ ਤੇ ਮੈਂਬਰ ਸ਼੍ਰੀ ਕੁੰਦਨ ਲਾਲ ਜੀ ਵੀ ਹਾਜ਼ਿਰ ਰਹਿਣਗੇ